ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਰੰਟ ਜਾਰੀ.....
Published : Mar 4, 2020, 4:27 pm IST
Updated : Mar 5, 2020, 3:05 pm IST
SHARE ARTICLE
file photo
file photo

ਕਾਨੂੰਨੀ ਦਾਅ-ਪੇਚਾਂ ਜ਼ਰੀਏ ਟਲਦੀ ਆ ਰਹੀ ਹੈ ਫਾਂਸੀ

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਜਾਰੀ, 20 ਮਾਰਚ ਦਿਨ ਸ਼ੁਕਰਵਾਰ ਨੂੰ ਦਿੱਤੀ ਜਾਵੇਗੀ ਫਾਂਸੀ. ਸਵੇਰੇ 5:30 ਵਜੇ ਹੋਵੇਗੀ ਚਾਰੇ ਦੋਸ਼ੀਆਂ ਨੂੰ ਫਾਂਸੀ, ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤਾ ਨਵਾਂ ਡੈੱਥ ਵਾਰੰਟ, ਨਿਰਭਿਆ ਕੇਸ ਦੇ ਦੋਸ਼ੀਆਂ ਵਲੋਂ ਕਾਨੂੰਨੀ ਦਾਅ-ਪੇਚਾਂ ਦੇ ਆਸਰੇ ਸ਼ੁਰੂ ਕੀਤਾ ਚੂਹਾ-ਬਿੱਲੀ ਦਾ ਖੇਡ ਹੁਣ ਖ਼ਤਮ ਹੋ ਗਿਆ ਹੈ। ਇਸ ਕੇਸ ਦੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਵੀ ਰਾਸ਼ਟਰਪਤੀ ਨੇ  ਕੱਲ੍ਹ ਖਾਰਜ ਕਰ ਦਿਤੀ ਸੀ। ਜਦਕਿ ਬਾਕੀ ਤਿੰਨ ਦੋਸ਼ੀਆਂ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਵਲੋਂ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ।

file photofile photo

ਕਾਬਲੇਗੌਰ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ ਸਾਢੇ 5 ਵਜੇ ਫ਼ਾਂਸੀ 'ਤੇ ਲਟਕਾਉਣ ਲਈ ਲੈਥ ਵਾਰੰਟ ਜਾਰੀ ਹੋਏ ਹਨ। ਪਰ ਸੋਮਵਾਰ ਨੂੰ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲਗਾ ਦਿਤੀ ਸੀ। ਪਵਨ ਗੁਪਤਾ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ ਹੋਈ ਸੀ, ਜਿਸ ਦੇ ਅਧਾਰ 'ਤੇ ਅਦਾਲਤ ਨੇ ਫਾਂਸੀ 'ਤੇ ਰੋਕ ਲਾ ਦਿਤੀ ਸੀ।

ਪਰ ਬੁੱਧਵਾਰ ਨੂੰ ਰਾਸ਼ਟਰਪਤੀ ਨੇ ਚੌਥੇ ਦੋਸ਼ੀ ਪਵਨ ਗੁਪਤਾ ਦੀ ਰਹਿਮ ਦੀ ਅਪੀਲ ਵੀ ਖਾਰਜ ਕਰ ਦਿਤੀ ਸੀ। ਹੁਣ ਨਿਰਭਿਆ ਦੇ ਦੋਸ਼ੀਆਂ ਕੋਲ ਫ਼ਾਂਸੀ ਤੋਂ ਬਚਣ ਲਈ ਕੋਈ ਵੀ ਰਸਤਾ ਬਾਕੀ ਨਹੀਂ ਬਚਿਆ। ਅਜਿਹਾ ਤੀਸਰੀ ਵਾਰ ਹੋਇਆ ਸੀ ਜਦੋਂ ਦੋਸ਼ੀਆਂ ਦੀ ਫ਼ਾਂਸੀ 'ਤੇ ਰੋਕ ਲੱਗੀ ਹੋਵੇ।

PhotoPhoto

ਇਸ ਤੋਂ ਪਹਿਲਾਂ 22 ਜਨਵਰੀ ਨੂੰ ਵੀ ਫਾਂਸੀ ਦੀ ਤਰੀਕ ਤਹਿ ਕੀਤੀ ਗਈ ਸੀ। ਇਸ ਤੋਂ ਬਾਅਦ 2 ਫ਼ਰਵਰੀ ਨੂੰ ਫਾਂਸੀ ਦੀ ਤਰੀਕ ਮਿਥੀ ਗਈ। ਪਰ ਦੋਸ਼ੀਆਂ ਦੇ ਵਕੀਲ ਨੇ ਕਾਨੂੰਨੀ ਦਾਅ-ਪੇਚਾਂ ਦਾ ਫ਼ਾਇਦਾ ਉਠਾਉਂਦਿਆਂ ਇਨ੍ਹਾਂ ਤਰੀਕਾਂ  ਨੂੰ ਵੀ ਫਾਂਸੀ ਰੱਦ ਕਰਵਾ ਦਿਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement