
ਮੁੰਬਈ ਤੋਂ ਰਤਨਾਗਿਰੀ ਵਿਚ ਇਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆਈ.....
ਨਵੀਂ ਦਿੱਲੀ : ਮੁੰਬਈ ਤੋਂ ਰਤਨਾਗਿਰੀ ਵਿਚ ਇਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇੱਥੇ ਪਿਕਨਿਕ ਮਨਾਉਣ ਗਏ ਇਕ ਪਰਵਾਰ ਦੇ ਪੰਜ ਮੈਂਬਰਾਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਰਤਨਾਗਿਰੀ ਦੇ ਆਰੇ ਵਾਰੇ ਬੀਚ 'ਤੇ ਵਾਪਰਿਆ। ਇੱਥੇ ਨਹਾਉਂਦੇ ਸਮੇਂ ਅਚਾਨਕ ਪਾਣੀ ਦਾ ਪੱਧਰ ਵਧ ਗਿਆ, ਜਿਸ ਵਿਚ ਸਾਰੇ ਲੋਕ ਡੁੱਬ ਗਏ।
Death by dippingਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿਚ ਇਕ ਨੂੰ ਛੱਡ ਕੇ ਬਾਕੀ ਸਾਰੇ ਡੁੱਬ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਡੁੱਬਣ ਵਾਲਿਆਂ ਵਿਚ ਤਿੰਨ ਮਹਿਲਾ ਅਤੇ ਦੋ ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਮੁੰਬਈ ਦੇ ਬੋਰੀਵਲੀ ਵਿਚ ਰਹਿਣ ਵਾਲਾ ਡਿਸੂਜਾ ਪਰਵਾਰ ਗਰਮੀਆਂ ਦੀ ਛੁੱਟੀਆਂ ਮਨਾਉਣ ਮਹਾਰਸ਼ਟਰ ਦੇ ਰਤਨਾਗਿਰੀ ਗਿਆ ਹੋਇਆ ਸੀ।
Death by dippingਡਿਸੂਜਾ ਪਰਵਾਰ ਦੇ ਛੇ ਮੈਂਬਰ ਰਤਨਾਗਿਰੀ ਦੇ ਆਰੇ ਵਾਰੇ ਬੀਚ 'ਤੇ ਨਹਾ ਰਹੇ ਸਨ। ਇਯ ਵਿਚ ਰੇਂਚਰ ਡਿਸੂਜਾ (19), ਮੈਥਯੂ ਡਿਸੂਜਾ (18), ਕੈਨੇਥ ਡਿਸੂਜਾ (54), ਮੋਨਿਕਾ ਡਿਸੂਜਾ (44), ਰੀਟਾ ਡਿਸੂਜਾ (70) ਅਤੇ ਸਨੋਮੀ ਡਿਸੂਜਾ (22) ਸ਼ਾਮਲ ਸਨ। ਨਹਾਉਂਦੇ ਸਮੇਂ ਅਚਾਨਕ ਪਾਣੀ ਦਾ ਪੱਧਰ ਵਧ ਗਿਆ, ਜਿਸ ਨਾਲ ਸਾਰੇ ਲੋਕ ਪਾਣੀ ਵਿਚ ਡੁੱਬ ਗਏ।
Death by dippingਜਦੋਂ ਇਹ ਲੋਕ ਡੁੱਬ ਰਹੇ ਸਨ ਤਾਂ ਸਥਾਨਕ ਤੈਰਾਕਾਂ ਨੇ ਰੀਟਾ ਨੂੰ ਬਚਾ ਲਿਆ ਪਰ ਹੋਰ ਲੋਕ ਪਾਣੀ ਵਿਚ ਡੁੱਬ ਗਏ। ਸਥਾਨਕ ਲੋਕਾਂ ਨੇ ਦਸਿਆ ਕਿ ਉਨ੍ਹਾਂ ਨੇ ਪਾਣੀ ਦੇ ਅੰਦਰ ਜਾਣ 'ਤੇ ਇਨ੍ਹਾਂ ਸਾਰਿਆਂ ਨੂੰ ਚਿਤਾਵਨੀ ਵੀ ਦਿਤੀ ਸੀ ਪਰ ਉਹ ਨਹੀਂ ਮੰਨੇ ਅਤੇ ਪਾਣੀ ਦੇ ਅੰਦਰ ਨਹਾਉਣ ਲਈ ਚਲੇ ਗਏ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਰਤਨਾਗਿਰੀ ਦਿਹਾਤੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ ਅਤੇ ਘੰਟੇ ਬਾਅਦ ਹੀ ਪੰਜੇ ਲੋਕਾਂ ਦੀਆਂ ਲਾਸ਼ਾਂ ਪਾਣੀ ਵਿਚੋਂ ਕੱਢ ਲਈਆਂ ਗਈਆਂ।