
ਇਸ ਸਮੇਂ ਪੂਰਾ ਉਤਰ ਭਾਰਤ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਜਿੱਥੇ ਗਰਮੀ ਨਾਲ ਕਈ ਮੌਤਾਂ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, .....
ਨਵੀਂ ਦਿੱਲੀ : ਇਸ ਸਮੇਂ ਪੂਰਾ ਉਤਰ ਭਾਰਤ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਜਿੱਥੇ ਗਰਮੀ ਨਾਲ ਕਈ ਮੌਤਾਂ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਗਰਮੀ ਕਾਰਨ ਕਈ ਸੂਬਿਆਂ ਵਿਚ ਪਾਣੀ ਦਾ ਸੰਕਟ ਵੀ ਖੜ੍ਹਾ ਹੋ ਗਿਆ ਹੈ। ਅਜਿਹੇ ਵਿਚ ਸਾਰਿਆਂ ਨੂੰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੇਰਲ ਵਿਚ ਮਾਨਸੂਨ ਦਸਤਕ ਦੇ ਚੁੱਕਾ ਹੈ ਪਰ ਇਸ ਦੇ ਆਉਣ ਦੀ ਖ਼ਬਰ ਪੂਰਬੀ ਅਤੇ ਉੱਤਰੀ ਭਾਰਤ 'ਚ ਹੌਲੀ-ਹੌਲੀ ਵਧ ਰਹੀ ਹੈ।
skymetਮੌਸਮ ਦੀ ਜਾਣਕਾਰੀ ਰੱਖਣ ਵਾਲੀ ਏਜੰਸੀ 'ਸਕਾਈਮੇਟ' ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ ਮਾਨਸੂਨ ਇਸ ਵਾਰ ਇਕ ਹਫ਼ਤਾ ਪਹਿਲਾਂ ਦਸਤਕ ਦੇ ਸਕਦਾ ਹੈ। 'ਸਕਾਈਮੇਟ' ਨੇ ਦਿੱਲੀ-ਐਨਸੀਆਰ 'ਚ 22 ਜੂਨ ਤਕ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਸਕਾਈਮੇਟ ਮੁਤਾਬਕ ਦਿੱਲੀ 'ਚ 7 ਜੂਨ ਨੂੰ ਪ੍ਰੀ-ਮਾਨਸੂਨ ਐਕਟਿਵ ਹੋਵੇਗਾ, ਜੋ ਕਿ 15 ਜੂਨ ਤੱਕ ਕਾਫੀ ਵਧ ਜਾਵੇਗਾ। ਪ੍ਰੀ-ਮਾਨਸੂਨ ਸਰਗਰਮੀ 7 ਜੂਨ ਦੇ ਨੇੜੇ ਤੇੜੇ ਸ਼ੁਰੂ ਹੋ ਜਾਵੇਗੀ। 15 ਜੂਨ ਤੋਂ ਇਹ ਕਾਫੀ ਜ਼ਿਆਦਾ ਵਧ ਜਾਵੇਗੀ।
Monsoonਜਾਣਕਾਰੀ ਮੁਤਾਬਕ ਇਸ ਵਿਚਕਾਰ ਮੌਸਮ ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਸੋਮਵਾਰ ਨੂੰ ਦਿੱਲੀ-ਐੱਨਸੀਆਰ 'ਚ ਧੂੜ ਭਰੀ ਹਨ੍ਹੇਰੀ ਅਤੇ ਤੂਫ਼ਾਨ ਆ ਸਕਦਾ ਹੈ। ਸਕਾਈਮੇਟ ਨੇ ਦੱਸਿਆ ਕਿ ਮਾਨਸੂਨ ਉੱਤਰੀ ਭਾਰਤ ਵੱਲੋਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। 25 ਜੂਨ ਤਕ ਮਾਨਸੂਨ ਰਾਜਸਥਾਨ, ਪੰਜਾਬ ਅਤੇ ਹਰਿਆਣਾ 'ਚ ਵੀ ਹੋ ਜਾਵੇਗਾ। ਮੌਸਮ ਵਿਭਾਗ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਵਿਭਾਗ ਵੱਲੋਂ ਕਿਹਾ ਗਿਆ ਕਿ ਇਸ 'ਤੇ ਕੁੱਝ ਵੀ ਕਹਿਣਾ ਹੁਣ ਜਲਦਬਾਜ਼ੀ ਹੋਵੇਗੀ, ਜਦਕਿ ਮੌਸਮ ਵਿਭਾਗ ਨੇ ਅੱਜ ਦਿੱਲੀ 'ਚ ਹਨ੍ਹੇਰੀ ਚੱਲਣ ਦੀ ਅੰਦਾਜ਼ੇ ਲਗਾਏ ਜਾ ਰਹੇ ਹਨ।
Monsoonਦਿੱਲੀ 'ਚ ਆਮ-ਤੌਰ 'ਤੇ ਮਾਨਸੂਨ 29 ਜੂਨ ਤਕ ਪਹੁੰਚਦਾ ਹੈ, ਜਦਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਦਿੱਲੀ 'ਚ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀ ਰਹੀ ਹੈ। ਫਿਲਹਾਲ ਦਿੱਲੀ ਵਾਸੀਆਂ ਸਮੇਤ ਪੂਰੇ ਉਤਰ ਭਾਰਤ ਦੇ ਲੋਕਾਂ ਨੂੰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤਾਂ ਜੋ ਭਿਆਨਕ ਗਰਮੀ ਤੋਂ ਰਾਹਤ ਮਿਲ ਸਕੇ।