
ਸ਼ੁੱਕਰਵਾਰ ਨੂੰ ਕਾਨਪੁਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਹਦਸਾ ਹੋਇਆ, ਜਿਸ ਵਿਚ ਇਤਿਹਾਸਕਾਰ ਦੁਬੇ ਨੂੰ ਫੜਨ ਗਈ ਪੁਲਿਸ ਤੇ ਹਮਲਾ ਕੀਤਾ ਗਿਆ, ਇੱਥੇ ਤਾਬੜ-ਤੋੜ ਫਾਇਰਿੰਗ ਹੋਈ
ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਕਾਨਪੁਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਹਦਸਾ ਹੋਇਆ, ਜਿਸ ਵਿਚ ਇਤਿਹਾਸਕਾਰ ਦੁਬੇ ਨੂੰ ਫੜਨ ਗਈ ਪੁਲਿਸ ਤੇ ਹਮਲਾ ਕੀਤਾ ਗਿਆ, ਇੱਥੇ ਤਾਬੜ-ਤੋੜ ਫਾਇਰਿੰਗ ਹੋਈ ਅਤੇ ਇਸ ਵਿਚ ਅੱਠ ਪੁਲਿਸਕਰਮੀ ਵੀ ਸ਼ਹੀਦ ਹੋ ਗਏ। ਇਸ ਵਿਚ ਸੀਓ ਦਵਿੰਦਰ ਮਿਸ਼ਰਾ ਦਾ ਨਾਮ ਵੀ ਸ਼ਾਮਿਲ ਹੈ। ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਗੁੱਸਾ ਹੈ
Police
ਅਤੇ ਉਹ ਪੁਲਿਸਕਰਮੀਆਂ ਨੂੰ ਸਲਾਮ ਕਰ ਰਿਹਾ ਹੈ। ਉਧਰ ਹੁਣ ਦੇਸ਼ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾਂ ਨੇ ਵੀ ਇਨ੍ਹਾਂ ਪੁਲਿਸ ਕਰਮਚਾਰੀਆਂ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ। ਕਪਿਲ ਸ਼ਰਮਾਂ ਦੇ ਵੱਲ਼ੋਂ ਇਕ ਟਵੀਟ ਕਰ ਕਾਨਪੁਰ ਹਾਦਸੇ ਤੇ ਗੁਸਾ ਜ਼ਾਹਿਰ ਕੀਤਾ ਗਿਆ ਹੈ। ਉਨ੍ਹਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਦੋਸ਼ੀਆਂ ਨੂੰ ਮਾਰ ਦੇਣ ਦੀ ਗੱਲ ਕਹੀ ਹੈ।
photo
ਕਪਿਲ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ “ਰੈਸਟ ਇਨ ਪੀਸ” ਨਹੀਂ ਲਿਖਾਂਗਾ, ਕਿਉਂਕਿ ਇਨ੍ਹਾਂ ਸ਼ਹੀਦ ਪੁਲਿਸਕਰਚਾਰੀਆਂ ਨੂੰ ਉਸ ਸਮੇਂ ਤੱਕ ਸ਼ਾਂਤੀ ਨਹੀਂ ਮਿਲੇਗੀ ਜਦੋਂ ਤੱਕ ਇਨ੍ਹਾਂ ਦੋਸ਼ੀਆਂ ਨੂੰ ਮਾਰ ਨਹੀਂ ਦਿੱਤਾ ਜਾਂਦਾ । ਯੂਪੀ ਪੁਲਿਸ ਨੂੰ ਤਾਕਤ ਮਿਲੇ ਕਿ ਉਹ ਦੋਸ਼ੀਆਂ ਨੂੰ ਫੜ ਕੇ ਮਾਰ ਦੇਣ। ਹੁਣ ਜਿਹੜਾ ਗੁਸਾ ਕਪਿਲ ਸ਼ਰਮਾਂ ਵਿਚ ਦਿਖ ਰਿਹਾ ਹੈ ਉਹੀ ਗੁੱਸਾ ਦੇਸ਼ ਦੇ ਹਰ ਨਾਗਰਿਕ ਵਿਚ ਹੈ। ਹਰ ਕੋਈ ਇਸ ਘਟਨਾ ਦੇ ਦੋਸ਼ੀਆਂ ਨੂੰ ਫੜ ਕੇ ਸ਼ਖਤ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ।
Police
ਦੱਸ ਦੱਈਏ ਕਿ ਇਸ ਘਟਨਾ ਤੋਂ ਬਾਅਦ ਹੁਣ ਯੂਪੀ ਪੁਲਿਸ ਵੀ ਐਕਸ਼ਨ ਵਿਚ ਆ ਗਈ ਹੈ। ਜਿਸ ਤੋਂ ਬਾਅਦ ਵਿਕਾਸ ਦੂਬੇ ਦੀ ਖੋਜ ਤੇਜ ਕਰ ਦਿੱਤੀ ਹੈ ਅਤੇ ਉਸ ਉੱਤੇ 50 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਹੈ। ਪੁਲਿਸ ਵੱਲੋਂ ਹੁਣ ਵੱਡੇ ਪੱਧਰ ਤੇ ਸਰਚ ਆਪਰੇਸ਼ਨ ਚੱਲ ਰਿਹਾ ਹੈ ਅਤੇ ਪਿੰਡ ਨੂੰ ਜੋੜਨ ਵਾਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।