
ਭਾਰਤ ਜੋੜੋ ਯਾਤਰਾ ਦੇ ਵਿਚਕਾਰ ਰਾਹੁਲ ਗਾਂਧੀ ਨੇ ਭੋਜਨ, ਵਿਆਹ, ਪਹਿਲੀ ਨੌਕਰੀ ਅਤੇ ਪਰਿਵਾਰ 'ਤੇ ਖੁੱਲ੍ਹ ਕੇ ਗੱਲ ਕੀਤੀ
ਨਵੀਂ ਦਿੱਲੀ - ਭਾਰਤ ਜੋੜੋ ਯਾਤਰਾ ਦੇ ਵਿਚਕਾਰ ਰਾਹੁਲ ਗਾਂਧੀ ਨੇ ਭੋਜਨ, ਵਿਆਹ, ਪਹਿਲੀ ਨੌਕਰੀ ਅਤੇ ਪਰਿਵਾਰ 'ਤੇ ਖੁੱਲ੍ਹ ਕੇ ਗੱਲ ਕੀਤੀ। ਰਾਹੁਲ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੂੰ ਵਿਆਹ 'ਤੇ ਕੋਈ ਇਤਰਾਜ਼ ਨਹੀਂ ਹੈ। ਜਦੋਂ ਸਹੀ ਕੁੜੀ ਮਿਲ ਗਈ ਤਾਂ ਵਿਆਹ ਕਰਵਾ ਲੈਣਗੇ। ਉਹਨਾਂ ਨੇ ਆਪਣੀ ਪਹਿਲੀ ਨੌਕਰੀ ਬਾਰੇ ਵੀ ਦੱਸਿਆ। ਉਹਨਾਂ ਨੇ ਕਿਹਾ, 'ਮੈਂ ਆਪਣਾ ਪਹਿਲਾ ਕੰਮ ਲੰਡਨ 'ਚ ਕੀਤਾ ਸੀ। ਕੰਪਨੀ ਦਾ ਨਾਂ ਸੀ ਮਾਨੀਟਰ।
ਪੜ੍ਹਾਈ ਬਾਰੇ ਸਵਾਲ ਪੁੱਛੇ ਜਾਣ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਈ ਸਾਲ ਸੇਂਟ ਸਟੀਫਨ ਕਾਲਜ ਵਿੱ ਰਹੇ। ਉੱਥੇ ਇਤਿਹਾਸ ਦਾ ਅਧਿਐਨ ਕੀਤਾ। ਇਸ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਗਏ ਜਿੱਥੇ ਅੰਤਰਰਾਸ਼ਟਰੀ ਸਬੰਧ ਅਤੇ ਰਾਜਨੀਤੀ ਦੀ ਪੜ੍ਹਾਈ ਕੀਤੀ ਫਿਰ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਅਮਰੀਕਾ ਦੇ ਰੋਲਿਨਸ ਕਾਲਜ ਗਏ, ਜਿੱਥੇ ਉਹਨਾਂ ਅੰਤਰਰਾਸ਼ਟਰੀ ਸਬੰਧ, ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਰਾਹੁਲ ਗਾਂਧੀ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਮਾਸਟਰਜ਼ ਕੀਤਾ ਹੈ।
Rahul Gandhi
ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਉਹਨਾਂ ਨੂੰ ਰਾਜਨੀਤੀ ਵਿਚ ਦਿਲਚਸਪੀ ਕਿਵੇਂ ਆਈ ਤਾਂ ਉਹਨਾਂ ਨੇ ਕਿਹਾ ਕਿ ''ਮੈਂ ਸਿਆਸੀ ਪਰਿਵਾਰ ਤੋਂ ਹਾਂ। ਜਦੋਂ ਅਸੀਂ ਛੋਟੇ ਹੁੰਦੇ ਸੀ, ਰਾਜਨੀਤੀ, ਭਾਰਤ ਅਤੇ ਉਸ ਸਮੇਂ ਜੋ ਕੁਝ ਵੀ ਚੱਲ ਰਿਹਾ ਸੀ, ਉਸ ਦੇ ਕਈ ਮੁੱਦਿਆਂ 'ਤੇ ਖਾਣੇ ਦੀ ਮੇਜ਼ 'ਤੇ ਚਰਚਾ ਕੀਤੀ ਜਾਂਦੀ ਸੀ। ਦਾਦੀ ਦੀ ਮੌਤ ਤੋਂ ਬਾਅਦ ਵੀ ਸਭ ਕੁਝ ਬਦਲ ਗਿਆ। ਪਿਤਾ ਦੀ ਮੌਤ ਦਾ ਵੀ ਕੁਝ ਅਸਰ ਪਿਆ।''
ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਸਵਾਲ 'ਤੇ ਉਹਨਾਂ ਨੇ ਜਵਾਬ ਦਿੱਤਾ ਕਿ ''ਮੈਂ ਸਿੱਖਿਆ ਪ੍ਰਣਾਲੀ ਨੂੰ ਬਦਲਣਾ ਚਾਹੁੰਦਾ ਹਾਂ। ਮੈਂ ਛੋਟੇ ਕਾਰੋਬਾਰ ਵਿਚ ਲੱਗੇ ਲੋਕਾਂ ਦੀ ਮਦਦ ਕਰਨਾ ਚਾਹਾਂਗਾ। ਇਨ੍ਹਾਂ ਲੋਕਾਂ ਨੂੰ ਇਸ ਸਮੇਂ ਵੱਡੇ ਕਾਰੋਬਾਰ ਵਿਚ ਲਿਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ, ਮਜ਼ਦੂਰ ਬੇਰੁਜ਼ਗਾਰ ਅਤੇ ਨੌਜਵਾਨ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਚਾਹੁੰਦਾ ਹਾਂ।''
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ
ਭਾਰਤ ਜੋੜੋ ਯਾਤਰਾ ਬਾਰੇ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਸਾਡੀ ਸੰਸਕ੍ਰਿਤੀ ਵਿਚ ਤਪੱਸਿਆ ਦਾ ਬਹੁਤ ਮਹੱਤਵ ਹੈ। ਯਾਤਰਾ ਦੇ ਪਿੱਛੇ ਇਹ ਵੀ ਇੱਕ ਕਾਰਨ ਹੈ। ਇਸ ਲਈ ਕਿਸੇ ਵੀ ਕੰਮ ਨੂੰ ਕਰਨ ਵਿਚ ਮੁਸ਼ਕਿਲਾਂ ਇੱਕ ਤਰ੍ਹਾਂ ਦੀ ਤਪੱਸਿਆ ਹੈ। ਕੁਝ ਕੇਰਲਾ ਤੋਂ ਸ਼ਾਮਲ ਹੋਏ, ਕੁਝ ਮੱਧ ਪ੍ਰਦੇਸ਼ ਤੋਂ ਸ਼ਾਮਲ ਹੋਏ, ਕੁਝ ਪੂਰੇ ਰਸਤੇ ਉਨ੍ਹਾਂ ਦੇ ਨਾਲ ਰਹੇ। ਲੋਕਾਂ ਤੋਂ ਸਿੱਖਣਾ, ਉਨ੍ਹਾਂ ਨਾਲ ਗੱਲ ਕਰਨਾ। ਲੋਕਾਂ ਦੇ ਦਿਲਾਂ ਦਾ ਦਰਦ ਸਮਝ ਆਉਂਦਾ ਹੈ। ਸਫ਼ਰ ਦੌਰਾਨ ਸਬਰ ਬਹੁਤ ਵਧ ਗਿਆ ਹੈ।