
ਕੇਂਦਰੀ ਮੰਤਰੀ ਨੇ ਕਿਹਾ- ਹਾਲਾਤ ਕਾਬੂ ਹੇਠ, ਅਫ਼ਵਾਹਾਂ 'ਤੇ ਯਕੀਨ ਨਾ ਕਰਨ ਲੋਕ
ਨਵੀਂ ਦਿੱਲੀ, 3 ਜੂਨ : ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਸਿੱਖਾਂ ਨੂੰ ਭਰੋਸਾ ਦਿਤਾ ਹੈ ਕਿ ਮੇਘਾਲਿਆ ਵਿਚ ਗੁਰਦਵਾਰੇ ਅਤੇ ਸਿੱਖ ਸੰਸਥਾਵਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਸਿੱਖਾਂ ਦੇ ਜਾਨ- ਮਾਲ ਦੀ ਪੂਰੀ ਹਿਫ਼ਾਜ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸੇ ਗੁਰਦਵਾਰੇ ਨੂੰ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਦਸਿਆ ਕਿ ਬੀਤੇ ਵੀਰਵਾਰ ਕੁੱਝ ਡਰਾਈਵਰਾਂ ਅਤੇ ਕੁੱਝ ਸਥਾਨਕ ਲੋਕਾਂ ਵਿਚਕਾਰ ਤਕਰਾਰ ਹੋਇਆ ਸੀ ਪਰ ਹੁਣ ਸਥਿਤੀ ਸ਼ਾਂਤਮਈ ਤੇ ਪੂਰੀ ਤਰ੍ਹਾਂ ਕਾਬੂ ਹੇਠ ਹੈ।
Gurudwara Sahib ਉਨ੍ਹਾਂ ਦੀ ਇਹ ਟਿੱਪਣੀ ਵੀਰਵਾਰ ਨੂੰ ਸ਼ਿਲਾਂਗ ਵਿਚ ਹਿੰਸਾ ਹੋਣ ਦੇ ਅਗਲੇ ਦਿਨ ਭਾਵ ਸ਼ੁਕਰਵਾਰ ਨੂੰ 14 ਥਾਵਾਂ 'ਤੇ ਦਿਨ ਦਾ ਕਰਫ਼ੀਊ ਲਾਏ ਜਾਣ ਅਤੇ ਰਾਤ ਨੂੰ ਪੂਰੀ ਰਾਜਧਾਨੀ ਸ਼ਿਲਾਂਗ ਵਿਚ ਕਰਫ਼ੀਊ ਲਾਏ ਜਾਣ ਸਬੰਧੀ ਆਈ ਹੈ। ਉਨ੍ਹਾਂ ਟਵਿਟਰ 'ਤੇ ਇਹ ਵੀ ਲਿਖਿਆ,'' ਅਫ਼ਵਾਹਾਂ ਫੈਲਾਉਣ ਅਤੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਤੋਂ ਸੁਚੇਤ ਰਹੋ। ਮੇਘਾਲਿਆ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਦੇ ਸਾਰੇ ਧਾਰਮਕ ਸਥਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ।''
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ। ਰਾਜ ਸਰਕਾਰ ਪੂਰੀ ਚੌਕਸੀ ਵਰਤਦੀ ਹੋਈ ਮਾਮਲਾ ਨਿਪਟਾਉਣ ਲਈ ਯਤਨਸ਼ੀਲ ਹੈ। ਫ਼ੌਜ ਨੇ ਸ਼ੁਕਰਵਾਰ ਰਾਤ ਨੂੰ ਵੱਖ ਵੱਖ ਥਾਵਾਂ 'ਤੇ ਫ਼ਲੈਗ ਮਾਰਚ ਕੀਤਾ ਜਿਸ ਤੋਂ ਬਾਅਦ ਸਿੱਖਾਂ ਅੰਦਰ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ।
central home ministryਜ਼ਿਕਰਯੋਗ ਹੈ ਕਿ ਇਸ ਪਹਾੜੀ ਸ਼ਹਿਰ ਵਿਚ ਖਾਸੀ ਭਾਈਚਾਰੇ ਨਾਲ ਸਬੰਧਤ ਸਰਕਾਰੀ ਬਸਾਂ ਦੇ ਮੁਲਾਜ਼ਮਾਂ ਅਤੇ ਪੰਜਾਬੀ ਲਾਈਨ ਖੇਤਰ ਦੇ ਵਸਨੀਕਾਂ ਵਿਚਕਾਰ ਕੁੱਝ ਝਗੜਾ ਹੋਣ ਬਾਅਦ ਹਾਲਾਤ ਟਕਰਾਅ ਵਾਲੇ ਬਣ ਗਏ ਸਨ। ਸੋਸ਼ਲ ਮੀਡੀਆ ਵਿਚ ਇਹ ਅਫ਼ਵਾਹ ਫੈਲਣ ਕਿ ਝਗੜੇ ਦੌਰਾਨ ਜ਼ਖ਼ਮੀ ਹੋਇਆ ਡਰਾਈਵਰ ਦਾ ਡਰਾਈਵਿੰਗ ਤੋਂ ਅਣਜਾਣ ਨਾਬਾਲਗ਼ ਬੇਟਾ ਦਮ ਤੋੜ ਗਿਆ ਹੈ, ਹਿੰਸਾ ਭੜਕ ਗਈ ਸੀ ਜੋ ਸ਼ੁਕਰਵਾਰ ਤੇ ਸਨਿਚਰਵਾਰ ਵੀ ਹੋਈ। ਇਸ ਸਬੰਧੀ ਚਾਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਸਨ। (ਏਜੰਸੀ)