
ਇਕ ਪਾਸੇ ਜਿੱਥੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਵਿਰੋਧੀ ਹਮਲੇ ਕਾਰਨ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ।
ਨਵੀਂ ਦਿੱਲੀ: ਇਕ ਪਾਸੇ ਜਿੱਥੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਵਿਰੋਧੀ ਹਮਲੇ ਕਾਰਨ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਹੈ। ਤਾਂ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਭਾਰਤ ਵਿਰੋਧ ਹੁਣ ਇਸ ਪੱਧਰ ‘ਤੇ ਪਹੁੰਚ ਗਿਆ ਹੈ ਕਿ ਉਹ ਭਾਰਤ ਨੂੰ ਬਦਨਾਮ ਕਰਨ ਲਈ ਫਰਜ਼ੀ ਵੀਡੀਓ ਪੋਸਟ ਕਰ ਰਹੇ ਹਨ।
Nankana Sahib
ਉਹਨਾਂ ਨੇ ਉੱਤਰ ਪ੍ਰਦੇਸ਼ ਵਿਚ ਮੁਸਲਿਮ ਭਾਈਚਾਰੇ ਨਾਲ ਕਥਿਤ ਤੌਰ 'ਤੇ ਪੁਲਿਸ ਅੱਤਿਆਚਾਰਾਂ ਦੇ ਨਾਂ ' ਤੇ ਜਾਅਲੀ ਵੀਡੀਓ ਪੋਸਟ ਕੀਤੇ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਵੀਡੀਓ ਦੀ ਤੁਰੰਤ ਜਾਂਚ ਕੀਤੀ। ਇਮਰਾਨ ਨੇ ਭਾਰਤ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਭਾਰਤ ਵਿਚ ਪੁਲਿਸ ਹਿੰਸਾ ਦਾ ਹਵਾਲਾ ਦਿੰਦੇ ਹੋਏ ਟਵਿੱਟਰ ‘ਤੇ ਤਿੰਨ ਵੀਡੀਓ ਪੋਸਟ ਕੀਤੇ।
File photo
ਇਨ੍ਹਾਂ ਵੀਡੀਓਜ਼ ਦੇ ਨਾਲ ਉਹਨਾਂ ਲਿਖਿਆ, 'ਭਾਰਤੀ ਪੁਲਿਸ ਮੁਸਲਮਾਨਾਂ ‘ਤੇ ਹਮਲਾ ਕਰ ਰਹੀ ਹੈ। ਪਰ ਇਮਰਾਨ ਖ਼ਾਨ ਦਾ ਝੂਠ ਉਸ ਸਮੇਂ ਫੜਿਆ ਗਿਆ ਜਦੋਂ ਪਤਾ ਚੱਲਿਆ ਕਿ ਉਹਨਾਂ ਨੇ ਜੋ ਵੀਡੀਓ ਟਵੀਟ ਕੀਤਾ ਹੈ, ਉਹ ਭਾਰਤ ਦਾ ਹੈ ਹੀ ਨਹੀਂ। ਇਹ ਵੀਡੀਓ ਬੰਗਲਾਦੇਸ਼ ਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦਾ ਪਰਦਾਫਾਸ਼ ਕੀਤਾ ਹੈ।
Muslim
ਯੂਪੀ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਇਹ ਵੀਡੀਓ ਬੰਗਲਾਦੇਸ਼ ਦਾ ਨਹੀਂ ਹੈ। ਇਹ ਮਈ 2013 ਵਿਚ ਬੰਗਲਾਦੇਸ਼ ਦੇ ਢਾਕਾ ਦੀ ਘਟਨਾ ਦਾ ਵੀਡੀਓ ਹੈ। ਵੀਡੀਓ ਵਿਚ ਇਮਰਾਨ ਨੇ ਪੁਲਿਸ ਦੇ ਜਿਨ੍ਹਾਂ ਜਵਾਨਾਂ ਨੂੰ ਉੱਤਰ ਪ੍ਰਦੇਸ਼ ਦੇ ਦੱਸਿਆ ਹੈ, ਉਹਨਾਂ ਦੀ ਵਰਦੀ ‘ਤੇ ਆਰਏਬੀ ਲਿਖਿਆ ਹੋਇਆ ਹੈ। ਆਰਏਬੀ (ਰੈਪਿਡ ਐਕਸ਼ਨ ਬਟਾਲੀਅਨ) ਬੰਗਲਾਦੇਸ਼ ਪੁਲਿਸ ਦੀ ਬਰਾਂਚ ਹੈ।
Photo 1
ਹਾਲਾਂਕਿ ਬਾਅਦ ਵਿਚ ਇਮਰਾਨ ਖ਼ਾਨ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ। ਦੱਸ ਦੇਈਏ ਕਿ ਇਹ ਵੀਡੀਓ ਇਸ ਤੋਂ ਇਲਾਵਾ ਫੇਸਬੁੱਕ, ਵਟਸਐਪ 'ਤੇ ਵੀ ਕਈ ਭਾਰਤ ਵਿਰੋਧੀਆਂ ਵਲੋਂ ਭਾਰਤ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ ਜਦਕਿ ਇਹ ਝੂਠ ਹੈ। ਜਿਵੇਂ ਹੀ ਵੀਡੀਓ ਦੀ ਸੱਚਾਈ ਸਾਹਮਣੇ ਆਈ, ਲੋਕ ਇਮਰਾਨ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।