Assam Flood News: ਅਸਾਮ ਵਿਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 46 ਲੋਕਾਂ ਦੀ ਹੋਈ ਮੌਤ
Published : Jul 4, 2024, 9:15 am IST
Updated : Jul 4, 2024, 9:15 am IST
SHARE ARTICLE
Assam Flood News in punjabi
Assam Flood News in punjabi

Assam Flood News: ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ

Assam Flood News: ਦੇਸ਼ ਵਿੱਚ ਮੌਨਸੂਨ ਦੀ ਬਾਰਸ਼ ਦੇ ਵਿਚਕਾਰ ਅਸਾਮ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣ ਗਈ ਹੈ। ਸਥਿਤੀ ਇਹ ਹੈ ਕਿ ਸੂਬੇ ਵਿਚ ਹੜ੍ਹਾਂ ਦਾ ਗੰਭੀਰ ਸੰਕਟ ਜਾਰੀ ਹੈ। ਇਸ ਦੇ ਨਾਲ ਹੀ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਸਮੇਤ ਸਾਰੀਆਂ ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

ਇਹ ਵੀ ਪੜ੍ਹੋ: L. K. Advani Heath Update: ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਫਿਰ ਵਿਗੜੀ ਸਿਹਤ, ਅਪੋਲੋ ਹਸਪਤਾਲ 'ਚ ਕਰਵਾਇਆ ਭਰਤੀ

ਜਿਸ ਕਾਰਨ ਅਸਾਮ ਵਿਚ ਹੜ੍ਹ ਕਾਰਨ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਬੁੱਧਵਾਰ ਨੂੰ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਦੀ ਹੜ੍ਹ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ,

ਇਹ ਵੀ ਪੜ੍ਹੋ: Punjab Weather Update: ਇੰਤਜ਼ਾਰ ਖਤਮ ! ਪੰਜਾਬ ਵਿਚ ਅੱਜ ਪਵੇਗਾ ਭਾਰੀ ਮੀਂਹ, ਕਈ ਇਲਾਕਿਆਂ ਵਿਚ ਰਾਤ ਤੋਂ ਪੈ ਰਿਹਾ ਤੇਜ਼ ਮੀਂਹ

ਜਿਸ ਵਿੱਚ ਸੋਨਿਤਪੁਰ ਜ਼ਿਲ੍ਹੇ ਵਿੱਚ 2, ਮੋਰੀਗਾਂਵ, ਡਿਬਰੂਗੜ੍ਹ, ਦਾਰੰਗ, ਗੋਲਾਘਾਟ, ਵਿਸ਼ਵਨਾਥ ਅਤੇ ਤਿਨਸੁਕੀਆ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਇਸ ਤਰ੍ਹਾਂ ਮਰਨ ਵਾਲਿਆਂ ਦੀ ਕੁੱਲ ਗਿਣਤੀ 46 ਹੋ ਗਈ ਹੈ, ਜਦਕਿ 3 ਹੋਰ ਲਾਪਤਾ ਹਨ। ਸੂਬੇ ਵਿਚ ਹੜ੍ਹਾਂ ਦੀ ਸਮੁੱਚੀ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ, ਕਿਉਂਕਿ 29 ਜ਼ਿਲ੍ਹਿਆਂ ਵਿੱਚ 16.25 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਹੋਏ ਹਨ।
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from L. K. Advani Heath Update News in punjabi, stay tuned to Rozana Spokesman

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement