
ਰਾਇਕੋਟ ਦੇ ਪਿੰਡ ਚੀਮਾ ਵਿਚ ਸਿਰਫ 1000 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਗੁੱਸੇ ਵਿਚ ਆਈ ਇਕ ਔਰਤ ਨੇ ਆਪਣੇ ਪਤੀ ਅਤੇ ਤਿੰਨ ਪੁੱਤਰਾਂ ਦੇ ਨਾਲ ਮਿਲਕੇ
ਲੁਧਿਆਣਾ, ਰਾਇਕੋਟ ਦੇ ਪਿੰਡ ਚੀਮਾ ਵਿਚ ਸਿਰਫ 1000 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਗੁੱਸੇ ਵਿਚ ਆਈ ਇਕ ਔਰਤ ਨੇ ਆਪਣੇ ਪਤੀ ਅਤੇ ਤਿੰਨ ਪੁੱਤਰਾਂ ਦੇ ਨਾਲ ਮਿਲਕੇ ਇਟਲੀ ਤੋਂ ਪਰਤੇ ਐਨਆਰਆਈ ਦਾ ਕਤਲ ਕਰ ਦਿੱਤਾ। ਇੱਕ ਲੜਕੇ ਨੇ ਐਨਆਰਆਈ ਉੱਤੇ ਕਿਰਪਾਨ ਨਾਲ ਕਈ ਵਾਰ ਕੀਤੇ ਜਿਸ ਨਾਲ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਐਨਆਰਆਈ ਕਰੀਬ 2 ਮਹੀਨੇ ਪਹਿਲਾਂ ਹੀ ਇਟਲੀ ਤੋਂ ਪਰਤਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (50) ਦੇ ਰੂਪ ਵਿਚ ਹੋਈ ਹੈ।
Murderਅਵਤਾਰ ਸਿੰਘ ਦੀ ਪਤਨੀ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਅਵਤਾਰ ਦੀ ਪਤਨੀ ਜਸਪਾਲ ਕੌਰ ਦੇ ਬਿਆਨ ਉੱਤੇ ਰਾਇਕੋਟ ਦੇ ਸੀਲੋਆਣੀ ਰੋੜ ਦੀ ਸੁਖਵਿੰਦਰ ਕੌਰ, ਉਸ ਦੇ ਪਤੀ ਕਰਮਜੀਤ ਸਿੰਘ ਉਰਫ ਕਰਮਾ, ਪੁੱਤਰ ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ। ਦੱਸ ਦਈਏ ਕਿ ਫਿਲਹਾਲ ਪੰਜੋ ਦੋਸ਼ੀ ਗਿਰਫਤਾਰ ਕੀਤੇ ਜਾ ਚੁੱਕੇ ਹਨ। ਅਵਤਾਰ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਆਪਣੇ ਦਿਓਰ ਕਰਮਜੀਤ ਨਾਲ ਵਿਆਹ ਕੀਤਾ ਹੋਇਆ ਹੈ।
Murderਦੱਸ ਦਈਏ ਕਿ ਲੜਾਈ ਮ੍ਰਿਤਕ ਅਵਤਾਰ ਸਿੰਘ ਵਲੋਂ ਉਧਾਰ ਦਿੱਤੇ ਪੈਸੇ ਵਾਪਸ ਮੰਗਣ 'ਤੇ ਹੋਈ ਸੀ। ਜਸਪਾਲ ਕੌਰ ਨੇ ਦੱਸਿਆ ਕਿ ਦੋਸ਼ੀ ਸੁਖਵਿੰਦਰ ਕੌਰ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਸਕੂਲ ਵਿਚ ਮਿਡ ਡੇ ਮੀਲ ਬਣਾਉਂਦੀ ਹੈ। ਕੁੱਝ ਸਮਾਂ ਪਹਿਲਾਂ ਉਹ ਪਿੰਡ ਛੱਡ ਕਰ ਰਾਇਕੋਟ ਚਲੀ ਗਈ ਸੀ। ਉਸ ਦੇ ਪਤੀ ਨੇ ਦੋ ਸਾਲ ਪਹਿਲਾਂ ਸੁਖਵਿੰਦਰ ਕੌਰ ਨੂੰ 1000 ਰੁਪਏ ਉਧਾਰ ਦਿੱਤੇ ਸਨ। ਕਈ ਵਾਰ ਮੰਗਣ ਉੱਤੇ ਵੀ ਸੁਖਵਿੰਦਰ ਕੌਰ ਨੇ ਪੈਸੇ ਵਾਪਿਸ ਨਹੀਂ ਕੀਤੇ। ਵੀਰਵਾਰ ਸਵੇਰੇ ਅਵਤਾਰ ਸਿੰਘ ਦਵਾਈ ਲੈ ਕੇ ਪਰਤ ਰਹੇ ਸਨ। ਰਸਤੇ ਵਿਚ ਸੁਖਵਿੰਦਰ ਕੌਰ ਦੇ ਮਿਲਣ 'ਤੇ ਉਸ ਤੋਂ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸ ਨੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
Murder ਅਵਤਾਰ ਸਿੰਘ ਨੇ ਘਰ ਆਕੇ ਸਾਰੀ ਗੱਲ ਦੱਸੀ। ਕਰੀਬ 10 ਵਜੇ ਸੁਖਵਿੰਦਰ ਕੌਰ, ਉਸਦਾ ਪਤੀ ਅਤੇ ਇੱਕ ਪੁੱਤਰ ਉਨ੍ਹਾਂ ਦੇ ਘਰ ਆ ਵੜੇ ਅਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਵਤਾਰ ਸਿੰਘ ਨਾਲ ਲੜਾਈ ਕਰਨ ਲੱਗੇ ਅਤੇ ਪੈਸੇ ਬਕਾਇਆ ਨਹੀਂ ਹਨ ਇਹ ਕੇਹਨ ਲੱਗੇ। ਅਵਤਾਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਜਾਕੇ ਸੌਂਹ ਖਾਣ ਨੂੰ ਤਿਆਰ ਹੈ ਕਿ ਉਸ ਨੇ ਪੈਸੇ ਉਧਾਰ ਦਿੱਤੇ ਸਨ। ਜਿਸ ਦੌਰਾਨ ਤਿੰਨੋ ਦੋਸ਼ੀ ਅਤੇ ਉਸ ਦਾ ਪਤੀ ਗੁਰੁਦਵਾਰੇ ਵਲ ਚਲੇ ਗਏ। ਕੁੱਝ ਹੀ ਦੂਰੀ 'ਤੇ ਪਹੁੰਚਣ ਉਪਰੰਤ ਸੁਖਵਿੰਦਰ ਕੌਰ ਅਵਤਾਰ ਸਿੰਘ ਨਾਲ ਹੱਥੋਪਾਈ ਕਰਨ ਲੱਗੀ।
Murderਅਮ੍ਰਿਤਪਾਲ ਨੇ ਆਪਣੀ ਸ਼੍ਰੀ ਸਾਹਿਬ ਨਾਲ ਅਵਤਾਰ ਸਿੰਘ ਉੱਤੇ ਵਾਰ ਕਰ ਦਿੱਤੇ। ਲੋਕਾਂ ਨੇ ਰੌਲਾ ਪਾਇਆ ਤਾਂ ਸੁਖਵਿੰਦਰ ਦੇ ਹੋਰ ਦੋਵੇਂ ਪੁੱਤਰ ਵੀ ਆ ਗਏ ਅਤੇ ਲੜਾਈ ਦਾ ਹਿੱਸਾ ਬਣ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੇ ਧਾਰਾ 302 ਅਤੇ 148 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।