ਭਾਰਤ ਸਰਕਾਰ ਨੇ 14 FDC ਦਵਾਈਆਂ 'ਤੇ 'ਤੇ ਲਗਾਈ ਪਾਬੰਦੀ, ਮਾਹਰ ਕਮੇਟੀ ਦੀ ਸਲਾਹ 'ਤੇ ਲਿਆ ਫ਼ੈਸਲਾ 

By : KOMALJEET

Published : Jun 4, 2023, 10:54 am IST
Updated : Jun 4, 2023, 10:54 am IST
SHARE ARTICLE
Representational Image
Representational Image

ਕਿਹਾ- ਇਨ੍ਹਾਂ ਦਵਾਈਆਂ ਦੇ ਸੁਮੇਲ ਨਾਲ ਸਿਹਤ ਲਾਭ ਦਾ ਨਹੀਂ ਮਿਲਿਆ ਸਬੂਤ, ਮਨੁੱਖੀ ਸਿਹਤ ਨੂੰ ਜੋਖਮ ਦਾ ਖ਼ਦਸ਼ਾ 

ਫਿਕਸਡ ਡੋਜ਼ ਕੰਬੀਨੇਸ਼ਨ ਦੀ ਉਤਪਾਦਨ, ਵਿਕਰੀ ਅਤੇ ਵੰਡ 'ਤੇ ਪਾਬੰਦੀ 

ਨਵੀਂ ਦਿੱਲੀ :
ਭਾਰਤ ਸਰਕਾਰ ਨੇ 14 ਫਿਕਸਡ ਡੋਜ਼ ਕੰਬੀਨੇਸ਼ਨ (FDC) ਦਵਾਈਆਂ 'ਤੇ ਪਾਬੰਦੀ ਲਗਾ ਦਿਤੀ ਹੈ। ਇਹ ਦਵਾਈਆਂ ਹੁਣ ਬਾਜ਼ਾਰ ਵਿਚ ਉਪਲਬਧ ਨਹੀਂ ਹਨ। ਇਨ੍ਹਾਂ 'ਚੋਂ ਕਈ ਦਵਾਈਆਂ ਅਜਿਹੀਆਂ ਹਨ ਜੋ ਤੁਰਤ ਰਾਹਤ ਤਾਂ ਦਿੰਦੀਆਂ ਹੀ ਹਨ ਪਰ ਇਹ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਕੇਂਦਰ ਸਰਕਾਰ ਨੇ ਮਾਹਰਾਂ ਦੀ ਕਮੇਟੀ ਦੀ ਸਲਾਹ 'ਤੇ ਇਹ ਕਦਮ ਚੁਕਿਆ ਹੈ। ਇਨ੍ਹਾਂ ਦਵਾਈਆਂ ਵਿਚ ਦੋ ਜਾਂ ਦੋ ਤੋਂ ਵੱਧ ਦਵਾਈਆਂ ਦਾ ਸੁਮੇਲ ਹੁੰਦਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਾਬੰਦੀਸ਼ੁਦਾ ਦਵਾਈਆਂ ਵਿਚ ਕਲੋਫੇਨਿਰਾਮਾਈਨ ਮੈਲੇਟ ਅਤੇ ਕੋਡੀਨ ਸੀਰਪ, ਫੋਲਕੋਡੀਨ ਅਤੇ ਪ੍ਰੋਮੇਥਾਜ਼ੀਨ, ਅਮੋਕਸੋਲੀਨ ਅਤੇ ਬ੍ਰੋਮਹੈਕਸੀਨ ਦੇ ਸੁਮੇਲ ਤੋਂ ਇਲਾਵਾ ਜ਼ੁਕਾਮ ਅਤੇ ਖੰਘ, ਬੁਖ਼ਾਰ ਘਟਾਉਣ ਵਾਲੀਆਂ ਨਾਈਮੇਸੁਲਾਇਡ ਅਤੇ ਪੈਰਾਸੀਟਾਮੋਲ ਗੋਲੀਆਂ ਵਰਗੀਆਂ ਆਮ ਲਾਗਾਂ ਦੂਰ ਕਰਨ ਵਾਲਿਆਂ ਦਵਾਈਆਂ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਬ੍ਰੋਹੇਕਸਾਈਨ ਅਤੇ ਡੈਕਸਟ੍ਰੋਮੇਥੋਰਫਾਨ ਅਤੇ ਅਮੋਨੀਅਮ ਕਲੋਰਾਈਡ ਅਤੇ ਮੇਨਥੌਲ, ਪੈਰਾਸੀਟਾਮੋਲ ਅਤੇ ਬ੍ਰੋਹੇਕਸਾਈਨ ਅਤੇ ਫੇਨੀਲੇਫ੍ਰਾਈਨ ਅਤੇ ਕਲੋਰਫੇਨਿਰਾਮਾਈਨ ਅਤੇ ਗੁਆਈਫੇਨੇਸਿਨ ਅਤੇ ਸਲਬੂਟਾਮੋਲ ਅਤੇ ਬ੍ਰੋਹੇਕਸੀਨ ਦੇ ਸੁਮੇਲ ਵਾਲੀਆਂ ਦਵਾਈਆਂ ਸ਼ਾਮਲ ਹਨ।

