
ਦੇਸ਼ ਨੂੰ ਆਖ਼ਰਕਾਰ ਉਸ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਪਹਿਲਾਂ ਤੋਂ ਹੀ ਡਰ ਸੀ। ਅਸੀਂ ਗੱਲ ਕਰ ਰਹੇ ਹਾਂ ਪਾਣੀ ਦੇ ਸੰਕਟ......
ਜੈਪੁਰ : ਦੇਸ਼ ਨੂੰ ਆਖ਼ਰਕਾਰ ਉਸ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਪਹਿਲਾਂ ਤੋਂ ਹੀ ਡਰ ਸੀ। ਅਸੀਂ ਗੱਲ ਕਰ ਰਹੇ ਹਾਂ ਪਾਣੀ ਦੇ ਸੰਕਟ ਦੀ। ਪਾਣੀ ਦਾ ਸੰਕਟ ਦੇਸ਼ ਦੇ ਕਈ ਸੂਬਿਆਂ ਵਿਚ ਵਿਰਾਟ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇੱਥੋਂ ਤਕ ਕਿ ਪੰਜ ਪਾਣੀਆਂ ਦੀ ਧਰਤੀ ਮੰਨਿਆ ਜਾਣ ਵਾਲਾ ਪੰਜਾਬ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਿਆ। ਪੰਜਾਬ ਦੇ ਪਿੰਡਾਂ ਵਿਚ ਵੀ ਅੱਜ ਪਾਣੀ ਦੀ ਇਸ ਕਦਰ ਕਿੱਲਤ ਹੋ ਗਈ ਹੈ ਕਿ ਲੋਕਾਂ ਨੂੰ ਕਈ ਕਈ ਦਿਨਾਂ ਤਕ ਪਾਣੀ ਨਸੀਬ ਨਹੀਂ ਹੋ ਰਿਹਾ।
Water Crisisਅਸੀਂ ਗੱਲ ਕਰਨ ਜਾ ਰਹੇ ਹਾਂ ਦੇਸ਼ ਦੇ ਰੇਗਿਸਤਾਨੀ ਸੂਬੇ ਰਾਜਸਥਾਨ ਦੀ, ਜਿੱਥੋਂ ਦੇ 33 ਜ਼ਿਲ੍ਹਿਆਂ ਵਿਚੋਂ 19 ਜ਼ਿਲ੍ਹੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ ਪਰ ਹੁਣ ਇਥੇ ਹਾਲਾਤ ਇਸ ਕਦਰ ਬਦਤਰ ਹੋ ਗਏ ਹਨ ਕਿ ਅਜਮੇਰ ਵਿਚ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹੀ ਨਹੀਂ, ਲੋਕਾਂ ਨੂੰ ਤਪਦੀ ਤੇਜ਼ ਧੁੱਪ ਵਿਚ ਇਹ ਪਾਣੀ ਕਾਫ਼ੀ ਦੂਰ-ਦੂਰ ਤੋਂ ਲਿਆਉਣਾ ਪੈ ਰਿਹਾ ਹੈ।
Water crisisਔਰਤਾਂ ਹਰ ਰੋਜ਼ ਤਪਦੀ ਧੁੱਪ ਵਿਚ ਸਿਰਾਂ 'ਤੇ ਮਟਕੇ ਲੈ ਕੇ ਪਥਰੀਲੇ ਪਹਾੜੀ ਰਸਤਿਆਂ ਤੋਂ ਹੁੰਦੇ ਹੋਏ ਪਾਣੀ ਲੈਣ ਨਿਕਲਦੀਆਂ ਹਨ ਤੇ ਫਿਰ ਪਿੰਡੇ ਨੂੰ ਲੂਹ ਕੇ ਰੱਖ ਦੇਣ ਵਾਲੀ ਧੁੱਪ ਵਿਚ ਵਾਪਸੀ ਕਰਦੀਆਂ ਹਨ। ਫਿਰ ਗੰਦਾ ਪਾਣੀ ਪੀਣ ਨਾਲ ਇਹ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
Water Crisisਵਿਸ਼ਵ ਵਿਚ ਪਾਣੀ ਦੇ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਅਫ਼ਰੀਕੀ ਦੇਸ਼ ਕੋਪਨਹੇਗਨ ਵਿਚ ਤਾਂ ਇਸੇ ਸਾਲ ਅਪ੍ਰੈਲ ਵਿਚ ਪਾਣੀ ਖ਼ਤਮ ਹੋਣ ਦਾ ਐਲਾਨ ਕਰ ਦਿਤਾ ਗਿਆ ਹੈ। ਭਾਰਤ ਵਿਚ ਲਗਾਤਾਰ ਵਧ ਰਹੇ ਪਾਣੀ ਦੇ ਸੰਕਟ ਤੋਂ ਇੰਝ ਜਾਪਦੈ ਕਿ ਇਸ ਤੋਂ ਬਾਅਦ ਹੁਣ ਸਾਡੀ ਵਾਰੀ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਪੰਜ ਪਾਣੀਆਂ ਦੀ ਧਰਤੀ ਦੇ ਲੋਕ ਪਾਣੀ ਦੀ ਇਕ-ਇਕ ਬੂੰਦ ਲਈ ਤਰਸਣ ਲੱਗੇ ਹਨ ਤਾਂ ਰਾਜਸਥਾਨ ਵਰਗੇ ਸੂਬਿਆਂ ਦਾ ਕੀ ਹੋਵੇਗਾ? ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵੀ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ।
Water Crisisਰਾਜਸਥਾਨ ਵਿਚ ਪਾਣੀ ਦੀ ਕਿੱਲਤ ਦੀਆਂ ਇਹ ਤਸਵੀਰਾਂ ਦੇਖ ਕੇ ਰੂਹ ਕੰਬਦੀ ਹੈ ਕਿਉਂਕਿ ਜਿਸ ਹਿਸਾਬ ਨਾਲ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਦੇਰ ਸਵੇਰ ਇਹ ਹਾਲਾਤ ਸਾਡੇ ਵੀ ਹੋਣ ਵਾਲੇ ਹਨ। ਇਸ ਲਈ ਪਾਣੀ ਦੀ ਬਰਬਾਦੀ ਨਾ ਕਰੋ ਕਿਉਂਕਿ ਜਲ ਹੀ ਜੀਵਨ ਹੈ।