
ਟਵਿਟਰ ਹੈਂਡਲ 'ਤੇ ਇਕ ਤਸਵੀਰ ਸਾਂਝੀ ਕਰ ਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਕੌਮਾਂਤਰੀ ਮਹਿਲਾ ਪਹਿਲਵਾਨ ਬਬੀਤਾ ਫ਼ੋਗਾਟ ਨੇ ਆਪਣਾ ਜੀਵਨਸਾਥੀ ਚੁਣ ਲਿਆ ਹੈ। ਬਬੀਤਾ ਫ਼ੋਗਾਟ ਭਾਰਤੀ ਪਹਿਲਵਾਨ ਵਿਵੇਕ ਸੁਹਾਗ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਉਸ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਤਸਵੀਰ ਸਾਂਝੀ ਕਰਦਿਆਂ ਕੀਤੀ।
@SuhagVivek you know it's official when you get the blessing from my bapu ?. It's time for Dilwale to take her Dulhaniya ???
— Babita Phogat (@BabitaPhogat) 4 June 2019
#love #blessing #family #sweetheart #myman #cupid #engaged #lifeline #myhero #TuesdayThoughts pic.twitter.com/llfr4zxw6D
ਜ਼ਿਕਰਯੋਗ ਹੈ ਕਿ ਝੱਜਰ ਜ਼ਿਲ੍ਹੇ ਦੇ ਪਿੰਡ ਮਾਤਨਹੇਲ ਵਾਸੀ ਵਿਵੇਕ ਸੁਹਾਗ ਦਾ ਪਰਵਾਰ ਨਜਫ਼ਗੜ੍ਹ 'ਚ ਰਹਿੰਦਾ ਹੈ। ਇਹ ਰਿਸ਼ਤਾ ਬਬੀਤਾ ਦੇ ਪਿਤਾ ਮਹਾਬੀਰ ਪਹਿਲਵਾਨ ਅਤੇ ਚਾਚਾ ਸੱਜਣ ਬਲਾਲੀ ਨੇ ਪੱਕਾ ਕੀਤਾ ਹੈ। ਵਿਆਹ ਦੀ ਤਰੀਕ ਬਾਰੇ ਫਿਲਹਾਲ ਪੱਕੀ ਜਾਣਕਾਰੀ ਨਹੀਂ ਹੈ। ਦੋਹਾਂ ਦਾ ਵਿਆਹ ਇਸੇ ਸਾਲ ਨਵੰਬਰ ਦੇ ਅੰਤ ਜਾਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਹੋ ਸਕਦਾ ਹੈ।
Babita Phogat & Vivek Suhag
ਜ਼ਿਕਰਯੋਗ ਹੈ ਕਿ ਬਬੀਤਾ ਫ਼ੋਗਾਟ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੀ ਰਹਿਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਹੈ। ਸਕਾਟਲੈਂਡ ਦੇ ਗਲਾਸਗੋ 'ਚ ਆਯੋਜਿਤ ਕਾਮਨਵੈਲਥ ਖੇਡਾਂ 2014 'ਚ ਭਾਰਤੀ ਮਹਿਲਾ ਪਹਿਲਵਾਨ ਬਬੀਤਾ ਕੁਮਾਰੀ ਨੇ 55 ਕਿਲੋਗ੍ਰਾਮ ਭਾਰ ਵਰਗ 'ਚ ਫਰੀ ਸਟਾਈਲ ਕੁਸ਼ਤੀ 'ਚ ਬ੍ਰਿਟੇਨ ਦੀ ਲਾਬੇਰਦੂਰੇ ਨੂੰ ਹਰਾ ਕੇ ਭਾਰਤ ਲਈ ਸੋਨ ਤਮਗ਼ਾ ਜਿੱਤਿਆ ਸੀ। ਬਬੀਤਾ ਨੇ ਸਾਲ 2018 ਦੇ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਉਸ ਦੀ ਜ਼ਿੰਦਗੀ 'ਤੇ ਇਕ ਬਾਲੀਵੁਡ ਫ਼ਿਲਮ ਵੀ ਬਣੀ ਸੀ, ਜਿਸ ਦਾ ਨਾਂ 'ਦੰਗਲ' ਸੀ।