
16 ਸਾਲ ਪਹਿਲਾਂ ਜਿਨੀਵੀਵ ਹਰਮਿਟ ਨੇ ਇਕ ਪੁੱਤ ਅਤੇ 4 ਧੀਆਂ ਦਾ ਕੀਤਾ ਸੀ ਕਤਲ
ਬੈਲਜੀਅਮ ਵਿਚ ਆਪਣੇ ਪੰਜ ਬੱਚਿਆਂ ਦੀ ਹੱਤਿਆ ਕਰਨ ਵਾਲੀ ਮਾਂ ਨੂੰ ਇੱਛਾ ਅਨੁਸਾਰ ਮੌਤ ਦਿੱਤੀ ਗਈ ਹੈ। 16 ਸਾਲ ਪਹਿਲਾਂ 28 ਫਰਵਰੀ 2007 ਨੂੰ ਜੇਨੇਵੀਵ ਹਰਮਿਟ ਨਾਂਅ ਦੀ ਔਰਤ ਨੇ ਰਸੋਈ ਦੇ ਚਾਕੂ ਨਾਲ ਗਲਾ ਵੱਢ ਕੇ ਆਪਣੇ ਇਕ ਪੁੱਤਰ ਅਤੇ 4 ਧੀਆਂ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬਚ ਗਈ।
ਇਹ ਵੀ ਪੜ੍ਹੋ: ਚੌਟਾਲਾ ਪਰਿਵਾਰ ਵਲੋਂ ਮੰਦਰ ਨੂੰ ਦਿੱਤੀ ਗਈ ਚਾਂਦੀ ਦੀ ਇੱਟ ਨਿਕਲੀ ‘ਨਕਲੀ’! ਹੁਣ ਦਿੱਤੇ ਜਾਣਗੇ 11 ਲੱਖ ਰੁਪਏ
ਹਰਮੀਤ ਦੇ ਮਨੋਵਿਗਿਆਨੀ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਕਤਲ ਦੀ ਤਰੀਕ 28 ਫਰਵਰੀ ਨੂੰ ਇੱਛਾ ਮੌਤ ਮੰਗੀ ਸੀ। ਇਸ ਜ਼ਰੀਏ ਉਹ ਆਪਣੇ ਬੱਚਿਆਂ ਨੂੰ ਮਾਰਨ ਦਾ ਪਛਤਾਵਾ ਜ਼ਾਹਰ ਕਰਨਾ ਚਾਹੁੰਦੀ ਸੀ। ਉਸ ਦੀ ਮੌਤ ਤੋਂ ਬਾਅਦ ਬੁੱਧਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਅਨੁਸਾਰ ਹਰਮਿਟ ਨੇ ਆਪਣੇ ਬੱਚਿਆਂ ਨੂੰ ਮਾਰਨ ਲਈ ਸੁਪਰਮਾਰਕੀਟ ਤੋਂ ਚਾਕੂ ਚੋਰੀ ਕੀਤੇ ਸਨ। ਆਪਣੇ ਮੁਕੱਦਮੇ ਦੌਰਾਨ ਉਸ ਨੇ ਅਦਾਲਤ ਨੂੰ ਦੱਸਿਆ ਕਿ ਘਰ ਵਿਚ ਬੱਚਿਆਂ ਨਾਲ ਉਸ ਦਾ ਦਮ ਘੁੱਟਦਾ ਸੀ।
ਇਹ ਵੀ ਪੜ੍ਹੋ: CCTV ਕੈਮਰਿਆਂ ਨਾਲ ਲੈਸ ਹੋਣਗੇ ਪੰਜਾਬ ਦੇ 15,584 ਸਰਕਾਰੀ ਸਕੂਲ, 26 ਕਰੋੜ 40 ਲੱਖ ਰੁਪਏ ਦੀ ਗ੍ਰਾਂਟ ਜਾਰੀ
ਹਰਮਿਟ ਨੇ ਆਪਣੇ ਬਿਆਨ 'ਚ ਕਿਹਾ ਸੀ-ਮੈਂ ਆਪਣੇ ਪਤੀ ਨੂੰ ਬੇਟਾ ਦਿੱਤਾ ਅਤੇ ਫਿਰ ਉਸ ਨੂੰ ਮਾਰ ਦਿੱਤਾ, ਮੇਰੀ ਗਲਤੀ ਕਾਰਨ ਮੈਂ ਆਪਣੇ ਬੱਚਿਆਂ ਨੂੰ ਗੁਆ ਦਿੱਤਾ ਹੈ। ਉਹਨਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਹਰਮਿਟ ਨੂੰ 2007 ਵਿਚ ਆਪਣੇ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ 2008 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਦੇ ਖਿਲਾਫ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ, ਇਸ ਲਈ ਉਸ ਨੂੰ ਜੇਲ੍ਹ ਨਾ ਭੇਜਿਆ ਜਾਵੇ। ਹਾਲਾਂਕਿ ਜਿਊਰੀ ਨੇ ਸਹਿਮਤੀ ਦਿੱਤੀ ਕਿ ਉਸ ਨੇ ਆਪਣੇ ਬੱਚਿਆਂ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਉਸ ਨੂੰ ਅੰਜਾਮ ਦਿੱਤਾ ਸੀ। ਇਸ ਲਈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: 19 ਮਾਰਚ ਨੂੰ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ, ਮਰਹੂਮ ਗਾਇਕ ਦੇ ਪਿਤਾ ਨੇ ਦਿੱਤੀ ਜਾਣਕਾਰੀ
2019 ਵਿਚ ਉਸ ਨੂੰ ਇਲਾਜ ਲਈ ਮਾਨਸਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਹਰਮਿਟ ਨੇ ਆਪਣੇ ਮਨੋਵਿਗਿਆਨੀ ਤੋਂ 25 ਕਰੋੜ ਰੁਪਏ ਮੁਆਵਜ਼ੇ ਵਜੋਂ ਮੰਗੇ ਸਨ। ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਮਾਨਸਿਕ ਇਲਾਜ ਕਰਵਾ ਰਹੀ ਸੀ। ਜੋ ਕਿ ਕਾਰਗਰ ਸਾਬਤ ਨਹੀਂ ਹੋਇਆ, ਜਿਸ ਕਾਰਨ ਉਹ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ ਅਤੇ ਇਸ ਕਤਲ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ਹਰਿਆਣਾ ਵਿਚ ਪੁਰਸ਼ ਕਰਮਚਾਰੀਆਂ ਨੂੰ ਵੀ ਮਿਲੇਗੀ ਚਾਈਲਡ ਕੇਅਰ ਲੀਵ: ਪੂਰੀ ਨੌਕਰੀ ਦੌਰਾਨ ਲੈ ਸਕਣਗੇ 730 ਛੁੱਟੀਆਂ
ਇਕ ਰਿਪੋਰਟ ਅਨੁਸਾਰ ਸਾਲ 2022 ਵਿਚ ਬੈਲਜੀਅਮ ਵਿਚ 2,966 ਲੋਕਾਂ ਨੂੰ ਇੱਛਾ ਮੌਤ ਦਿੱਤੀ ਗਈ। ਜੋ ਕਿ 2021 ਦੇ ਮੁਕਾਬਲੇ 10% ਵੱਧ ਹੈ। ਰਿਪੋਰਟਾਂ ਮੁਤਾਬਕ ਕੈਂਸਰ ਤੋਂ ਪੀੜਤ ਜ਼ਿਆਦਾਤਰ ਲੋਕ ਇੱਛਾ ਮੌਤ ਦੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਬੈਲਜੀਅਮ 'ਚ ਉਹਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਮਾਨਸਿਕ ਰੋਗਾਂ ਕਾਰਨ ਜੀਣ ਦੀ ਇੱਛਾ ਪੂਰੀ ਤਰ੍ਹਾਂ ਤਿਆਗ ਦਿੱਤੀ ਹੈ। 2014 ਵਿਚ ਬੱਚਿਆਂ ਨੂੰ ਵੀ ਇੱਛਾ ਮੌਤ ਦਾ ਅਧਿਕਾਰ ਦਿੱਤਾ ਗਿਆ ਸੀ।