
ਰਨਾਲਾ ਸਥਿਤ ਕਸਬਾ ਭਦੌੜ ਦੇ ਇੱਕ NRI ਭਾਰਤੀ ਜੋੜਾ ਦਿੱਲੀ ਏਅਰਪੋਰਟ ਵੱਲ ਜਾਂਦਾ ਲੱਖਾਂ ਦੀ ਲੁੱਟ ਦਾ ਸ਼ਿਕਾਰ ਹੋ ਗਿਆ।
ਬਰਨਾਲਾ: ਬਰਨਾਲਾ ਸਥਿਤ ਕਸਬਾ ਭਦੌੜ ਦੇ ਇੱਕ NRI ਭਾਰਤੀ ਜੋੜਾ ਦਿੱਲੀ ਏਅਰਪੋਰਟ ਵੱਲ ਜਾਂਦਾ ਲੱਖਾਂ ਦੀ ਲੁੱਟ ਦਾ ਸ਼ਿਕਾਰ ਹੋ ਗਿਆ। ਦੱਸ ਦਈਏ ਕਿ ਇਹ ਪ੍ਰਵਾਸੀ ਭਾਰਤੀ ਜੋੜਾ ਢਾਬੇ ‘ਤੇ ਚਾਹ ਪੀਣ ਲਈ ਰੁਕਿਆ ਸੀ। ਜਿਸ ਦੌਰਾਨ ਉਨ੍ਹਾਂ ਦੀ ਕਾਰ ਵਿੱਚ ਪਿਆ ਕਰੀਬ 10 ਲੱਖ ਰੁਪਏ ਤੋਂ ਵੱਧ ਦਾ ਕੀਮਤੀ ਸਾਮਾਨ ਚੋਰੀ ਹੋ ਗਿਆ।
Loot in Barnalaਅਮਨਦੀਪ ਸ਼ਰਮਾ ਤੇ ਅਰੁਨਦੀਪ ਨਾਂਅ ਦੇ ਇਹ ਪ੍ਰਵਾਸੀ ਭਾਰਤੀ ਜੋੜੇ ਦੀ ਇੱਕ ਮਹੀਨੇ ਬਾਅਦ ਅਮਰੀਕਾ ਦੀ ਵਾਪਸੀ ਸੀ। ਰਸਤੇ ਵਿੱਚ ਇਸ ਜੋੜੇ ਨੇ ਰੋਹਤਕ ਨੇੜੇ ਮੰਨਤ ਢਾਬੇ ‘ਤੇ ਚਾਹ ਪੀਣ ਲਈ ਆਪਣੀ ਕਾਰ ਰੋਕੀ ਸੀ। ਅਮਨਦੀਪ ਸ਼ਰਮਾ ਤੇ ਅਰੁਨਦੀਪ ਹਾਲੇ ਢਾਬੇ ਅੰਦਰ ਦਾਖ਼ਲ ਵੀ ਨਹੀਂ ਸਨ ਹੋਏ ਜਦੋਂ ਲੋਕਾਂ ਵੱਲੋਂ ਉਨ੍ਹਾਂ ਨੂੰ ਗੱਡੀ ਦੇ ਸ਼ੀਸ਼ੇ ਟੁੱਟੇ ਹੋਣ ਬਾਰੇ ਸੂਚਨਾ ਦਿੱਤੀ ਗਈ।
ਉਨ੍ਹਾਂ ਦੇ ਜਲਦ ਹੀ ਕਾਰ ਕੋਲ ਪਹੁੰਚਣ ਤੇ ਦੇਖਿਆ ਕਿ ਮੋਟਰਸਾਈਕਲ ‘ਤੇ ਲੁਟੇਰੇ ਆਏ ਤੇ ਕਾਰ ਵਿੱਚੋਂ ਬੈਗ ਚੋਰੀ ਕਰ ਕੇ ਲੈ ਗਏ ਜਿਸ ਵਿੱਚ 5800 ਅਮਰੀਕੀ ਡਾਲਰ, 22 ਤੋਲੇ ਸੋਨੇ ਦੇ ਗਹਿਣੇ (ਇਨ੍ਹਾਂ ਵਿੱਚ ਇੱਕ ਸੋਨੇ ਦਾ ਕੁੰਦਨ ਸੈੱਟ, ਦੋ ਹੀਰੇ ਦੀਆਂ ਮੁੰਦਰੀਆਂ, ਚਾਰ ਸੋਨੇ ਦੀਆਂ ਮੁੰਦਰੀਆਂ), ਦੋਵਾਂ ਜੀਆਂ ਦੇ ਪਾਸਪੋਰਟ, ਅਮਰੀਕਾ ਦਾ ਨਰਸਿੰਗ ਕਾਰਡ, ਕ੍ਰੈਡਿਟ ਕਾਰਡ, ਟਿਕਟ ਤੇ ਜ਼ਰੂਰੀ ਕਾਗ਼ਜ਼ਾਤ ਵੀ ਸ਼ਾਮਲ ਸਨ।
Loot in Barnalaਪੀੜਤ ਅਮਨਦੀਪ ਸ਼ਰਮਾ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਗੱਡੀ ਵਿਚ ਤਕਰੀਬਨ 10 ਲੱਖ ਰੁਪਏ ਤੋਂ ਵੱਧ ਦਾ ਸਮਾਨ ਸੀ। ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਪਰ ਪੁਲਿਸ ਅਜੇ ਲੁਟੇਰਿਆਂ ਨੂੰ ਕਾਬੂ ਕਾਰਨ ਵਿਚ ਕਾਮਯਾਬ ਨਹੀਂ ਹੋ ਸਕੀ। ਥਾਣਾ ਸਾਂਪਲਾ ਮੁਖੀ ਰਾਜਬੀਰ ਸਿੰਘ ਨੇ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।