ਪੱਛਮ ਬੰਗਾਲ ਦੀ ਮੁੱਖ ਮੰਤਰੀ ਨੂੰ ਮਿਲਿਆ ਵਿਰੋਧੀ ਧਿਰ ਦਾ ਸਮਰਥਨ
Published : Feb 4, 2019, 5:49 pm IST
Updated : Feb 4, 2019, 5:49 pm IST
SHARE ARTICLE
Mamata's protest gets support from opposition leaders
Mamata's protest gets support from opposition leaders

ਚਿਟਫੰਡ ਘਪਲੇ ਮਾਮਲੇ ਵਿਚ ਕੋਲਕੱਤਾ ਪੁਲਿਸ ਕਮਿਸ਼ਨਰ ਨੂੰ ਪੁੱਛਗਿਛ ਕਰਨ ਦੀ ਸੀਬੀਆਈ ਦੀ ਕੋਸ਼ਿਸ਼ ਵਿਰੁਧ ਐਤਵਾਰ ਨੂੰ ਧਰਨੇ 'ਤੇ ਬੈਠੀ ਪੱਛਮ ਬੰਗਾਲ ਦੀ ਮੁੱਖ ਮੰਤਰੀ...

ਨਵੀਂ ਦਿੱਲੀ : ਚਿਟਫੰਡ ਘਪਲੇ ਮਾਮਲੇ ਵਿਚ ਕੋਲਕੱਤਾ ਪੁਲਿਸ ਕਮਿਸ਼ਨਰ ਨੂੰ ਪੁੱਛਗਿਛ ਕਰਨ ਦੀ ਸੀਬੀਆਈ ਦੀ ਕੋਸ਼ਿਸ਼ ਵਿਰੁਧ ਐਤਵਾਰ ਨੂੰ ਧਰਨੇ 'ਤੇ ਬੈਠੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਕੇਂਦਰ ਅਤੇ ਮਮਤਾ ਬੈਨਰਜੀ ਸਰਕਾਰ ਦੇ ਵਿਚਕਾਰ ਐਤਵਾਰ ਨੂੰ ਪੈਦਾ ਹੋਈ ਤਨਾਤਨੀ ਕਾਰਨ ਤ੍ਰਿਣਮੂਲ ਕਾਂਗਰਸ ਮੁਖੀ ਕੋਲਕੱਤਾ ਵਿਚ ਮੈਟਰੋ ਸਿਨੇਮਾ ਦੇ ਸਾਹਮਣੇ ਧਰਨਾ ਦਿਤਾ ਜੋ ਕਿ ਹਾਲੇ ਵੀ ਜਾਰੀ। ਬੈਨਰਜੀ ਨੂੰ ਵਿਰੋਧੀ ਧਿਰ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।

Mamta BenerjeeMamata Banerjee

ਇਸ ਵਿਚ ਸੀਬੀਆਈ ਨੇ ਸੁਪ੍ਰੀਮ ਅਦਾਲਤ ਦਾ ਦਰਵਾਜ਼ਾ ਠੱਕਠਕਾ ਕੇ ਕੋਲਕੱਤਾ ਪੁਲਿਸ ਮੁਖੀ ਰਾਜੀਵ ਕੁਮਾਰ 'ਤੇ ਮਾਮਲੇ ਨਾਲ ਜੁਡ਼ੇ ਸਬੂਤ ਮਿਟਾਉਣ ਅਤੇ ਅਦਾਲਤ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਹੈ। ਰਾਸ਼ਟਰੀ ਲੋਕ ਦਲ ਦੇ ਉਪ-ਪ੍ਰਧਾਨ ਜਯੈਂਤ ਚੌਧਰੀ ਨੇ ਟਵੀਟ ਕੀਤਾ ਕਿ ਬੰਗਾਲ ਤੋਂ ਮਿਲ ਰਹੀ ਖਬਰਾਂ ਨਾਲ ਨਿਰਾਸ਼ ਹਾਂ। ਹਰ ਕੀਮਤ 'ਤੇ ਸੱਤਾ ਫਿਰ ਤੋਂ ਹਾਸਲ ਕਰਨ ਲਈ ਮੋਦੀ ਸਰਕਾਰ ਵਿਚ ਸੰਸਥਾਵਾਂ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਗਿਆ ਹੈ। ਮਮਤਾ ਜੀ  ਇਸ ਦਾ ਵਿਰੋਧ ਕਰ ਰਹੀ ਹਨ ਅਤੇ ਉਨ੍ਹਾਂ ਨੂੰ ਇਹਨਾਂ ਕਦਮਾਂ ਦੇ ਪਿੱਛੇ ਦਾ ਮਕਸਦ ਸਮਝਣ ਵਾਲਿਆਂ ਦਾ ਸਮਰਥਨ ਪ੍ਰਾਪਤ ਹੈ।

