
ਕੇਂਦਰ ਸਰਕਾਰ ਨੇ ਰਾਜਪਾਲਾਂ ਨੂੰ ਦਿਤੇ ਜਾਣ ਵਾਲੇ ਭੱਤਿਆਂ ਦੇ ਸਬੰਧ ਵਿਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਯਾਤਰਾ ਦਾ ਵੇਰਵਾ, ਮਹਿਮਾਨਨਿਵਾਜ਼ੀ...
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਰਾਜਪਾਲਾਂ ਨੂੰ ਦਿਤੇ ਜਾਣ ਵਾਲੇ ਭੱਤਿਆਂ ਦੇ ਸਬੰਧ ਵਿਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਯਾਤਰਾ ਦਾ ਵੇਰਵਾ, ਮਹਿਮਾਨਨਿਵਾਜ਼ੀ, ਮਨੋਰੰਜਨ ਭੱਤੇ ਸ਼ਾਮਲ ਹਨ। ਕਰੀਬ ਚਾਰ ਮਹੀਨੇ ਪਹਿਲਾਂ ਰਾਜਪਾਲਾਂ ਦੀ ਤਨਖ਼ਾਹ ਵਿਚ ਵਾਧਾ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫ਼ੀਕੇਸ਼ਨ ਮੁਤਾਬਕ ਸਾਰੇ ਰਾਜਪਾਲਾਂ ਵਿਚੋਂ ਪਛਮੀ ਬੰਗਾਲ ਦੇ ਰਾਜਪਾਲ ਨੂੰ 1.81 ਕਰੋੜ ਰੁਪਏ ਦੀ ਸੱਭ ਤੋਂ ਜ਼ਿਆਦਾ ਰਾਸ਼ੀ ਮਹਿਮਾਨਨਿਵਾਜ਼ੀ, ਮਨੋਰੰਜਨ ਅਤੇ ਹੋਰ ਖ਼ਰਚੇ ਦੇ ਭੱਤੇ ਦੇ ਤੌਰ 'ਤੇ ਦਿਤੀ ਜਾਵੇਗੀ।
Salary
ਪਛਮੀ ਬੰਗਾਲ ਦੇ ਰਾਜਪਾਲ ਸਾਜ਼ੋ-ਸਮਾਨ ਦੇ ਨਵੀਨੀਕਰਨ ਲਈ 80 ਲੱਖ ਰੁਪਏ ਦੇ ਭੱਤੇ ਦੇ ਹੱਕਦਾਰ ਹੋਣਗੇ ਅਤੇ ਉਨ੍ਹਾਂ ਨੂੰ ਕੋਲਕਾਤਾ ਅਤੇ ਦਾਰਜੀਲਿੰਗ ਦੇ ਦੋ ਰਾਜ ਭਵਨਾਂ ਦੀ ਸੰਭਾਲ ਲਈ 72 ਲੱਖ ਰੁਪਏ ਭੱਤੇ ਵਜੋਂ ਮਿਲਣਗੇ। ਤਾਮਿਲਨਾਡੂ ਦੇ ਰਾਜਪਾਲ ਨੂੰ ਯਾਤਰਾ, ਮਹਿਮਾਨਿਵਾਜ਼ੀ, ਮਨੋਰੰਜਨ ਅਤੇ ਹੋਰ ਖ਼ਰਚੇ ਦੇ ਭੱਤਿਆਂ ਵਜੋਂ 1.66 ਕਰੋੜ ਰੁਪਏ ਦਿਤੇ ਜਾਣਗੇ।
Ram Nath Kovind
ਉਹ ਸਾਜ਼ੋ-ਸਮਾਨ ਦੇ ਨਵੀਨੀਕਰਨ ਲਈ 7.50 ਲੱਖ ਰੁਪਏ ਦੇ ਭੱਤੇ ਦੇ ਹੱਕਦਾਰ ਹੋਣਗੇ ਅਤੇ ਉਨ੍ਹਾਂ ਨੂੰ ਚੇਨਈ ਤੇ ਊਟੀ ਦੇ ਦੋ ਰਾਜ ਭਵਨਾਂ ਦੀ ਸੰਭਾਲ ਲਈ 6.5 ਕਰੋੜ ਰੁਪਏ ਮਿਲਣਗੇ। ਰਾਜਪਾਲਾਂ ਦੀ ਤਨਖ਼ਾਹ ਅਤੇ ਭੱਤਿਆਂ ਦਾ ਭੁਗਤਾਨ ਸਬੰਧਤ ਰਾਜ ਸਰਕਾਰਾਂ ਕਰਦੀਆਂ ਹਨ। ਬਿਹਾਰ ਦੇ ਰਾਜਪਾਲ ਨੂੰ ਉਕਤ ਭੱਤਿਆਂ ਵਜੋਂ 1.62 ਕਰੋੜ ਰੁਪਏ ਮਿਲਣਗੇ।
Ministry of Home Affairs
ਇਸ ਤੋਂ ਇਲਾਵਾ ਉਹ ਰਾਜ ਭਵਨ ਦੀ ਸੰਭਾਲ ਲਈ 80 ਲੱਖ ਰੁਪਏ ਦੇ ਭੱਤੇ ਦੇ ਹੱਕਦਾਰ ਹੋਣਗੇ। ਰਾਜਪਾਲਾਂ ਦੇ ਭੱਤੇ ਚਾਰ ਸਾਲਾਂ ਮਗਰੋਂ ਬਦਲੇ ਗਏ ਹਨ। ਰਾਜਪਾਲਾਂ ਦੀ ਤਨਖ਼ਾਹ ਚਾਰ ਮਹੀਨੇ ਪਹਿਲਾਂ ਵਧਾ ਕੇ 3.5 ਲੱਖ ਰੁਪਏ ਪ੍ਰਤੀ ਮਹੀਨਾ ਕੀਤੀ ਗਈ ਸੀ। ਮੱਧ ਪ੍ਰਦੇਸ਼ ਦੇ ਰਾਜਪਾਲ ਨੂੰ ਯਾਤਰਾ, ਮਹਿਮਾਨਨਿਵਾਜ਼ੀ, ਮਨਰੰਜਨ ਅਤੇ ਹੋਰ ਖ਼ਰਚਿਆਂ ਦੇ ਭੱਤਿਆਂ ਵਜੋਂ 48.43 ਲੱਖ ਰੁਪਏ ਮਿਲਣਗੇ। (ਏਜੰਸੀ)