ਸਰਹੱਦ ’ਤੇ ਤਣਾਅ ਵਿਚਾਲੇ ਹਵਾਈ ਫ਼ੌਜ ਮੁਖੀ ਨੇ ਕਿਹਾ, ਰਾਫ਼ੇਲ ਨੇ ਵਧਾਈ ਚੀਨ ਦੀ ਚਿੰਤਾ
Published : Feb 4, 2021, 10:15 pm IST
Updated : Feb 4, 2021, 10:15 pm IST
SHARE ARTICLE
 RKS Bhadauria
RKS Bhadauria

ਪੂੰਜੀਗਤ ਖ਼ਰਚ ’ਚ 20 ਹਜ਼ਾਰ ਕਰੋੜ ਰੁਪਏ ਦਾ ਵਾਧਾ ਸਰਕਾਰ ਦਾ ਵੱਡਾ ਕਦਮ ਹੈ

ਬੈਂਗਲੁਰੂ : ਬੈਂਗਲੁਰੂ ’ਚ ਏਅਰ ਇੰਡੀਆ ਸ਼ੋਅ-2021 ਅਤੇ ਚੀਨ ਨਾਲ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਜਾਰੀ ਤਣਾਅ ਵਿਚਾਲੇ ਹਵਾਈ ਫ਼ੌਜ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਸਰਹੱਦ ’ਤੇ ਸੁਰੱਖਿਆ ਫ਼ੋਰਸਾਂ ਦੀ ਪੂਰੀ ਤਾਇਨਾਤੀ ਕੀਤੀ ਹੈ। ਏਅਰ ਚੀਫ਼ ਮਾਰਲ ਆਰ.ਕੇ.ਐੱਸ. ਭਦੌਰੀਆ ਨੇ ਕਿਹਾ ਕਿ ਰਾਫ਼ੇਲ ਜਹਾਜ਼ਾਂ ਦੇ ਆਉਣ ਨਾਲ ਚੀਨੀ ਖੇਮੇ ’ਚ ਚਿੰਤਾ ਵੱਧ ਗਈ ਹੈ। 

RafelRafel

ਭਦੌਰੀਆ ਨੇ ਕਿਹਾ ਕਿ ਚੀਨ ਨੇ ਪੂਰਬੀ ਲੱਦਾਖ਼ ਕੋਲ ਖੇਤਰਾਂ ’ਚ ਅਪਣਾ ਜੇ-20 ਲੜਾਕੂ ਜਹਾਜ਼ ਤਾਇਨਾਤ ਕੀਤਾ ਸੀ ਪਰ ਜਦੋਂ ਅਸੀਂ ਇਸ ਖੇਤਰ ’ਚ ਰਾਫ਼ੇਲ ਤਾਇਨਾਤ ਕੀਤੇ ਤਾਂ ਉਹ ਪਿੱਛੇ ਚੱਲੇ ਗਏ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ’ਚ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਚੱਲ ਰਹੀ ਹੈ। ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਗੱਲਬਾਤ ਕਿਵੇਂ ਚੱਲਦੀ ਹੈ। ਜਿੰਨੀ ਫੋਰਸ ਦੀ ਲੋੜ ਹੈ, ਅਸੀਂ ਤਾਇਨਾਤੀ ਕੀਤੀ ਹੈ। ਸਾਡੇ ਵਲੋਂ ਗੱਲਬਾਤ ’ਤੇ ਬਹੁਤ ਧਿਆਨ ਦਿਤਾ ਜਾ ਰਿਹਾ ਹੈ। ਜੇਕਰ ਪਿਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਇਹ ਚੰਗਾ ਹੋਵੇਗਾ ਪਰ ਜੇਕਰ ਕੋਈ ਨਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਅਸੀਂ ਉਸ ਲਈ ਪੂਰੀ ਤਰ੍ਹਾਂ ਤਿਆਰ ਹਾਂ।

Rakesh Kumar Singh BhadauriaRakesh Kumar Singh Bhadauria

ਹਵਾਈ ਫ਼ੌਜ ਮੁਖੀ ਤੋਂ ਜਦੋਂ ਇਹ ਸਵਾਲ ਪੁਛਿਆ ਕਿ ਕੀ ਰਾਫ਼ੇਲ ਜਹਾਜ਼ ਨੇ ਚੀਨ ਲਈ ਚਿੰਤਾ ਪੈਦਾ ਕੀਤੀ ਹੈ, ਇਸ ਦੇ ਜਵਾਬ ’ਚ ਭਦੌਰੀਆ ਨੇ ਕਿਹਾ ਕਿ ਯਕੀਨੀ ਰੂਪ ਨਾਲ ਇਹ ਚੀਨ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਚੀਨ ਪੂਰਬੀ ਲੱਦਾਖ਼ ਦੇ ਕਰੀਬ ਦੇ ਖੇਤਰਾਂ ’ਚ ਅਪਣਾ ਜੇ-20 ਲੜਾਕੂ ਜਹਾਜ਼ ਲੈ ਕੇ ਆਇਆ ਪਰ ਜਦੋਂ ਅਸੀਂ ਇਸ ਖੇਤਰ ’ਚ ਰਾਫ਼ੇਲ ਲੈ ਕੇ ਆਏ ਤਾਂ ਇਹ ਪਿਛੇ ਚੱਲੇ ਗਏ। ਅਸੀਂ ਉਨ੍ਹਾਂ ਦੇ ਕੰਮਾਂ ਅਤੇ ਸਮਰੱਥਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। 

RafelRafel

ਭਦੌਰੀਆ ਨੇ ਕਿਹਾ ਕਿ ਪੂੰਜੀਗਤ ਖ਼ਰਚ ’ਚ 20 ਹਜ਼ਾਰ ਕਰੋੜ ਰੁਪਏ ਦਾ ਵਾਧਾ ਸਰਕਾਰ ਦਾ ਵੱਡਾ ਕਦਮ ਹੈ। ਪਿਛਲੇ ਸਾਲ ਵੀ 20 ਹਜ਼ਾਰ ਕਰੋੜ ਰੁਪਏ ਦੇ ਐਡੀਸ਼ਨਲ ਫ਼ੰਡ ਉਪਲੱਬਧ ਕਰਵਾਏ ਗਏ ਸਨ। ਇਸ ਤੋਂ ਤਿੰਨਾਂ ਫ਼ੌਜਾਂ ਨੂੰ ਮਦਦ ਮਿਲੀ। ਮੈਨੂੰ ਲਗਦਾ ਹੈ ਕਿ ਇਹ ਸਾਡੀ ਸਮਰੱਥਾ ਨਿਰਮਾਣ ਲਈ ਪੂਰਾ ਹੈ।    

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement