
ਕਾਨਪੁਰ ਘਟਨਾ ਤੋਂ ਬਾਅਦ ਵਿਕਾਸ ਦੂਬੇ ਦਾ ਭਾਲ ਜਾਰੀ ਹੈ। ਹੁਣ ਉਤਰ ਪ੍ਰਦੇਸ਼ ਪੁਲਿਸ ਵੱਲੋਂ ਵਿਕਾਸ ਦੇ ਬਿਥੁਰ ਸਥਿਤ ਘਰ ਨੂੰ ਗਿਰਾਉਂਣ ਦੀ ਤਿਆਰੀ ਕੀਤੀ ਜਾ ਰਹੀ ਹੈ
ਕਾਨਪੁਰ ਘਟਨਾ ਤੋਂ ਬਾਅਦ ਹੁਣ ਵਿਕਾਸ ਦੂਬੇ ਦਾ ਭਾਲ ਜਾਰੀ ਹੈ। ਇਸ ਤੋਂ ਇਲਾਵਾ ਹੁਣ ਉਤਰ ਪ੍ਰਦੇਸ਼ ਪੁਲਿਸ ਵੱਲੋਂ ਵਿਕਾਸ ਦੇ ਬਿਥੁਰ ਸਥਿਤ ਘਰ ਨੂੰ ਗਿਰਾਉਂਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਕਾਨਪੁਰ ਸਥਿਤ ਇਸ ਘਰ ਨੂੰ ਗਿਰਾਇਆ ਜਾ ਰਿਹਾ ਹੈ। ਉਧਰ ਪੁਲਿਸ ਦੀਆਂ 20 ਟੀਮਾਂ ਵੱਖ-ਵੱਖ ਥਾਵਾਂ ਤੇ ਵਿਕਾਸਾ ਦੂਬੇ ਦੀ ਤਲਾਸ਼ ਕਰ ਰਹੀਆਂ ਹਨ।
Police
ਇਸ ਮਾਮਲੇ ਵਿਚ ਪੁੱਛ-ਗਿੱਛ ਕਰਨ ਲਈ ਪੁਲਿਸ ਵੱਲੋਂ 12 ਲੋਕਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੂਬੇ ਦੇ ਨੇਪਾਲ ਭੱਜਣ ਦੀ ਵੀ ਆਸ਼ੰਕਾ ਜਤਾਈ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਲਖਮੀਰਪੁਰ ਦੀ ਪੁਲਿਸ ਨੂੰ ਵੀ ਚੌਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਉਸ ਦੀ ਫੋਨ ਕਾਲਿੰਗ ਦੇ ਅਧਾਰ ਤੇ ਅਜਿਹੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਿਛਲੇ 24 ਘੰਟੇ ਵਿਚ ਉਸ ਨਾਲ ਗੱਲ ਕੀਤੀ ਸੀ।
Police
ਜ਼ਿਕਰਯੋਗ ਹੈ ਕਿ ਵਿਕਾਸ ਨਾਲ ਗੱਲ ਕਰਨ ਵਾਲਿਆਂ ਵਿਚ ਕੁਝ ਪੁਲਿਸ ਵਾਲਿਆਂ ਦੇ ਨੰਬਰ ਵੀ ਹਨ। ਹੁਣ ਇਸ ਗੱਲ ਦੀ ਵੀ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਜਦੋਂ ਵਿਕਾਸ ਤੋ ਪੁਲਿਸ ਪੁਛਗਿੱਛ ਕਰਨ ਲਈ ਨਿਕਲੀ ਸੀ ਤਾਂ ਪਹਿਲਾਂ ਹੀ ਕਿਸੇ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਸੀ। ਜਾਣਕਾਰੀ ਅਨੁਸਾਰ ਪੁਲਿਸ ਦੀ ਜਾਂਚ ਵਿਚ ਆਇਆ ਹੈ
Police
ਕਿ ਚੌਬੇਰਪੁਰ ਥਾਣੇ ਦੇ ਪੁਲਿਸ ਅਧਿਕਾਰੀ ਨੇ ਪਹਿਲਾ ਹੀ ਵਿਕਾਸ ਨੂੰ ਪੁਲਿਸ ਦੇ ਆਉਂਣ ਦੀ ਜਾਣਕਾਰੀ ਦੇ ਦਿੱਤੀ ਸੀ। ਇਸ ਤੋਂ ਬਾਅਦ ਹੁਣ ਸ਼ੱਕ ਦੇ ਘੇਰੇ ਵਿਚ ਇਕ ਪੁਲਿਸ ਅਧਿਕਾਰੀ, ਇਕ ਸਿਪਾਹੀ, ਇਕ ਹੋਮ ਗਾਰਡ ਹੈ। ਇਸ ਲਈ ਇਨ੍ਹਾਂ ਤਿੰਨਾਂ ਦੀ ਕਾਲ ਡਿਟੇਲ ਦੇ ਅਧਾਰ ਤੇ ਇਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ।
Police
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।