ਪਤਨੀ ਦਾ ਕਤਲ ਕਰਕੇ 2 ਦਿਨ ਤਕ ਲਾਸ਼ ਦੇ ਕੋਲ ਬੈਠਾ ਰਿਹਾ ਪਤੀ
Published : Jul 29, 2018, 2:15 pm IST
Updated : Jul 29, 2018, 2:15 pm IST
SHARE ARTICLE
Gurugram Man killed wife
Gurugram Man killed wife

ਗੁਰੁਗਰਾਮ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਹੇਜ ਲਈ ਪਤਨੀ ਦੀ ਚੁੰਨੀ ਨਾਲ ਗਲਾ ਘੁੱਟਕੇ ਹੱਤਿਆ ਕਰਨ

ਨਵੀਂ ਦਿੱਲੀ, ਗੁਰੁਗਰਾਮ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਹੇਜ ਲਈ ਪਤਨੀ ਦੀ ਚੁੰਨੀ ਨਾਲ ਗਲਾ ਘੁੱਟਕੇ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਦੋ ਦਿਨ ਤੱਕ ਲਾਸ਼ ਦੇ ਕੋਲ ਹੀ ਬੈਠਾ ਰਿਹਾ। ਦੱਸ ਦਈਏ ਕਿ ਘਟਨਾ ਬੁੱਧਵਾਰ ਦੀ ਹੈ। ