
ਰਾਸ਼ਿਦ ਨੇ ਕਿਹਾ ਸੀ ਕਿ ਇਸ ਗਲਿਆਰੇ ਦੀ ਕਲਪਨਾ ਪਾਕਿਸਤਾਨ ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੇ ਕੀਤੀ ਸੀ। ਇਹ ਬਿਆਨ ਦੇਸ਼ ਵਿਚ ਸਰਕਾਰ ਦੀ ਕਮਜ਼ੋਰੀ....
ਐਮਸਟਰਡਮ- ਯੂਰਪੀਅਨ ਥਿੰਕ ਟੈਂਕ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਫ਼ੌਜ ਲਈ ਰਬੜ ਦੀ ਮੋਹਰ ਹਨ। ਐਮਸਟਰਡਮ ਦੇ ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਨੇ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਦੇ ਬਿਆਨ ਦੇ ਆਧਾਰ ਉੱਤੇ ਇਹ ਗੱਲ ਕਹੀ ਹੈ।
Qamar Javed Bajwa
ਰਾਸ਼ਿਦ ਨੇ ਕਿਹਾ ਸੀ ਕਿ ਇਸ ਗਲਿਆਰੇ ਦੀ ਕਲਪਨਾ ਪਾਕਿਸਤਾਨ ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੇ ਕੀਤੀ ਸੀ। ਇਹ ਬਿਆਨ ਦੇਸ਼ ਵਿਚ ਸਰਕਾਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
EFSAS commentary of 6-12-2019: 'Statement of Pakistani Minister on the Kartarpur corridor exposes the elemental dysfunctionality of the Pakistani State'https://t.co/ROpsQLPdfA pic.twitter.com/gYiLmyTFjF
— EFSAS (@EFSAS_AMS) December 6, 2019
ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਆਪਣੇ ਆਪ ਤੋਂ ਸੁਤੰਤਰ ਤੌਰ 'ਤੇ ਫ਼ੈਸਲਾ ਨਹੀਂ ਲੈ ਸਕਦੇ। ਦੇਸ਼ ਵਿਚ ਆਮ ਧਾਰਨਾ ਹੈ ਕਿ ਇਮਰਾਨ ਖ਼ਾਨ ਆਪਣੀ ਤਾਕਤ ਨਾਲ ਪ੍ਰਧਾਨ ਮੰਤਰੀ ਨਹੀਂ ਬਣੇ, ਬਲਕਿ ਫ਼ੌਜ ਨੇ ਉਸ ਨੂੰ ਬਣਾਇਆ। ਰੇਲਵੇ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਮਰਾਨ ਫ਼ੌਜ ਮੁਖੀ ਦੇ ਅੰਗੂਠੇ ਹੇਠ ਦੱਬੇ ਹੋਏ ਹਨ।
Pakistan Democracy 'hollow And Distorted': European Think Tank
ਐੱਫ.ਐੱਸ.ਐੱਸ. ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਨਾਲ ਸੰਬੰਧ ਸੁਧਾਰਨ ਦਾ ਪਾਕਿਸਤਾਨ ਦਾ ਸਭ ਤੋਂ ਮਹੱਤਵਪੂਰਨ ਫ਼ੈਸਲਾ ਹੈ। ਰਾਸ਼ਿਦ ਇੱਕ ਚੁਣੇ ਹੋਏ ਪ੍ਰਤੀਨਿਧੀ ਹਨ ਅਤੇ ਪ੍ਰਧਾਨ ਮੰਤਰੀ ਦਾ ਨੇੜਲਾ ਸਹਿਯੋਗੀ ਵੀ ਹੈ।
Imran khan
ਅਜਿਹੀ ਸਥਿਤੀ ਵਿਚ ਪ੍ਰਧਾਨ ਮੰਤਰੀ ਨੂੰ ਗਲਿਆਰੇ ਦਾ ਸਿਹਰਾ ਦੇਣ ਦੀ ਬਜਾਏ ਇਹ ਦਰਸਾਉਂਦਾ ਹੈ ਕਿ ਸਰਕਾਰ ਕਿੰਨੀ ਅਯੋਗ ਹੈ। ਥਿੰਕ ਟੈਂਕ ਨੇ ਕਿਹਾ- ਪਾਕਿਸਤਾਨ ਵਿਚ ਲੋਕਤੰਤਰ ਖੋਖਲਾ ਅਤੇ ਵਿਗੜ ਚੁੱਕਾ ਹੈ।