
ਜਾਣੋ ਕੀ ਹਨ ਇਸ ਦੇ ਲੱਛਣ ਅਤੇ ਬਚਾਅ
ਨਵੀਂ ਦਿੱਲੀ: ਕੇਰਲ ਵਿਚ ਲਗਭਗ ਇਕ ਸਾਲ ਪਹਿਲਾਂ ਫੈਲੀ ਘਾਤਕ ਬਿਮਾਰੀ ਨਿਪਾਹ ਵਾਇਰਸ ਤੋਂ ਲਗਦਾ ਹੈ ਕਿ ਇਕ ਵਾਰ ਫਿਰ ਰਾਜ ਵਿਚ ਇਹ ਪੈਦਾ ਹੋ ਜਾਵੇਗੀ। ਰਾਜ ਦੇ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਇਕ 23 ਸਾਲ ਦੇ ਕਾਲਜ ਦੇ ਵਿਦਿਆਰਥੀ ਨੂੰ ਨਿਪਾਹ ਵਾਇਰਸ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਜਾਨਲੇਵਾ ਬਿਮਾਰੀ ਨਾਲ ਪਿਛਲੇ ਸਾਲ 17 ਲੋਕਾਂ ਦੀ ਮੌਤ ਹੋਈ ਸੀ।
Nipah Vires
ਪੁਣੇ ਵਿਚ ਡਾਕਟਰ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਦੀ ਆਖਰੀ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਹਨ। ਵਿਦਿਆਰਥੀ ਨੂੰ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ। ਉਸ ਦੀ ਪੂਰੀ ਦੇਖਭਾਲ ਵੀ ਕੀਤੀ ਜਾ ਰਹੀ ਹੈ। ਰਿਪੋਰਟ ਆਉਣ 'ਤੇ ਹੀ ਪਤਾ ਲੱਗੇਗਾ ਕਿ ਮਰੀਜ਼ ਨੂੰ ਅਸਲ ਵਿਚ ਹੀ ਇਹ ਬਿਮਾਰੀ ਹੈ ਜਾਂ ਨਹੀਂ। ਇਹ ਬਿਮਾਰੀ ਆਮ ਤੌਰ 'ਤੇ ਜਾਨਵਰਾਂ ਤੋਂ ਜਾਨਵਰਾਂ ਤੱਕ ਫੈਲਦੀ ਹੈ ਪਰ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਹਨਾਂ ਵਿਚ ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਨੂੰ ਵੀ ਹੋਈ ਹੈ।
Nipah Vires
ਸੂਰ ਅਤੇ ਚਮਗਿੱਦੜ ਅਜਿਹੇ ਪਾਏ ਜਾਣ ਵਾਲੇ ਜਾਨਵਰ ਹਨ ਜਿਹਨਾਂ ਤੋਂ ਮਨੁੱਖ ਨੂੰ ਇਹ ਬਿਮਾਰੀ ਲੱਗਣ ਦਾ ਡਰ ਰਹਿੰਦਾ ਹੈ। ਨਿਪਾਹ ਬਿਮਾਰੀ ਹੋਣ 'ਤੇ ਬੁਖਾਰ, ਸੁਸਤੀ, ਕੌਮਾਂ, ਮਾਨਸਿਕ ਤਣਾਅ, ਅਸਹਿਣਸ਼ੀਲਤਾ, ਸਿਰ ਦਰਦ ਆਦਿ ਲੱਛਣ ਵਿਖਾਈ ਦਿੰਦੇ ਹਨ। ਮਲੇਸ਼ਿਆ ਵਿਚ ਪਹਿਲੀ ਵਾਰ ਇਸ ਬਿਮਾਰੀ ਦੀ ਲਪੇਟ ਵਿਚ ਲਗਭਗ 50 ਫ਼ੀਸਦੀ ਲੋਕਾਂ ਆਏ ਸਨ। ਨਿਪਾਹ ਵਾਇਰਸ ਦਾ ਕੋਈ ਵਿਸ਼ੇਸ਼ ਇਲਾਜ ਨਹੀਂ ਹੈ।
ਇਸ ਵਾਸਤੇ ਕੇਵਲ ਮਜ਼ਬੂਤ ਦੇਖਭਾਲ ਹੀ ਕੀਤੀ ਜਾ ਸਕਦੀ ਹੈ। ਇਸ ਬਿਮਾਰੀ ਲਈ ਅਜੇ ਤਕ ਕੋਈ ਟੀਕਾ ਵੀ ਉਪਲੱਬਧ ਨਹੀਂ ਹੈ। ਇਸ ਨੂੰ ਕਾਬੂ ਕਰਨ ਲਈ ਕੇਵਲ ਦੇਖਭਾਲ ਵਰਗੇ ਉਪਾਅ ਹੀ ਕੀਤੇ ਜਾਂਦੇ ਹਨ। ਚਮਗਿੱਦੜਾਂ ਦੇ ਕੁਤਰੇ ਹੋਏ ਫਲਾਂ ਨੂੰ ਖਾਣ ਨਾਲ ਇਹ ਬਿਮਾਰੀ ਫੈਲਦੀ ਹੈ। ਚਮਗਿੱਦੜਾਂ ਦੀ ਛੂਹ ਵਾਲੇ ਫਲਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ।
Photo
ਖਜੂਰ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਜੇਕਰ ਕਿਸੇ ਵਿਅਕਤੀ ਨੂੰ ਲਗਦਾ ਹੈ ਕਿ ਉਸ ਨੂੰ ਵਾਇਰਸ ਹੋਇਆ ਹੈ ਤਾਂ ਉਹ ਹਮੇਸ਼ਾ ਹੱਥ ਧੋ ਕੇ ਹੱਥਾਂ 'ਤੇ ਗਲਾਫ ਚੜਾਉਣ, ਟੋਪੀ ਮਾਕਸ ਪਾਉਣ, ਅਤੇ ਦਸਤਾਨਿਆਂ ਦਾ ਇਸਤੇਮਾਲ ਕਰਨਾ ਨਾ ਭੁੱਲਣ। ਇਸ ਨਾਲ ਹੋਰਾਂ ਨੂੰ ਇਹ ਬਿਮਾਰੀ ਨਹੀਂ ਲਗਦੀ। ਜਦੋਂ ਸੂਰਾਂ ਨੂੰ ਸ਼ਿਡ ਵਿਚ ਰੱਖਿਆ ਜਾਂਦਾ ਹੈ ਤਾਂ ਉਹਨਾਂ ਅਤੇ ਚਮਗਿੱਦੜਾ ਵਿਚਕਾਰ ਇਕ ਜਾਲੀ ਲਗਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਇਕ ਦੂਜੇ ਦੇ ਸੰਪਰਕ ਵਿਚ ਨਾ ਆਉਣ।
ਇਸ ਨਾਲ ਕਈ ਜਾਨਵਰਾਂ ਅਤੇ ਮਨੁੱਖਾਂ ਦੀ ਜਾਨ ਬਚਾਈ ਜਾ ਸਕਦੀ ਹੈ। ਧਿਆਨ ਰੱਖੋ ਕਿ ਜੋ ਭੋਜਨ ਇਸਤੇਮਾਲ ਕੀਤਾ ਜਾਂਦਾ ਹੈ ਉਹ ਚਮਗਿੱਦੜਾਂ ਜਾਂ ਉਹਨਾਂ ਦੇ ਮਲ-ਮੂਤਰ ਨਾਲ ਦੁਸ਼ਿਤ ਨਾ ਹੋਵੇ। ਚਮਗਿੱਦੜ ਦੇ ਕੁਤਰੇ ਫਲਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਪਾਮ ਦੇ ਦਰਖ਼ਤਾਂ ਦੇ ਨੇੜੇ ਖੁਲ੍ਹੇ ਕੰਟੇਨਰਾਂ ਵਿਚ ਬਣੀ ਸ਼ਰਾਬ ਤੋਂ ਬਚਣਾ ਚਾਹੀਦਾ ਹੈ। ਬਿਮਾਰੀ ਨਾਲ ਪੀੜਤ ਕਿਸੇ ਵੀ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਰੋਗੀ ਦਾ ਸਾਰਾ ਸਮਾਨ ਵੱਖਰਾ ਰੱਖਣਾ ਚਾਹੀਦਾ ਹੈ।