
ਕੇਜਰੀਵਾਲ ਨੇ ਭਾਰਤੀ ਡਾਕਟਰਾਂ ਤੇ ਸਿਹਤ ਕਰਮੀਆਂ ਲਈ ਭਾਰਤ ਰਤਨ ਦੀ ਕੀਤੀ ਮੰਗ। ਕਿਹਾ ਇਹ ਸ਼ਹੀਦ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਭਾਰਤੀ ਡਾਕਟਰਾਂ ਅਤੇ ਸਿਹਤ ਕਰਮੀਆਂ (Doctors and Health workers) ਲਈ 'ਭਾਰਤ ਰਤਨ' (Bharat Ratna) ਦੀ ਮੰਗ ਕੀਤੀ ਹੈ। ਕੋਰੋਨਾ ਮਹਾਂਮਾਰੀ (Coronavirus) ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਬਹੁਤ ਲੋਕਾਂ ਦੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ (True Tribute) ਹੋਵੇਗੀ ਜਿਨ੍ਹਾਂ ਨੇ ਕੋਰੋਨਾ ਵਿਰੁੱਧ ਲੜਾਈ ਦੌਰਾਨ ਆਪਣੀ ਜਾਨ ਗੁਆ ਦਿੱਤੀ।
ਇਹ ਵੀ ਪੜ੍ਹੋ -ਨੌਜਵਾਨ ਦਾ ਸ਼ਰਮਨਾਕ ਕਾਰਾ, ਦੋਸਤੀ ਕਰਨ ਤੋਂ ਕੀਤੀ ਨਾਂਹ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ
Doctors
ਇਸ ਬਾਰੇ ਕੇਜਰੀਵਾਲ ਨੇ ਟਵੀਟ (Tweet) ਕਰ ਕੇ ਕਿਹਾ ਕਿ, “ਇਸ ਸਾਲ ‘ਭਾਰਤੀ ਡਾਕਟਰ’ ਨੂੰ ਭਾਰਤ ਰਤਨ ਮਿਲਣਾ ਚਾਹੀਦਾ (Doctors should be given Bharat Ratna) ਹੈ। ‘ਭਾਰਤੀ ਡਾਕਟਰ’ ਦਾ ਅਰਥ ਹੈ ਸਾਰੇ ਡਾਕਟਰ, ਨਰਸਾਂ ਅਤੇ ਪੈਰਾਮੈਡਿਕ। ਇਹ ਸ਼ਹੀਦ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਹ ਉਨ੍ਹਾਂ ਦਾ ਸਨਮਾਨ ਹੋਵੇਗਾ ਜਿਹੜੇ ਆਪਣੀ ਜ਼ਿੰਦਗੀ ਅਤੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਸੇਵਾ ਕਰਦੇ ਹਨ। ਪੂਰਾ ਦੇਸ਼ ਇਸ ਤੋਂ ਖੁਸ਼ ਹੋਵੇਗਾ।
ਇਹ ਵੀ ਪੜ੍ਹੋ -ਅੰਮ੍ਰਿਤਸਰ: ਹੋਟਲ ਦੇ ਕਮਰੇ ‘ਚ ਮੁੰਡਾ-ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
Tweet
ਇਹ ਵੀ ਪੜ੍ਹੋ -ਰਾਫ਼ੇਲ ਸੌਦੇ ਨੂੰ ਲੈ ਕੇ ਰਾਹੁਲ ਨੇ ਚੁੱਕੇ ਸਵਾਲ, ਕਿਹਾ- PM ਮੋਦੀ JPC ਜਾਂਚ ਲਈ ਤਿਆਰ ਕਿਉਂ ਨਹੀਂ?
ਦੱਸ ਦੇਈਏ ਕਿ ਜੂਨ ਦੇ ਅੱਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੁੱਲ 730 ਡਾਕਟਰ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਕੋਵੀਡ -19 ਕਾਰਨ ਬਿਹਾਰ ਵਿੱਚ ਸਭ ਤੋਂ ਵੱਧ 115 ਡਾਕਟਰਾਂ ਦੀ ਮੌਤ ਹੋਈ ਹੈ ਜਦੋਂਕਿ ਦਿੱਲੀ ਵਿੱਚ 109, ਉੱਤਰ ਪ੍ਰਦੇਸ਼ ਵਿੱਚ 79, ਪੱਛਮੀ ਬੰਗਾਲ ਵਿੱਚ 62 ਅਤੇ ਰਾਜਸਥਾਨ ਵਿੱਚ 43 ਡਾਕਟਰ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਆਈਐਮਏ ਅਨੁਸਾਰ ਦੇਸ਼ ਵਿਚ ਕੋਵਿਡ -19 ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋਈ ਸੀ।