ਕਠੂਆ ਕਾਂਡ: ਮੁਲਜ਼ਮ ਲਈ ਮੁਸੀਬਤ ਬਣਿਆ ਪਿਤਾ ਦਾ ਪੁਰਾਣਾ ਪੱਤਰ
Published : Jun 4, 2018, 5:13 pm IST
Updated : Jun 4, 2018, 5:13 pm IST
SHARE ARTICLE
Kathua rape-murder case
Kathua rape-murder case

ਕਸ਼ਮੀਰ ਦੇ ਕਠੂਆ ਵਿਚ ਅੱਠ ਵਰਿ•ਆਂ ਦੀ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹਤਿਆ ਦੇ ਦੋਸ਼ ਵਿਚ ਮੁਲਜ਼ਮ ਬਣਾਏ ਲੜਕੇ ਨੂੰ ਬਾਲਗ਼ ਦਰਸਾਉਣ ਲਈ ਪੁਲਿਸ ਨੇ 14 ਸਾਲ ਪਹਿਲਾਂ ਉਸ...

ਜੰਮੂ : ਕਸ਼ਮੀਰ ਦੇ ਕਠੂਆ ਵਿਚ ਅੱਠ ਵਰਿ•ਆਂ ਦੀ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹਤਿਆ ਦੇ ਦੋਸ਼ ਵਿਚ ਮੁਲਜ਼ਮ ਬਣਾਏ ਲੜਕੇ ਨੂੰ ਬਾਲਗ਼ ਦਰਸਾਉਣ ਲਈ ਪੁਲਿਸ ਨੇ 14 ਸਾਲ ਪਹਿਲਾਂ ਉਸ ਦੇ ਪਿਤਾ ਵਲੋਂ ਜਨਮ ਦੇ ਪੰਜੀਕਰਣ ਲਈ ਲਿਖਿਆ ਪੱਤਰ ਇਕ ਅਰਜ਼ੀ ਦਾ ਆਧਾਰ ਬਣਾਇਆ ਹੈ। ਮੁਲਜ਼ਮ ਦੇ ਪਿਤਾ ਨੇ ਅਪਣੇ ਤਿੰਨ ਬੱਚਿਆਂ ਦੇ ਜਨਮ ਦਾ ਪੰਜੀਕਰਣ ਕਰਾਉਣ ਲਈ ਇਹ ਅਰਜ਼ੀ ਦਿਤੀ ਸੀ। 

Kathua rape caseKathua rape case

ਅਧਿਕਾਰੀਆਂ ਨੇ ਦੱਸਿਆ ਕਿ ਜੰਮੂ- ਕਸ਼ਮੀਰ ਪੁਲੀਸ ਦੀ ਅਪਰਾਧ ਸ਼ਾਖਾ ਨੇ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਵਿਰੁਧ ਹਾਈ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਹੈ ਜਿਸ ਵਿਚ 'ਕਿਸ਼ੋਰ' ਨੂੰ ਨਾਬਾਲਗ਼ ਮੰਨਣ ਲਈ ਕਿਹਾ ਗਿਆ ਸੀ। ਰਾਜ ਪੁਲਿਸ ਨੇ ਆਪਣੀ ਅਰਜ਼ੀ ਦੇ ਨਾਲ ਉਸ ਦੇ ਪਿਤਾ ਦੇ ਪੱਤਰ ਨੂੰ ਨੱਥੀ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਅਰਜ਼ੀ ਵਿਚ ਬਹੁਤ ਸਾਰੀਆਂ ਗ਼ਲਤੀਆਂ ਹਨ ਜੋ ਇਸ ਦੀ ਸੱਚਾਈ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦੀਆਂ ਹਨ। ਮਾਹਰਾਂ ਦੇ ਡਾਕਟਰੀ ਬੋਰਡ ਨੇ ਰੀਪੋਰਟ ਵਿਚ ਕਿਸ਼ੋਰ ਦੀ ਉਮਰ ਘੱਟ ਤੋਂ ਘੱਟ 19 ਸਾਲ ਅਤੇ ਵੱਧ ਤੋਂ ਵੱਧ 23 ਸਾਲ ਦੱਸੀ ਹੋਈ ਹੈ।

