ਵਿਆਹ ਵਾਲੇ ਦਿਨ ਵੀ PUBG ਖੇਡਦਾ ਰਿਹਾ ਲਾੜਾ, ਵੀਡੀਓ ਵਾਇਰਲ
Published : May 1, 2019, 7:58 pm IST
Updated : May 1, 2019, 7:58 pm IST
SHARE ARTICLE
Groom plays PUBG at own wedding, Video viral
Groom plays PUBG at own wedding, Video viral

ਮਹਿਮਾਨ ਵੱਲੋਂ ਦਿੱਤੇ ਤੋਹਫ਼ੇ ਨੂੰ ਸੁੱਟ ਕੇ ਲਾੜਾ ਗੇਮ ਖੇਡਣ 'ਚ ਰੁੱਝਿਆ ਰਿਹਾ

ਨਵੀਂ ਦਿੱਲੀ : ਮੋਬਾਈਲ ਗੇਮ ਦਾ ਚਸਕਾ ਤਾਂ ਤੁਸੀ ਵੇਖਿਆ ਹੋਵੇਗਾ, ਪਰ ਅਜਿਹੀ ਦੀਵਾਨਗੀ ਸ਼ਾਇਦ ਹੀ ਵੇਖੀ ਹੋਵੇਗੀ ਕਿ ਕੋਈ ਆਪਣੇ ਹੀ ਵਿਆਹ 'ਚ ਬੇਗਾਨਾ ਨਜ਼ਰ ਆਵੇ। ਸੋਸ਼ਲ ਮੀਡੀਆ 'ਤੇ ਇਕ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਇਕ ਲਾੜੇ ਦੀ ਦੀਵਾਨਗੀ ਕਾਰਨ ਲਾੜੀ ਇਕੱਲੀ ਨਜ਼ਰ ਆਈ। 

ਦਰਅਸਲ, ਇਕ ਨੌਜਵਾਨ ਆਪਣੇ ਵਿਆਹ 'ਚ ਪਬਜੀ ਗੇਮ ਖੇਡਣ 'ਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨੇ ਮਹਿਮਾਨਾਂ ਵੱਲੋਂ ਦਿੱਤੇ ਗਏ ਤੋਹਫ਼ੇ ਅਤੇ ਲਾੜੀ ਨੂੰ ਹੀ ਨਜ਼ਰਅੰਦਾਜ ਕਰ ਦਿੱਤਾ। ਲਾੜੇ ਦੀ ਇਸ ਹਰਕਤ ਤੋਂ ਹੈਰਾਨ ਹੋਈ ਲਾੜੀ ਉਸ ਨੂੰ ਵੇਖਦੀ ਰਹਿੰਦੀ ਹੈ, ਜਦਕਿ ਮਹਿਮਾਨ ਵੱਲੋਂ ਦਿੱਤੇ ਤੋਹਫ਼ੇ ਨੂੰ ਸੁੱਟ ਕੇ ਲਾੜਾ ਗੇਮ ਖੇਡਣ 'ਚ ਹੀ ਰੁੱਝਿਆ ਰਿਹਾ। ਇਸ ਵੀਡੀਓ ਨੂੰ ਟਿਕਟਾਕ 'ਤੇ ਅਪਲੋਡ ਕੀਤਾ ਗਿਆ ਸੀ, ਜੋ ਬਾਅਦ 'ਚ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਕਾਫ਼ੀ ਵਾਇਰਲ ਹੋਇਆ। ਵੀਡੀਓ 'ਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਗੇਮ ਖੇਡਣ 'ਚ ਆਈ ਪ੍ਰੇਸ਼ਾਨੀ ਨੂੰ ਵੇਖ ਲਾੜਾ ਗੁੱਸਾ ਹੋ ਜਾਂਦਾ ਹੈ।

Groom plays PUBG at own wedding, Video viralGroom plays PUBG at own wedding, Video viral

ਹਾਲਾਂਕਿ ਇਹ ਹਾਲੇ ਤਕ ਸਪਸ਼ਟ ਨਹੀਂ ਹੈ ਕਿ ਇਸ ਵੀਡੀਓ ਅਸਲੀ ਹੈ ਜਾਂ ਇਸ ਨੂੰ ਸਿਰਫ਼ ਮਨੋਰੰਜਨ ਲਈ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਬਜੀ ਗੇਮ ਨੂੰ ਦੁਨੀਆਂ ਭਰ 'ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਭਾਰਤ 'ਚ ਵੀ ਇਸ ਦੀ ਵਧੀਆ ਫ਼ੈਨ ਫਾਲੋਇੰਗ ਹੈ। ਹਾਲਾਂਕਿ ਭਾਰਤ 'ਚ ਕਈ ਥਾਵਾਂ 'ਤੇ ਇਸ ਗੇਮ 'ਤੇ ਪਾਬੰਦੀ ਲੱਗੀ ਹੋਈ ਹੈ, ਜਦਕਿ ਕਈ ਥਾਵਾਂ 'ਤੇ ਪਾਬੰਦੀ ਦੀ ਮੰਗ ਚੱਲ ਰਹੀ ਹੈ।

TikTok ban google block TikTok App twitter funny memes and reactionTikTok

ਹਾਲ ਹੀ 'ਚ ਗੁਜਰਾਤ ਦੇ ਰਾਜਕੋਟ 'ਚ 10 ਲੋਕਾਂ ਨੂੰ ਪਬਜੀ ਖੇਡਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ 'ਚ 6 ਲੋਕ ਅੰਡਰ ਗ੍ਰੈਜੁਏਟ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement