
ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਦਾਅਵਾ ਵੀ ਕੀਤਾ ਹੈ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਪ੍ਰਤੀ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਰਵੱਈਆ ਅਸੰਵੇਦਨਸ਼ੀਲ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਸ਼ਮੀਰੀ ਪੰਡਿਤ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਗਾਰੰਟੀ ਤੋਂ ਬਿਨਾਂ ਕਸ਼ਮੀਰ ਘਾਟੀ ਵਿਚ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ: ਸਿਹਤ ਲਈ ਹਾਨੀਕਾਰਕ ਹੈ ਭੋਜਨ ਵਿਚ ਜ਼ਿਆਦਾ ਨਮਕ ਦੀ ਆਦਤ
ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਦਾਅਵਾ ਵੀ ਕੀਤਾ ਹੈ ਕਿ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਪ੍ਰਤੀ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਰਵੱਈਆ ਅਸੰਵੇਦਨਸ਼ੀਲ ਹੈ। ਰਾਹੁਲ ਗਾਂਧੀ ਨੇ ਪੱਤਰ ਵਿਚ ਕਿਹਾ, "ਅੱਤਵਾਦੀਆਂ ਵੱਲੋਂ ਹਾਲ ਹੀ ਵਿਚ ਕਸ਼ਮੀਰੀ ਪੰਡਤਾਂ ਅਤੇ ਹੋਰਾਂ ਦੀਆਂ ਕੀਤੀਆਂ ਜਾ ਹੱਤਿਆਵਾਂ ਨੇ ਘਾਟੀ ਵਿਚ ਡਰ ਅਤੇ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।"
ਇਹ ਵੀ ਪੜ੍ਹੋ: ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਏਅਰਲਾਈਨਜ਼ ਨੇ ਪਹੁੰਚਾਇਆ ਉਦੈਪੁਰ, ਮਹੀਨੇ ਵਿਚ ਦੂਜੀ ਵਾਰ ਵਾਪਰੀ ਘਟਨਾ
ਉਹਨਾਂ ਕਿਹਾ, “ਪ੍ਰਧਾਨ ਮੰਤਰੀ ਜੀ, ਪੂਰੇ ਭਾਰਤ ਨੂੰ ਪਿਆਰ ਅਤੇ ਏਕਤਾ ਦੇ ਧਾਗੇ ਵਿਚ ਜੋੜਨ ਲਈ ਚੱਲ ਰਹੀ ਭਾਰਤ ਜੋੜੋ ਯਾਤਰਾ ਦੇ ਜੰਮੂ ਪੜਾਅ ਵਿਚ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਮੈਨੂੰ ਮਿਲਿਆ। ਉਹਨਾਂ ਨੇ ਦੱਸਿਆ ਕਿ ਸਰਕਾਰੀ ਅਧਿਕਾਰੀ ਉਹਨਾਂ ਨੂੰ ਕਸ਼ਮੀਰ ਘਾਟੀ ਵਿਚ ਕੰਮ 'ਤੇ ਵਾਪਸ ਜਾਣ ਲਈ ਮਜਬੂਰ ਕਰ ਰਹੇ ਹਨ। ਜਦੋਂ ਤੱਕ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ ਅਤੇ ਆਮ ਨਹੀਂ ਹੁੰਦਾ, ਸਰਕਾਰ ਇਹਨਾਂ ਕਸ਼ਮੀਰੀ ਪੰਡਿਤ ਕਰਮਚਾਰੀਆਂ ਤੋਂ ਹੋਰ ਪ੍ਰਸ਼ਾਸਨਿਕ ਅਤੇ ਜਨਤਕ ਸਹੂਲਤਾਂ ਵਿਚ ਸੇਵਾਵਾਂ ਲੈ ਸਕਦੀ ਹੈ”।
ਇਹ ਵੀ ਪੜ੍ਹੋ: ਕਲਾ, ਮਨੋਵਿਗਿਆਨ ਅਤੇ ਛੱਲ ਕਪਟ, ਅਖੌਤੀ ਚਮਤਕਾਰਾਂ ਵਿਚਲਾ ਅੰਤਰ ਸਮਝ ਲੈਣਾ ਚਾਹੀਦਾ ਹੈ
ਰਾਹੁਲ ਗਾਂਧੀ ਨੇ ਦਾਅਵਾ ਕੀਤਾ, “ਅੱਜ ਜਦੋਂ ਕਸ਼ਮੀਰੀ ਪੰਡਤ, ਜੋ ਆਪਣੀ ਸੁਰੱਖਿਆ ਅਤੇ ਪਰਿਵਾਰਕ ਚਿੰਤਾਵਾਂ ਲਈ ਬੇਨਤੀ ਕਰ ਰਹੇ ਹਨ, ਸਰਕਾਰ ਤੋਂ ਹਮਦਰਦੀ ਅਤੇ ਪਿਆਰ ਦੀ ਉਮੀਦ ਕਰ ਰਹੇ ਹਨ, ਤਾਂ ਉਪ ਰਾਜਪਾਲ (ਮਨੋਜ ਸਿਨਹਾ) ਦੁਆਰਾ “ਭਿਖਾਰੀ” ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ”।ਉਹਨਾਂ ਕਿਹਾ, ''ਮੈਂ ਕਸ਼ਮੀਰੀ ਪੰਡਿਤ ਭਰਾਵਾਂ ਅਤੇ ਭੈਣਾਂ ਨੂੰ ਭਰੋਸਾ ਦਿਵਾਇਆ ਹੈ ਕਿ ਮੈਂ ਉਹਨਾਂ ਦੀਆਂ ਚਿੰਤਾਵਾਂ ਅਤੇ ਮੰਗਾਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਮੈਨੂੰ ਉਮੀਦ ਹੈ ਕਿ ਜਿਵੇਂ ਹੀ ਤੁਹਾਨੂੰ ਇਹ ਜਾਣਕਾਰੀ ਮਿਲੇਗੀ, ਤੁਸੀਂ ਇਸ ਸਬੰਧ ਵਿਚ ਉਚਿਤ ਕਦਮ ਚੁੱਕੋਗੇ”।