Kathua rape-murder case protestKathua rape-murder case protest

ਇਸ ਅਰਜ਼ੀ ਨਾਲ ਉਸ ਰੀਪੋਰਟ ਨੂੰ ਵੀ ਲਾਇਆ ਗਿਆ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ 6 ਜੂਨ ਨੂੰ ਕਰੇਗੀ। ਅਰਜ਼ੀ ਮੁਤਾਬਕ ਪਿਤਾ ਵਲੋਂ ਜੰਮੂ ਦੇ ਹੀਰਾ ਨਗਰ ਦੇ ਤਹਿਸੀਲਦਾਰ ਦਫ਼ਤਰ ਵਿਚ 15 ਅਪਰੈਲ 2004 ਨੂੰ ਦਰਜ ਕਰਾਈ ਅਰਜ਼ੀ ਵਿਚ 'ਕਾਲਪਨਿਕ' ਇੰਦਰਾਜ ਹਨ। ਪਿਤਾ ਨੇ ਇਸ ਪੱਤਰ ਰਾਹੀਂ ਤਿੰਨ ਬੱਚਿਆਂ ਦੇ ਜਨਮ ਪ੍ਰਮਾਣ ਪੱਤਰਾਂ ਦੀ ਮੰਗ ਕੀਤੀ ਸੀ। ਇਸ ਵਿਚ ਵੱਡੇ ਬੇਟੇ ਦੀ ਜਨਮ ਤਰੀਕ 23 ਨਵੰਬਰ 1997, ਬੇਟੀ ਦੀ ਜਨਮ ਤਰੀਕ 21ਫ਼ਰਵਰੀ 1998 ਅਤੇ ਸੱਭ ਤੋਂ ਛੋਟੇ ਬੇਟੇ ਜਿਹੜਾ ਕਠੂਆ ਕਾਂਡ ਦਾ ਮੁਲਜ਼ਮ ਹੈ, ਦੀ ਜਨਮ ਤਰੀਕ 23 ਅਕਤੂਬਰ 2002 ਦੱਸੀ ਗਈ ਸੀ।

Kathua rape-murder case accusedKathua rape-murder case accused

ਅਰਜ਼ੀ ਅਨੁਸਾਰ ਦੋਵਾਂ ਵੱਡੇ ਬੱਚਿਆਂ ਦੇ ਜਨਮ ਵਿਚ 2 ਮਹੀਨੇ 28 ਦਿਨ ਦਾ ਅੰਤਰ ਦਰਸਾਇਆ ਗਿਆ ਹੈ ਜੋ ਡਾਕਟਰੀ ਲਿਹਾਜ ਨਾਲ ਸੰਭਵ ਨਹੀਂ। ਮੁਲਜ਼ਮ ਦਾ ਜਨਮ ਸਥਾਨ ਹੀਰਾ ਨਗਰ ਦੱਸਿਆ ਗਿਆ ਹੈ ਜੋ ਬਾਅਦ ਦੀ ਜਾਂਚ ਨਾਲ ਪਤਾ ਲੱਗਾ ਕਿ ਇਸ ਵਿਚ ਵੀ ਸਚਾਈ ਨਹੀਂ। ਚਕਿਤਸਾ ਅਧਿਕਾਰੀ ਅਨੁਸਾਰ 23 ਅਕਤੂਬਰ 2002 ਨੂੰ ਮੁਲਜ਼ਮ ਦੀ ਮਾਂ ਦਾ ਹਸਪਤਾਲ ਵਿਚ ਦਾਖ਼ਲ ਹੋਣ ਦਾ ਕਿਸੇ ਵੀ ਰਜਿਸਟਰ ਵਿਚ ਨਾਮ ਦਰਜ ਨਹੀਂ ਹੈ। ਪੁਲਿਸ ਨੇ ਹਲਫ਼ਨਾਮੇ ਵਿਚ ਲਿਖਿਆ ਕਿ ਮਾਮਲੇ ਵਿਚ ਸ਼ਾਮਲ ਮੁਲਜ਼ਮ ਦੀ ਉਮਰ ਨਿਰਧਾਰਤ ਕਰਨ ਵਿਚ ਲਾਪਰਵਾਹ ਰਵਈਆ ਅਪਨਾਉਣ ਨਾਲ ਨਿਆਂ ਨਹੀਂ ਹੋ ਸਕੇਗਾ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement