
ਹਥਿਆਰਾਂ, ਜ਼ਹਿਰੀਲੀ ਦਵਾਈਆਂ ਆਦਿ ਨਾਲ ਕਤਲ ਕੀਤੇ ਜਾਣ ਦੀਆਂ ਵਾਰਦਾਤਾਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ ਪਰ ਹੁਣ ਮੱਧ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ...
ਵਿਦਿਸ਼ਾ (ਮੱਧ ਪ੍ਰਦੇਸ਼) : ਹਥਿਆਰਾਂ, ਜ਼ਹਿਰੀਲੀ ਦਵਾਈਆਂ ਆਦਿ ਨਾਲ ਕਤਲ ਕੀਤੇ ਜਾਣ ਦੀਆਂ ਵਾਰਦਾਤਾਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ ਪਰ ਹੁਣ ਮੱਧ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਰਾਬੀ ਵਿਅਕਤੀ ਨੇ ਅਪਣੀ ਪਤਨੀ ਦਾ ਫੈਵੀਕੁਇੱਕ ਨਾਲ ਕਤਲ ਕਰ ਦਿਤਾ। ਦਰਅਸਲ ਉਸ ਨੇ ਅਪਣੀ ਪਤਨੀ ਦੇ ਮੂੰਹ, ਨੱਕ ਅਤੇ ਅੱਖਾਂ ਵਿਚ ਫੈਵੀਕੁਇੱਕ ਪਾ ਦਿਤੀ, ਜਿਸ ਨਾਲ ਉਸ ਦਾ ਸਾਹ ਘੁਟ ਗਿਆ ਅਤੇ ਉਸ ਦੀ ਮੌਤ ਹੋ ਗਈ।
Murderਇਹ ਮੰਦਭਾਗੀ ਘਟਨਾ ਵਿਦਿਸ਼ਾ ਦੀ ਰਾਜਪੂਤ ਕਾਲੋਨੀ ਵਿਚ ਵਾਪਰੀ ਹੈ, ਜਿੱਥੇ ਅਪਣੇ ਪਤੀ ਇਸ ਅਣਮਨੁੱਖੀ ਹਰਕਤ ਕਾਰਨ 35 ਸਾਲਾਂ ਦੀ ਦੁਰਗਾ ਬਾਈ ਨੇ ਦਮ ਤੋੜ ਦਿਤਾ। ਕੋਤਵਾਲੀ ਪੁਲਿਸ ਥਾਣੇ ਦੇ ਇੰਸਪੈਕਟਰ ਆਰਐਨ ਸ਼ਰਮਾ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਤੀ ਹਲਕੇ ਰਾਮ ਕੁਸ਼ਵਾਹਾ ਨੇ ਇਹ ਘਿਨਾਉਣੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਆਪਣੇ ਦੋਵੇਂ ਪੁੱਤਰਾਂ ਨੂੰ ਘਰੋਂ ਬਾਹਰ ਭੇਜ ਦਿਤਾ ਅਤੇ ਆਪਣੀ ਪਤਨੀ ਨੂੰ ਮਾਰਨ ਲਈ ਫੈਵੀਕੁਇੱਕ ਦੀ ਵਰਤੋਂ ਕੀਤੀ।
Favikwikਇਸ ਘਟਨਾ ਬਾਰੇ ਉਸ ਵੇਲੇ ਸਾਰਿਆਂ ਨੂੰ ਪਤਾ ਚੱਲਿਆ ਜਦੋਂ ਉਸ ਦੇ ਦੋਵੇਂ ਨਾਬਾਲਗ਼ ਬੱਚੇ ਸ਼ਾਮ ਨੂੰ ਘਰ ਵਾਪਸ ਪਰਤੇ ਅਤੇ ਆਪਣੀ ਮਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਏ ਹੋਏ ਦੇਖਿਆ। ਪੁਲਿਸ ਅਧਿਕਾਰੀ ਅਨੁਸਾਰ 15 ਸਾਲਾ ਬੱਚੇ ਨੇ ਇਸ ਤੋਂ ਬਾਅਦ ਪੁਲਿਸ ਕੋਲ ਆ ਕੇ ਸ਼ਿਕਾਇਤ ਦਰਜ ਕਰਵਾਈ ਤੇ ਉਸ ਤੋਂ ਬਾਅਦ ਪੁਲਿਸ ਨੇ ਹਲਕੇ ਰਾਮ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਜੋ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੇ ਦਸਿਆ ਕਿ ਉਨ੍ਹਾਂ ਦਾ ਪਿਤਾ ਸ਼ਰਾਬੀ ਹੈ ਤੇ ਅਕਸਰ ਉਨ੍ਹਾਂ ਦੀ ਮਾਂ ਨਾਲ ਲੜਦਾ ਝਗੜਦਾ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਵੀ ਕਰਦਾ ਸੀ।
FaviQueck In Eyesਵੱਡੇ ਪੁੱਤਰ ਨੇ ਇਹ ਵੀ ਦਸਿਆ ਕਿ ਪਹਿਲਾਂ ਮੁਲਜ਼ਮ ਨੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਵੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਅਪਣੇ ਯਤਨ ਵਿਚ ਕਾਮਯਾਬ ਨਹੀਂ ਹੋ ਸਕਿਆ ਸੀ। ਦਰਅਸਲ, ਪਤਨੀ ਅਕਸਰ ਅਪਣੀ ਪਤੀ ਹਲਕੇ ਰਾਮ ਨੂੰ ਸ਼ਰਾਬ ਪੀਣ ਤੋਂ ਰੋਕਦੀ ਰਹਿੰਦੀ ਸੀ ਪਰ ਹਲਕੇ ਰਾਮ ਨੂੰ ਇਹ ਗੱਲ ਚੰਗੀ ਨਹੀਂ ਸੀ ਲਗਦੀ, ਜਿਸ ਕਰਕੇ ਉਹ ਗੁੱਸੇ ਵਿਚ ਆ ਕੇ ਉਸ ਦੀ ਕੁੱਟਮਾਰ ਕਰਦਾ ਸੀ। ਦਸ ਦਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਰੇਵਾ ਜ਼ਿਲ੍ਹੇ ਵਿਚ ਮਈ 2016 ਨੂੰ ਵੀ ਅਜਿਹੀ ਇਕ ਵਾਰਦਾਤ ਵਾਪਰੀ ਸੀ, ਜਦੋਂ ਇਕ ਔਰਤ ਨੇ ਅਪਣੇ ਸੁੱਤੇ ਪਏ ਸ਼ਰਾਬੀ ਪਤੀ ਦੀਆਂ ਅੱਖਾਂ ਖੋਲ੍ਹ ਚ ਉਨ੍ਹਾਂ ਵਿਚ ਫੈਵੀਕੁਇੱਕ ਪਾ ਦਿਤੀ ਸੀ।