Sanjay Singh Sanjay Singh

‘ਆਪ’ ਸਾਂਸਦ ਸੰਜੈ ਸਿੰਘ ਨੇ ਪਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਵਿਚ ਕੰਮਧੰਦਾ ਮੁਅੱਤਲ ਕਰਨ ਲਈ ਅਰਾਮ ਵਿਚ ਇਕ ਨੋਟਿਸ ਦਿਤਾ ਹੈ ਅਤੇ ‘‘ਸੀਬੀਆਈ ਦੇ ਦੁਰਵਰਤੋਂ 'ਤੇ ਬਹਿਸ ਕਰਾਉਣ ਦੀ ਮੰਗ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਡੇਰੇਕ ਓ ਬਰਾਇਨ ਨੇ ਕਿਹਾ ਕਿ ਪੱਛਮ ਬੰਗਾਲ ਵਿਚ ਇਸ ਮਾਮਲੇ ਨੂੰ ਲੈ ਕੇ ਸਾਰੇ ਵਿਰੋਧੀ ਦਲ ਸੋਮਵਾਰ ਨੂੰ ਚੋਣ ਕਮਿਸ਼ਨ ਦੇ ਕੋਲ ਜਾਣਗੇ।

Andhra Pradesh CM N. Chandrababu NaiduAndhra Pradesh CM N. Chandrababu Naidu

ਆਂਧ੍ਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਦੇਪਾ ਮੁਖੀ ਐਨ ਚੰਦਰਬਾਬੂ ਨਾਏਡੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਲ ਦਿੱਲੀ ਵਿਚ ਚਰਚਾ ਕਰਾਂਗੇ ਅਤੇ ਕੌਮੀਪੱਧਰੀ ਮੁਹਿੰਮ 'ਤੇ ਇਕ ਕਾਰਜ ਯੋਜਨਾ ਤਿਆਰ ਕਰਣਗੇ। ਲਾਲੂ ਪ੍ਰਸਾਦ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਵਿਰੋਧ ਮੋਦੀ  ਸਰਕਾਰ ਦੇ ਆਕੜ ਦੇ ਵਿਰੁਧ ਹੈ।

KumarSwamyKumarswamy

ਝਾ ਨੇ ਕਿਹਾ, ‘‘ਆਲੋਕ ਵਰਮਾ ਮਾਮਲੇ ਤੋਂ ਬਾਅਦ ਤੋਂ ਸੀਬੀਆਈ ਦੀ ਭਰੋਸੇਯੋਗਤਾ ਨਹੀਂ ਬਚੀ ਹੈ। ਅਸੀਂ ਵੇਖਾਂਗੇ ਕਿ ਚੋਣ ਤੋਂ ਬਾਅਦ ਜੇਲ੍ਹ ਕੌਣ ਜਾਵੇਗਾ।’’ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਸੋਮਵਾਰ ਸਵੇਰੇ ਟਵੀਟ ਕੀਤਾ, ‘‘ਪੱਛਮ ਬੰਗਾਲ ਵਿਚ ਜੋ ਹੋਇਆ, ਉਹ ਸਾਡੇ ਸੰਵਿਧਾਨ ਵਲੋਂ ਦਿਤੇ ਗਏ ਰਾਜ ਦੇ ਸਮੂਹ ਅਧਿਕਾਰਾਂ ਉਤੇ ਹਮਲਾ ਹੈ। ਅਸੀਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ  ਦੇ ਨਾਲ ਖੜੇ ਹਾਂ।’’

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement