
ਇੰਸਪੈਕਟਰ ਦੀ ਪੰਜ ਦਿਨ ਦੀ ਛੁੱਟੀ ਮਨਜ਼ੂਰ
ਫਰੂਖਾਬਾਦ: ਉੱਤਰ ਪ੍ਰਦੇਸ਼ ਦੇ ਫਰੂਖਾਬਾਦ 'ਚ ਇਕ ਇੰਸਪੈਕਟਰ ਨੇ ਹੋਲੀ 'ਤੇ ਛੁੱਟੀ ਲਈ ਅਰਜ਼ੀ ਦਿੱਤੀ ਹੈ। ਇਹ ਅਰਜ਼ੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਅਰਜ਼ੀ 'ਚ ਇੰਸਪੈਕਟਰ ਨੇ ਲਿਖਿਆ ਕਿ ਉਸ ਦੀ ਪਤਨੀ ਪਿਛਲੇ 22 ਸਾਲਾਂ ਤੋਂ ਹੋਲੀ 'ਤੇ ਆਪਣੇ ਪੇਕੇ ਘਰ ਨਹੀਂ ਗਈ। ਇਸ ਵਾਰ ਉਸ ਨੂੰ ਘਰ ਲੈ ਜਾਣਾ ਹੈ। ਕਿਰਪਾ ਕਰਕੇ 10 ਦਿਨਾਂ ਦੀ ਛੁੱਟੀ ਦਿਓ।
ਇਹ ਵੀ ਪੜ੍ਹੋ: ਹਰਿਆਣਾ ਵਿਚ ਪੁਰਸ਼ ਕਰਮਚਾਰੀਆਂ ਨੂੰ ਵੀ ਮਿਲੇਗੀ ਚਾਈਲਡ ਕੇਅਰ ਲੀਵ: ਪੂਰੀ ਨੌਕਰੀ ਦੌਰਾਨ ਲੈ ਸਕਣਗੇ 730 ਛੁੱਟੀਆਂ
ਇੰਸਪੈਕਟਰ ਨੇ ਤਿਉਹਾਰ ਦੀ ਛੁੱਟੀ ਲਈ ਐਸਪੀ ਦਫ਼ਤਰ ਨੂੰ ਅਰਜ਼ੀ ਭੇਜ ਦਿੱਤੀ। ਇਸ ਅਨੋਖੇ ਪੱਤਰ ਨੂੰ ਦੇਖ ਕੇ ਐਸਪੀ ਅਸ਼ੋਕ ਕੁਮਾਰ ਮੀਨਾ ਨੇ ਨੋਟਿਸ ਲਿਆ। ਉਹਨਾਂ ਨੇ ਇੰਸਪੈਕਟਰ ਦੀ ਪੰਜ ਦਿਨ ਦੀ ਛੁੱਟੀ ਮਨਜ਼ੂਰ ਕੀਤੀ ਹੈ, ਦਸ ਦਿਨ ਦੀ ਨਹੀਂ। ਪੁਲਿਸ ਮੁਲਾਜ਼ਮ ਦੀ ਇਹ ਅਰਜ਼ੀ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: 5 ਬੱਚਿਆਂ ਨੂੰ ਮਾਰਨ ਵਾਲੀ ਮਾਂ ਨੂੰ ਮਿਲੀ ਇੱਛਾ ਅਨੁਸਾਰ ਮੌਤ, ਆਪਣੀ ਮੌਤ ਲਈ ਚੁਣੀ ਬੱਚਿਆਂ ਦੇ ਕਤਲ ਵਾਲੀ ਤਾਰੀਕ
ਦੱਸ ਦੇਈਏ ਕਿ ਹੋਲੀ ਦੇ ਮੌਕੇ 'ਤੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਤਿਉਹਾਰ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਇਸ ਕਾਰਨ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਹੋ ਗਈਆਂ ਹਨ ਪਰ ਪੁਲਿਸ ਵਿਭਾਗ ਨੇ ਅਜਿਹੀ ਸਮੱਸਿਆ ਦੱਸਦਿਆਂ ਦਸ ਦਿਨਾਂ ਦੀ ਛੁੱਟੀ ਮੰਗੀ ਸੀ।
ਇਹ ਵੀ ਪੜ੍ਹੋ: CCTV ਕੈਮਰਿਆਂ ਨਾਲ ਲੈਸ ਹੋਣਗੇ ਪੰਜਾਬ ਦੇ 15,584 ਸਰਕਾਰੀ ਸਕੂਲ, 26 ਕਰੋੜ 40 ਲੱਖ ਰੁਪਏ ਦੀ ਗ੍ਰਾਂਟ ਜਾਰੀ
ਇੰਸਪੈਕਟਰ ਨੇ ਲਿਖਿਆ ਇਹ ਪੱਤਰ
“ਵਿਆਹ ਦੇ 22 ਸਾਲਾਂ 'ਚ ਬਿਨੈਕਾਰ ਦੀ ਪਤਨੀ ਹੋਲੀ ਦੇ ਮੌਕੇ 'ਤੇ ਆਪਣੇ ਪੇਕੇ ਘਰ ਨਹੀਂ ਜਾ ਸਕੀ, ਜਿਸ ਕਾਰਨ ਉਹ ਬਿਨੈਕਾਰ ਤੋਂ ਬਹੁਤ ਨਾਰਾਜ਼ ਹੈ। ਉਹ ਹੋਲੀ ਦੇ ਮੌਕੇ 'ਤੇ ਆਪਣੇ ਪੇਕੇ ਘਰ ਜਾਣ ਅਤੇ ਬਿਨੈਕਾਰ ਨੂੰ ਨਾਲ ਲੈ ਕੇ ਜਾਣ ਦੀ ਜ਼ਿੱਦ ਕਰ ਰਹੀ ਹੈ। ਇਸ ਕਾਰਨ ਬਿਨੈਕਾਰ ਨੂੰ ਛੁੱਟੀ ਦੀ ਸਖ਼ਤ ਲੋੜ ਹੈ। ਸਰ ਨਿਮਰਤਾ ਸਹਿਤ ਬੇਨਤੀ ਹੈ ਕਿ ਬਿਨੈਕਾਰ ਦੀ ਸਮੱਸਿਆ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ, ਕਿਰਪਾ ਕਰਕੇ ਬਿਨੈਕਾਰ ਨੂੰ 04 ਮਾਰਚ ਤੋਂ 10 ਦਿਨਾਂ ਦੀ ਛੁੱਟੀ ਦੇ ਦਿੱਤੀ ਜਾਵੇ’। ਇੰਸਪੈਕਟਰ ਅਸ਼ੋਕ ਕੁਮਾਰ ਨੇ ਇਹ ਪੱਤਰ ਐਸਪੀ ਅਸ਼ੋਕ ਕੁਮਾਰ ਮੀਨਾ ਨੂੰ ਲਿਖਿਆ ਹੈ। ਅਸ਼ੋਕ ਕੁਮਾਰ ਥਾਣਾ ਫਤਿਹਗੜ੍ਹ ਵਿਚ ਬਤੌਰ ਇੰਸਪੈਕਟਰ ਤਾਇਨਾਤ ਹੈ। ਇਹ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ।