
ਬੀ.ਸੀ.ਸੀ.ਆਈ. ਨੇ ਤਿੰਨ ਕੌਮਾਂਤਰੀ ਚੋਣਕਰਤਾਵਾਂ ਦੀ ਤਨਖ਼ਾਹ ਵਧਾਉਣ ਦੇ ਨਾਲ-ਨਾਲ ਅੰਪਾਇਰਾਂ, ਸਕੋਰਰਾਂ ਅਤੇ ਵੀਡੀਉ ਮਾਹਰਾਂ ਦੀ ਫ਼ੀਸ ਦੋਗੁਣਾ ਕਰਨ ਦਾ ਫ਼ੈਸਲਾ ਕੀਤਾ ਹੈ।
ਨਵੀਂ ਦਿੱਲੀ, 31 ਮਈ: ਬੀ.ਸੀ.ਸੀ.ਆਈ. ਨੇ ਤਿੰਨ ਕੌਮਾਂਤਰੀ ਚੋਣਕਰਤਾਵਾਂ ਦੀ ਤਨਖ਼ਾਹ ਵਧਾਉਣ ਦੇ ਨਾਲ-ਨਾਲ ਅੰਪਾਇਰਾਂ, ਸਕੋਰਰਾਂ ਅਤੇ ਵੀਡੀਉ ਮਾਹਰਾਂ ਦੀ ਫ਼ੀਸ ਦੋਗੁਣਾ ਕਰਨ ਦਾ ਫ਼ੈਸਲਾ ਕੀਤਾ ਹੈ।
BCCI Umpiresਬੀ.ਸੀ.ਸੀ.ਆਈ. ਦੀ ਸਬਾ ਕਰੀਮ ਦੀ ਅਗਵਾਈ ਵਾਲੀ ਕ੍ਰਿਕਟ ਆਪ੍ਰੇਸ਼ਨਲ ਵਿੰਗ ਨੇ ਇਹ ਫ਼ੈਸਲਾ ਕੀਤਾ। ਸੀ.ਓ.ਏ. ਨੂੰ ਵੀ ਲਗਦਾ ਹੈ ਕਿ ਮੁੱਖ ਚੋਣਕਰਤਾ ਐਮ.ਐਸ.ਕੇ. ਪ੍ਰਸ਼ਾਦ ਐਂਡ ਕੰਪਨੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਦਾ ਫ਼ਾਇਦਾ ਮਿਲਣਾ ਚਾਹੀਦਾ ਹੈ। ਦਿਲਚਸਪ ਗੱਲ ਇਹ ਹੈ ਕਿ ਬੀ.ਸੀ.ਸੀ.ਆਈ. ਖਜ਼ਾਨਚੀ ਅਨਿਰੁਧ ਚੌਧਰੀ ਤਨਖ਼ਾਹ ਵਧਾਉਣ ਦੇ ਫ਼ੈਸਲੇ ਤੋਂ ਜਾਣੂ ਨਹੀਂ ਸੀ।
BCCI Umpiresਮੌਜੂਦਾ ਸਮੇਂ 'ਚ ਚੇਅਰਮੈਨ ਨੂੰ ਸਾਲਾਨਾ 80 ਲੱਖ ਰੁਪਏ, ਜਦੋਂ ਕਿ ਹੋਰ ਚੋਣਕਰਤਾਵਾਂ ਨੂੰ 60 ਲੱਖ ਰੁਪਏ ਮਿਲ ਰਹੇ ਹਨ। ਤਨਖ਼ਾਹ ਵਧਾਉਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ, ਕਿਉਂ ਕਿ ਬਾਹਰ ਕੀਤੇ ਗਏ ਚੋਣਕਰਤਾਵਾਂ ਗਗਨ ਖੋੜਾ ਅਤੇ ਅਤਿਨ ਪਰਾਂਜਪੇ ਵੀ ਇੰਨੀ ਹੀ ਤਨਖ਼ਾਹ ਲੈ ਰਹੇ ਹਨ, ਜਿੰਨੀ ਦੇਵਾਂਗ ਗਾਂਧੀ ਅਤੇ ਸਰਨਦੀਪ ਸਿੰਘ ਲੈਂਦੇ ਸਨ।
BCCI Umpiresਬੀ.ਸੀ.ਸੀ.ਆਈ. ਦੇ ਉਚ ਅਧਿਕਾਰੀ ਨੇ ਕਿਹਾ ਕਿ ਚੋਣਕਰਤਾਵਾਂ ਦੀ ਨਿਯੁਕਤੀ ਆਮ ਸਾਲਾਨਾ ਮੀਟਿੰਗ 'ਚ ਹੀ ਹੋ ਸਕਦੀ ਹੈ। ਜਤਿਨ ਅਤੇ ਗਗਨ ਸੇਵਾ ਨਾ ਦੇਣ ਦੇ ਬਾਵਜੂਦ ਨਿਯਮਾਂ ਮੁਤਾਬਕ ਇੰਨੀ ਹੀ ਤਨਖ਼ਾਹ ਲੈ ਰਹੇ ਹਨ।