
ਰਾਹੁਲ ਗਾਂਧੀ ਨੇ ਕਿਹਾ ਕਿ ਰਾਫੇਲ ਸੌਦੇ ਵਿਚ ਵੱਡਾ ਘੁਟਾਲਾ ਹੋਇਆ ਹੈ। PM ਆਪਣੇ ਦੋਸਤਾਂ ਨੂੰ ਬਚਾਉਣ ਲਈ ਇਸ ਮਾਮਲੇ ਦੀ JPC ਜਾਂਚ ਨਹੀਂ ਹੋਣ ਦੇਣਾ ਚਾਹੁੰਦੇ।
ਨਵੀਂ ਦਿੱਲੀ: ਕਾਂਗਰਸ (Congress) ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਫਰਾਂਸ (France) ਨਾਲ ਹੋਏ ਰਾਫ਼ੇਲ ਸੌਦੇ (Rafale Deal) ਨੂੰ ਲੈ ਕੇ ਮੋਦੀ ਸਰਕਾਰ (Modi Government) ’ਤੇ ਸ਼ਬਦੀ ਵਾਰ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਰਾਫੇਲ ਸੌਦੇ ਵਿਚ ਵੱਡਾ ਘੁਟਾਲਾ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ (PM Modi) ਹੁਣ ਜਾਣਬੁੱਝ ਕੇ ਇਸ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ (JPC) ਤੋਂ ਜਾਂਚ ਕਰਵਾਉਣ ਤੋਂ ਪਰਹੇਜ਼ ਕਰ ਰਹੇ ਹਨ। ਕਾਂਗਰਸੀ ਆਗੂ ਨੇ ਅਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੋਸਤ ਇਸ ਸਾਰੇ ਮਾਮਲੇ ‘ਚ ਫਸ ਰਹੇ ਹਨ ਅਤੇ ੳਹ ਆਪਣੇ ਦੋਸਤਾਂ ਨੂੰ ਬਚਾਉਣ ਲਈ ਇਸ ਮਾਮਲੇ ਦੀ ਜੇ.ਪੀ.ਸੀ. ਜਾਂਚ ਨਹੀਂ ਹੋਣ ਦੇਣਾ ਚਾਹੁੰਦੇ।
ਇਹ ਵੀ ਪੜ੍ਹੋ -ਨੌਜਵਾਨ ਦਾ ਸ਼ਰਮਨਾਕ ਕਾਰਾ, ਦੋਸਤੀ ਕਰਨ ਤੋਂ ਕੀਤੀ ਨਾਂਹ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ
Tweet
ਇਹ ਵੀ ਪੜ੍ਹੋ -ਅੰਮ੍ਰਿਤਸਰ: ਹੋਟਲ ਦੇ ਕਮਰੇ ‘ਚ ਮੁੰਡਾ-ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਰਾਹੁਲ ਗਾਂਧੀ ਨੇ ਟਵੀਟ (Tweet) ‘ਚ ਲਿਖਿਆ ਕਿ ਜੇ.ਪੀ.ਸੀ. ਜਾਂਚ ਲਈ ਮੋਦੀ ਸਰਕਾਰ ਤਿਆਰ ਕਿਉਂ ਨਹੀਂ ਹੈ? ਦੋਸ਼ੀ, ਦੋਸਤਾਂ ਨੂੰ ਵੀ ਬਚਾਉਣਾ ਹੈ, ਜੇ.ਪੀ.ਸੀ. ਨੂੰ ਆਰ.ਐੱਸ. ਸੀਟ ਨਹੀਂ ਚਾਹੀਦੀ, ਇਹ ਸਾਰੇ ਵਿਕਲਪ ਨਹੀਂ ਹਨ। ਦੱਸ ਦੇਈਏ ਕਿ ਪਾਰਟੀ ਨੇ ਸ਼ਨੀਵਾਰ ਨੂੰ ਵੀ ਜੇ.ਪੀ.ਸੀ. ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਫਰਾਂਸ ਵਿਚ ਹੋਏ ਘੁਟਾਲੇ ਦੀ ਨਿਆਂਇਕ ਜਾਂਚ ਹੋ ਰਹੀ ਹੈ, ਇਸ ਲਈ ਭਾਰਤ ਸਰਕਾਰ (Indian Government) ਨੂੰ ਵੀ ਸੰਯੁਕਤ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।