
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿਚ 'ਆਇਰਨਮੈਨ ਟ੍ਰਾਇਥਲੋਨ' ਦਾ ਖ਼ਿਤਾਬ ਜਿੱਤਣ ਵਾਲੇ ਫ਼ੌਜ ਦੇ ਅਧਿਕਾਰੀ ਮੇਜਰ ਜਨਰਲ ਵੀਡੀ ਡੋਗਰਾ ਨੂੰ ਆਦਰਸ਼ ਦਸਿਆ....
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿਚ 'ਆਇਰਨਮੈਨ ਟ੍ਰਾਇਥਲੋਨ' ਦਾ ਖ਼ਿਤਾਬ ਜਿੱਤਣ ਵਾਲੇ ਫ਼ੌਜ ਦੇ ਅਧਿਕਾਰੀ ਮੇਜਰ ਜਨਰਲ ਵੀਡੀ ਡੋਗਰਾ ਨੂੰ ਆਦਰਸ਼ ਦਸਿਆ ਹੈ। ਉਨ੍ਹਾਂ ਮੇਜਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਸਾਰੇ ਭਾਰਤੀ ਨਾਗਰਿਕਾਂ ਲਈ ਆਦਰਸ਼ ਅਤੇ ਪ੍ਰੇਰਣਾ ਸਰੋਤ ਹਨ। ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਆਇਰਨਮੈਨ ਟ੍ਰਾਇਥਲੋਨ ਪੂਰਾ ਕਰਨ ਲਈ ਇੱਛਾ ਸ਼ਕਤੀ, ਅਨੁਸ਼ਾਸਨ ਅਤੇ ਸਹਿਣਸ਼ਕਤੀ ਦੀ ਲੋੜ ਹੁੰਦੀ ਹੈ। ਮੇਜਰ ਜਨਰਲ ਡੋਗਰਾ ਨੇ ਆਸਟਰੀਆ ਵਿਚ ਇਹ ਸਿਰਫ਼ 14 ਘੰਟੇ ਵਿਚ ਕਰ ਦਿਖਾਇਆ।
General V.D Dogra
ਰਾਹੁਲ ਨੇ ਕਿਹਾ ਕਿ ਮੇਜਰ ਸਾਰੇ ਭਾਰਤੀਆਂ ਦੇ ਲਈ ਆਦਰਸ਼ ਅਤੇ ਪ੍ਰੇਰਣਾ ਸਰੋਤ ਹਨ। ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ। ਦਰਅਸਲ ਮੇਜਰ ਜਨਰਲ ਡੋਗਰਾ ਸਭ ਤੋਂ ਮੁਸ਼ਕਲ ਮੰਨੇ ਜਾਣ ਵਾਲੇ ਆਇਰਨਮੈਨ ਟ੍ਰਾਇਥਲੋਨ ਨੂੰ ਪੂਰਾ ਕਰਨ ਵਾਲੇ ਭਾਰਤੀ ਫੌਜ ਦੇ ਪਹਿਲੇ ਅਧਿਕਾਰੀ ਬਣ ਗਏ ਹਨ। ਬੀਤੇ ਇਕ ਜੁਲਾਈ ਨੂੰ ਡੋਗਰਾ ਨੇ ਆਇਰਨਮੈਨ ਟ੍ਰਾਇਥਲੋਨ ਨੂੰ 14 ਘੰਟੇ 21 ਮਿੰਟ ਵਿਚ ਪੂਰਾ ਕੀਤਾ। ਇਸ ਮੁਕਾਬਲੇ ਵਿਚ ਖਿਡਾਰੀ ਨੂੰ Îਇਕ ਹੀ ਦਿਨ ਵਿਚ 3.8 ਕਿਲੋਮੀਟਰ ਦੀ ਤੈਰਾਕੀ, 180 ਕਿਲੋਮੀਟਰ ਸਾਈਲਿੰਗ ਅਤੇ 42.2 ਕਿਲੋਮੀਟਰ ਦੀ ਮੈਰਾਥਨ ਦੌੜ ਨੂੰ ਪੂਰਾ ਕਰਨਾ ਹੁੰਦਾ ਹੈ।
GeneralV.D Dogra
ਆਇਰਨਮੈਨ ਦਾ ਖ਼ਿਤਾਬ ਲੈਣ ਲਈ ਐਥਲੀਟਾਂ ਨੂੰ ਇਹ ਤਿੰਨੇ ਮੁਕਾਬਲੇ ਬਿਨਾਂ ਰੁਕੇ 17 ਘੰਟੇ ਵਿਚ ਪੂਰੀ ਕਰਨੀ ਸੀ। ਅਸਧਾਰਨ ਸਮਰੱਥਾਵਾਂ ਲਈ ਕਿਸੇ ਨੂੰ ਆਇਰਨਮੈਨ ਜਾਂ ਲੋਹ ਪੁਰਸ਼ ਕਹਿ ਦੇਣਾ ਇਕ ਗੱਲ ਹੈ ਅਤੇ ਅਪਣੀਆਂ ਸਮਰੱਥਾਵਾਂ ਨੂੰ ਅਸਧਾਰਨ ਕਸੌਟੀ 'ਤੇ ਸਾਬਤ ਕਰ ਕੇ ਇਹ ਖ਼ਿਤਾਬ ਹਾਸਲ ਕਰਨਾ ਦੂਜੀ ਗੱਲ ਹੈ। ਭਾਰਤੀ ਫ਼ੌਜ ਦੇ ਮੇਜਰ ਜਨਰਲ ਵੀਡੀ ਡੋਗਰਾ ਇਸ ਦੂਜੀ ਸ਼੍ਰੇਣੀ ਦੇ ਆਇਰਨਮੈਨ ਹਨ। ਅਪਣੀਆਂ ਸਮਰੱਥਾਵਾਂ ਨੂੰ ਸਾਬਤ ਕਰ ਕੇ ਇਹ ਖ਼ਿਤਾਬ ਜਿੱਤਣ ਵਾਲੇ ਉਹ ਦੇਸ਼ ਦੇ ਹੀ ਨਹੀਂ ਬਲਕਿ ਦੁਨੀਆਂ ਦੇ ਪਹਿਲੇ ਜਨਰਲ ਹਨ।
General V.D Dogra
ਦਸ ਦਈਏ ਕਿ ਮੇਜਰ ਜਨਰਲ ਡੋਗਰਾ ਨੇ ਹੁਣੇ ਇਕ ਜੁਲਾਈ ਨੂੰ ਆਸਟਰੀਆ ਵਿਚ ਹੋਈ ਆਇਰਨਮੈਨ ਮੁਕਾਬਲੇਬਾਜ਼ੀ ਦੁਨੀਆਂ ਦੇ 3000 ਤੋਂ ਜ਼ਿਆਦਾ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਇਹ ਖ਼ਿਤਾਬ ਅਪਣੇ ਨਾਮ ਕੀਤਾ ਹੈ। ਜਨਰਲ ਡੋਗਰਾ ਪਹਿਲਾਂ ਵੀ ਇਸ ਨਾਲ ਮਿਲਦੇ ਜੁਲਦੇ ਕਾਰਨਾਮੇ ਕਰਦੇ ਰਹੇ ਹਨ। ਫ਼ੌਜ ਦੇ ਇਕ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਨੇ ਪੰਜ ਸਾਲ ਪਹਿਲਾਂ ਸਾਈਕਲਿੰਗ ਸ਼ੁਰੂ ਕੀਤੀ ਅਤੇ ਕੁੱਝ ਹੀ ਸਮੇਂ ਬਾਅਦ ਅੱਠ ਦਿਨਾਂ ਦੇ ਅੰਦਰ ਲੇਹ ਤੋਂ ਚੰਡੀਗੜ੍ਹ ਤਕ ਸਾਈਕਲ ਰਾਹੀਂ 800 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦਾ ਕਾਰਨਾਮਾ ਕਰ ਦਿਖਾਇਆ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਟ੍ਰਾਇਥਲੋਨ ਵਿਚ ਵੀ ਹਿੱਸਾ ਲਿਆ ਹੈ। ਨਾਲ ਹੀ ਹਾਫ਼ ਆਇਰਨਮੈਨ ਮੁਕਾਬਲੇਬਾਜ਼ੀ ਵਿਚ ਵੀ ਉਹ ਭਾਗ ਲੈ ਚੁੱਕੇ ਹਨ ਅਤੇ ਹੁਣ ਫੁੱਲ ਆਇਰਨਮੈਨ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਹੈ।