
ਮੱਧ ਪ੍ਰਦੇਸ਼ ਹਾਈ ਕੋਰਟ ਨੇ ਅਹਿਮ ਫ਼ੈਸਲਾ ਦਿੰਦਿਆਂ ਕਿਹਾ ਹੈ ਕਿ ਪਤਨੀ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਸ ਦੇ ਪਤੀ ਨੂੰ ਤਨਖ਼ਾਹ ਕਿੰਨੀ ਮਿਲਦੀ ਹੈ।
ਜਬਲਪੁਰ, 27 ਮਈ : ਮੱਧ ਪ੍ਰਦੇਸ਼ ਹਾਈ ਕੋਰਟ ਨੇ ਅਹਿਮ ਫ਼ੈਸਲਾ ਦਿੰਦਿਆਂ ਕਿਹਾ ਹੈ ਕਿ ਪਤਨੀ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਸ ਦੇ ਪਤੀ ਨੂੰ ਤਨਖ਼ਾਹ ਕਿੰਨੀ ਮਿਲਦੀ ਹੈ। ਜੱਜ ਐਸ ਕੇ ਸੇਠ ਅਤੇ ਜੱਜ ਨੰਦਿਤਾ ਦੂਬੇ ਦੇ ਬੈਂਚ ਨੇ ਪਟੀਸ਼ਨਕਾਰ ਸੁਨੀਤਾ ਜੈਨ ਨੂੰ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਉਸ ਦੇ ਪਤੀ ਦੀ 'ਪੇਅ ਸਲਿੱਪ' ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।
Right to Know Salaryਸੁਨੀਤਾ ਦੇ ਵਕੀਲ ਕੇ ਡੀ ਘਿਲਡਿਆਲ ਨੇ ਦਸਿਆ, 'ਬੈਂਚ ਨੇ ਮੇਰੀ ਮੁਵੱਕਲ ਦੀ ਅਪੀਲ ਦੀ ਸੁਣਵਾਈ ਕਰਦਿਆਂ 15 ਮਈ ਦੇ ਅਪਣੇ ਹੁਕਮ ਵਿਚ ਕਿਹਾ, 'ਪਟੀਸ਼ਨਕਾਰ ਪਤਨੀ ਹੈ ਅਤੇ ਉਸ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਸ ਦੇ ਪਤੀ ਨੂੰ ਤਨਖ਼ਾਹ ਕਿੰਨੀ ਮਿਲਦੀ ਹੈ। ਪਤਨੀ ਨੂੰ ਤੀਜੀ ਧਿਰ ਮੰਨ ਕੇ ਪਤੀ ਦੀ ਤਨਖ਼ਾਹ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।'
Madhya Pradesh High Courtsਵਕੀਲ ਨੇ ਕਿਹਾ, 'ਮੇਰੀ ਮੁਵੱਕਲ ਦੀ ਅਪੀਲ ਵਿਚ ਕਿਹਾ ਗਿਆ ਸੀ ਕਿ ਉਹ ਅਤੇ ਪਵਨ ਜੈਨ ਪਤੀ-ਪਤਨੀ ਹਨ। ਦੋਹਾਂ ਦੇ ਵਿਆਹੁਤਾ ਸਬੰਧ ਠੀਕ ਨਹੀਂ ਚੱਲ ਰਹੇ। ਉਸ ਦਾ ਪਤੀ ਬੀਐਸਐਨਐਲ ਵਿਚ ਉੱਚੇ ਅਹੁਦੇ 'ਤੇ ਹੈ। ਪਤੀ ਉਸ ਨੂੰ ਗੁਜ਼ਾਰੇ ਲਈ ਮਹਿਜ਼ ਸੱਤ ਹਜ਼ਾਰ ਰੁਪਏ ਦਿੰਦਾ ਹੈ ਜਦਕਿ ਉਸ ਦੀ ਤਨਖ਼ਾਹ ਪ੍ਰਤੀ ਮਹੀਨਾ ਸਵਾ ਦੋ ਲੱਖ ਰੁਪਏ ਹੈ। ਜ਼ਿਲ੍ਹਾ ਅਦਾਲਤ ਵਿਚ ਪਤੀ ਦੀ ਤਨਖ਼ਾਹ ਸਲਿੱਪ ਮੰਗਾਉਣ ਲਈ ਅਰਜ਼ੀ ਦਾਖ਼ਲ ਕੀਤੀ ਗਈ ਸੀ ਪਰ ਜ਼ਿਲ੍ਹਾ ਅਦਾਲਤ ਅਤੇ ਲੋਕ ਸੂਚਨਾ ਅਧਿਕਾਰੀ ਨੇ ਸੁਣਵਾਈ ਮਗਰੋਂ ਅਰਜ਼ੀ ਰੱਦ ਕਰ ਦਿਤੀ।
Right to Know Salaryਸੁਨੀਤਾ ਨੇ ਕੇਂਦਰੀ ਸੂਚਨਾ ਕਮਿਸ਼ਨ ਕੋਲ ਅਪੀਲ ਦਾਇਰ ਕੀਤੀ ਜਿਸ ਨੇ 27ਜੁਲਾਈ 2007 ਨੂੰ ਅਪਣੇ ਹੁਕਮ ਵਿਚ ਬੀਐਸਐਨਐਲ ਨੂੰ ਤਨਖ਼ਾਹ ਸਲਿੱਪ ਦੇਣ ਲਈ ਕਿਹਾ। ਫਿਰ ਉਸ ਦੇ ਪਤੀ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਦਿਤੀ ਤੇ ਹਾਈ ਕੋਰਟ ਨੇ ਉਸ ਦੀ ਪਤਨੀ ਦੇ ਹੱਕ ਵਿਚ ਫ਼ੈਸਲਾ ਕਰ ਦਿਤਾ। (ਏਜੰਸੀ)