 
          	ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ: ਹਰਿਆਣਾ ਵਿਚ ਹੁਣ ਸਰਕਾਰੀ ਪੁਰਸ਼ ਕਰਮਚਾਰੀ (ਸਿੰਗਲ ਪਿਤਾ) ਵੀ ਦੋ ਸਾਲਾਂ ਦੀ ਚਾਈਲਡ ਕੇਅਰ ਲੀਵ (ਸੀਸੀਐਲ) ਦਾ ਲਾਭ ਲੈ ਸਕਣਗੇ। ਉਹ ਆਪਣੀ ਪੂਰੀ ਨੌਕਰੀ ਦੌਰਾਨ 730 ਦਿਨਾਂ ਤੱਕ ਛੁੱਟੀ ਲੈ ਸਕਦੇ ਹਨ। 18 ਸਾਲ ਤੱਕ ਦੇ ਦੋ ਬੱਚਿਆਂ ਦੀ ਦੇਖਭਾਲ ਲਈ ਦੋ ਸਾਲ ਅਤੇ ਵੱਖਰੇ ਤੌਰ 'ਤੇ ਅਪਾਹਜ ਬੱਚਿਆਂ ਦੀ ਦੇਖਭਾਲ ਕਰਨ ਦੇ ਮਾਮਲੇ ਵਿਚ ਕੋਈ ਉਮਰ ਸੀਮਾ ਨਹੀਂ ਹੋਵੇਗੀ। ਇਹ ਫੈਸਲਾ 2022 ਵਿਚ ਹਰਿਆਣਾ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਲਿਆ ਗਿਆ ਸੀ, ਹੁਣ ਵਿੱਤ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਹਰਿਆਣਾ ਵਿੱਤ ਵਿਭਾਗ ਦੇ ਵਧੀਕ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਯੋਗ ਕਰਮਚਾਰੀ 23 ਫਰਵਰੀ 2023 ਤੋਂ ਇਸ ਦਾ ਲਾਭ ਲੈ ਸਕਣਗੇ। ਕੇਂਦਰ ਸਰਕਾਰ ਪਹਿਲਾਂ ਹੀ ਇਕੱਲੇ ਪੁਰਸ਼ ਕਰਮਚਾਰੀਆਂ ਨੂੰ ਚਾਈਲਡ ਕੇਅਰ ਲੀਵ ਦੇ ਰਹੀ ਹੈ। ਕੇਂਦਰ ਸਰਕਾਰ ਵਾਂਗ ਹੁਣ ਹਰਿਆਣਾ ਸਰਕਾਰ ਨੇ ਵੀ ਪੁਰਸ਼ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ: 19 ਮਾਰਚ ਨੂੰ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ, ਮਰਹੂਮ ਗਾਇਕ ਦੇ ਪਿਤਾ ਨੇ ਦਿੱਤੀ ਜਾਣਕਾਰੀ
ਸਿੰਗਲ ਮਰਦ ਸਰਕਾਰੀ ਕਰਮਚਾਰੀ (ਵਿਧਵਾ ਜਾਂ ਤਲਾਕਸ਼ੁਦਾ) ਅਤੇ ਮਹਿਲਾ ਸਰਕਾਰੀ ਕਰਮਚਾਰੀ 18 ਸਾਲ ਦੀ ਉਮਰ ਤੱਕ ਦੇ ਆਪਣੇ ਦੋ ਸਭ ਤੋਂ ਵੱਡੇ ਬੱਚਿਆਂ ਦੀ ਦੇਖਭਾਲ ਕਰਨ ਲਈ ਆਪਣੀ ਪੂਰੀ ਸੇਵਾ ਦੌਰਾਨ ਵੱਧ ਤੋਂ ਵੱਧ ਦੋ ਸਾਲਾਂ (ਅਰਥਾਤ 730 ਦਿਨ) ਲਈ ਬਾਲ ਦੇਖਭਾਲ ਛੁੱਟੀ ਲੈ ਸਕਦੇ ਹਨ। ਅਪਾਹਜ ਬੱਚਿਆਂ ਦੇ ਮਾਮਲੇ ਵਿਚ ਸਮਰੱਥ ਸਿਹਤ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਸਰਟੀਫਿਕੇਟ ਅਨੁਸਾਰ ਇਹ ਲਾਭ ਕੇਵਲ 40 ਪ੍ਰਤੀਸ਼ਤ ਤੋਂ ਵੱਧ ਅਪੰਗਤਾ ਦੀ ਸਥਿਤੀ ਵਿਚ ਹੀ ਦਿੱਤਾ ਜਾਵੇਗਾ ਅਤੇ ਇਹ ਦੱਸਣਾ ਪਵੇਗਾ ਕਿ ਅਪਾਹਜ ਬੱਚਾ ਪੂਰੀ ਤਰ੍ਹਾਂ ਇਕ ਔਰਤ ਜਾਂ ਇੱਕਲੇ ਮਰਦ ਸਰਕਾਰੀ ਕਰਮਚਾਰੀ 'ਤੇ ਨਿਰਭਰ ਹੈ।
ਇਹ ਵੀ ਪੜ੍ਹੋ: ਚੌਟਾਲਾ ਪਰਿਵਾਰ ਵਲੋਂ ਮੰਦਰ ਨੂੰ ਦਿੱਤੀ ਗਈ ਚਾਂਦੀ ਦੀ ਇੱਟ ਨਿਕਲੀ ‘ਨਕਲੀ’! ਹੁਣ ਦਿੱਤੇ ਜਾਣਗੇ 11 ਲੱਖ ਰੁਪਏ
ਹੁਣ ਤੱਕ ਸਿਰਫ ਮਹਿਲਾ ਕਰਮਚਾਰੀਆਂ ਨੂੰ ਬਾਲ ਦੇਖਭਾਲ ਛੁੱਟੀ ਦਾ ਲਾਭ ਮਿਲ ਰਿਹਾ ਸੀ। 14 ਦਸੰਬਰ 2022 ਨੂੰ ਹਰਿਆਣਾ ਕੈਬਿਨੇਟ ਦੀ ਬੈਠਕ ਵਿਚ ਹਰਿਆਣਾ ਸਿਵਲ ਸਰਵਿਸਿਜ਼ (ਲੀਵ) ਨਿਯਮ 2016 ਵਿਚ ਸੋਧ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਕੱਲੇ ਪੁਰਸ਼ ਕਰਮਚਾਰੀ ਵੀ ਚਾਈਲਡ ਕੇਅਰ ਲੀਵ ਦਾ ਲਾਭ ਲੈ ਸਕਣਗੇ।
 
                     
                
 
	                     
	                     
	                     
	                     
     
     
     
     
                     
                     
                     
                     
                    