
ਮੌਕੇ ਦਾ ਫਾਇਦਾ ਉਠਾਉਂਦੇ ਹੋਏ ਟਰੱਕ ਸਮੇਤ ਫਰਾਰ ਹੋ ਗਿਆ
ਅੰਬਾਲਾ- ਹਰਿਆਣਾ ਦੇ ਅੰਬਾਲਾ ਵਿਚ ਟਰੱਕ ਦੀ ਚਪੇਟ ਵਿਚ ਆਉਣ ਨਾਲ 34 ਸਾਲਾ ਨੌਜਵਾਨ ਦੀ ਮੌਤ ਹੋ ਗਈ।ਹਾਦਸਾ ਪਿੰਡ ਸਮਲੇਹੜੀ-ਪਿਲਖਣੀ ਰੋਡ ਤੇ ਵਾਪਰਿਆ। ਮ੍ਰਿਤਕ ਦੀ ਪਛਾਣ ਪਿੰਡ ਸਮਲੇਹੜੀ ਵਾਸੀ ਸੰਜੀਵ ਕੁਮਾਰ ਉਰਫ ਸੰਜੂ ਦੇ ਰੂਪ ਵਜੋਂ ਹੋਈ ਹੈ। ਜੋ ਅੰਬਾਲਾ ਕੈਂਟ ਵਿਚ ਨੌਕਰੀ ਕਰਦਾ ਸੀ। ਸਾਹਾ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਸਮਲੇਹੜੀ ਵਾਸੀ ਪਵਨ ਕੁਮਾਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਪਿਲਖਣੀ ਰੋਡ ਤੇ ਖੜਾ ਸੀ। ਸ਼ਾਮ ਨੂੰ ਉਸ ਦਾ ਭਤੀਜਾ ਸੰਜੀਵ ਕੁਮਾਰ ਅੰਬਾਲਾ ਕੈਂਟ ਵਿਚ ਡਿਊਟੀ ਕਰ ਕੇ ਘਰ ਪਰਤ ਰਿਹਾ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਿਵੇਂ ਹੀ ਉਸਦਾ ਭਤੀਜਾ ਬਾਈਕ 'ਤੇ ਪਿਲਖਣੀ ਰੋਡ 'ਤੇ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਸ ਦੇ ਮੋਟਰ ਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਉਸ ਦਾ ਭਤੀਜਾ ਸੜਕ 'ਤੇ ਡਿੱਗ ਪਿਆ। ਹਾਦਸੇ 'ਚ ਸੰਜੀਵ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਤੋਂ ਬਾਅਦ ਭੀੜ ਇਕੱਠੀ ਹੁੰਦੀ ਦੇਖ ਕੇ ਟਰੱਕ ਚਾਲਕ ਕੁਝ ਦੇਰ ਰੁਕ ਗਿਆ ਪਰ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਟਰੱਕ ਸਮੇਤ ਫਰਾਰ ਹੋ ਗਿਆ। ਉਹ ਆਪਣੇ ਭਤੀਜੇ ਨੂੰ ਸਿਵਲ ਹਸਪਤਾਲ ਅੰਬਾਲਾ ਛਾਉਣੀ ਲੈ ਗਿਆ। ਇੱਥੇ ਉਸ ਦੇ ਭਤੀਜੇ ਸੰਜੀਵ ਕੁਮਾਰ ਉਰਫ ਸੰਜੂ ਦੀ ਮੌਤ ਹੋ ਗਈ। ਥਾਣਾ ਸਾਹਾ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।