ਇਨ੍ਹਾਂ ਦਵਾਈਆਂ 'ਤੇ ਲਗਾਈ ਪਾਬੰਦੀ-
ਨਿਮੇਸੁਲਾਈਡ + ਪੈਰਾਸੀਟਾਮੋਲ ਗੋਲੀਆਂ
ਕਲੋਫੇਨਿਰਾਮਾਈਨ ਮੈਲੇਟ + ਕੋਡੀਨ ਸੀਰਪ
ਫੋਲਕੋਡਾਈਨ + ਪ੍ਰੋਮੇਥਾਜ਼ੀਨ
ਅਮੋਕਸੀਸਿਲਿਨ + ਬ੍ਰੋਮਹੈਕਸੀਨ
ਬ੍ਰੋਮਹੈਕਸੀਨ + ਡੈਕਸਟ੍ਰੋਮੇਥੋਰਫਾਨ + ਅਮੋਨੀਅਮ ਕਲੋਰਾਈਡ + ਮੇਂਥੋਲ
ਪੈਰਾਸੀਟਾਮੋਲ + ਬ੍ਰੋਮਹੈਕਸੀਨ + ਫੇਨੀਲੇਫ੍ਰਾਈਨ + ਕਲੋਰਫੇਨਿਰਾਮਾਈਨ + ਗੁਆਇਫੇਨੇਸਿਨ ਅਤੇ ਸਲਬੂਟਾਮੋਲ + ਬ੍ਰੋਮਹੈਕਸੀਨ 

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ

ਇਹ ਦਵਾਈਆਂ ਖ਼ਤਰਨਾਕ ਹੋ ਸਕਦੀਆਂ ਹਨ
ਮਾਹਰਾਂ ਦੀ ਕਮੇਟੀ ਦਾ ਕਹਿਣਾ ਹੈ ਕਿ ਇਨ੍ਹਾਂ ਮਿਸ਼ਰਤ ਦਵਾਈਆਂ ਦਾ ਕੋਈ ਇਲਾਜ ਜਾਇਜ਼ ਨਹੀਂ ਹੈ ਅਤੇ ਇਹ ਖ਼ਤਰਨਾਕ ਹੋ ਸਕਦੀਆਂ ਹਨ, ਇਸ ਲਈ ਵਿਆਪਕ ਜਨਤਕ ਹਿੱਤ ਵਿਚ ਡਰੱਗਜ਼ ਐਂਡ ਕਾਸਮੈਟਿਕ ਐਕਟ-1940 ਦੀ ਧਾਰਾ 26 ਤਹਿਤ ਇਨ੍ਹਾਂ ਦੇ ਨਿਰਮਾਣ, ਵੰਡ ਅਤੇ ਵਿਕਰੀ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ।

ਅਜਿਹੀ ਹਰ ਦਵਾਈ ਦੇ ਉੱਪਰ, ਉਸ ਦੀ ਫਾਰਮੂਲੇਸ਼ਨ ਭਾਵ ਜੈਨੇਰਿਕ ਨਾਮ ਲਿਖਿਆ ਹੁੰਦਾ ਹੈ। ਇਹ ਸਪੱਸ਼ਟ ਤੌਰ 'ਤੇ ਦੱਸਦਾ ਹੈ ਕਿ ਇਨ੍ਹਾਂ ਦਵਾਈਆਂ ਦੇ ਸਾਲ੍ਟ  ਦਾ ਮਿਸ਼ਰਣ ਕੀ ਹੈ। ਅਜਿਹੇ 'ਚ ਦਵਾਈ ਖਰੀਦਦੇ ਸਮੇਂ ਉਸ 'ਤੇ ਲਿਖਿਆ ਮਿਸ਼ਰਨ ਜ਼ਰੂਰ ਦੇਖਣਾ ਚਾਹੀਦਾ ਹੈ।

FDC ਦਵਾਈਆਂ ਕੀ ਹਨ?
ਫਿਕਸਡ ਡੋਜ਼ ਕੰਬੀਨੇਸ਼ਨ (FDC) ਇਕ ਅਜਿਹੀ ਦਵਾਈ ਹੈ ਜੋ ਦੋ ਜਾਂ ਦੋ ਤੋਂ ਵੱਧ ਦਵਾਈਆਂ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਨੂੰ 'ਕਾਕਟੇਲ' ਡਰੱਗਜ਼ ਵੀ ਕਿਹਾ ਜਾਂਦਾ ਹੈ। ਐਫ.ਡੀ.ਸੀ. ਦਵਾਈ ਬਾਰੇ ਅਕਸਰ ਬਹਿਸ ਹੁੰਦੀ ਰਹੀ ਹੈ ਕਿ ਕੀ ਅਜਿਹੇ ਸੰਜੋਗ ਬਣਾਏ ਜਾਣੇ ਚਾਹੀਦੇ ਹਨ ਜਾਂ ਨਹੀਂ। ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਵਿਚ ਐਫ਼.ਡੀ.ਸੀ. ਦਵਾਈਆਂ ਦੀ ਬਹੁਤਾਤ ਉਤੇ ਪਾਬੰਦੀ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਐਫ਼.ਡੀ.ਸੀ. ਦਵਾਈਆਂ ਸਭ ਤੋਂ ਵੱਧ ਵਿਕਦੀਆਂ ਹਨ।

2016 ਵਿਚ, ਸਰਕਾਰ ਨੇ ਸੁਪਰੀਮ ਕੋਰਟ ਦੁਆਰਾ ਗਠਿਤ ਇਕ ਮਾਹਰ ਕਮੇਟੀ ਦੀ ਸਿਫ਼ਾਰਸ਼  'ਤੇ 344 ਮਿਸ਼ਰਤ ਦਵਾਈਆਂ ਦੇ ਨਿਰਮਾਣ, ਵੰਡ ਅਤੇ ਵਿਕਰੀ 'ਤੇ ਪਾਬੰਦੀ ਦਾ ਐਲਾਨ ਕੀਤਾ ਸੀ। ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਦਵਾਈਆਂ ਬਿਨਾਂ ਕਿਸੇ ਵਿਗਿਆਨਕ ਅੰਕੜਿਆਂ ਦੇ ਮਰੀਜ਼ਾਂ ਨੂੰ ਵੇਚੀਆਂ ਜਾਂਦੀਆਂ ਸਨ। ਫਿਰ ਦਵਾਈ ਨਿਰਮਾਤਾਵਾਂ ਨੇ ਸਰਕਾਰ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਸੀ। ਮੌਜੂਦਾ 14 ਪਾਬੰਦੀਸ਼ੁਦਾ ਦਵਾਈਆਂ ਉਸੇ 344 ਦਵਾਈਆਂ ਦਾ ਹਿੱਸਾ ਹਨ।

Location: India, Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement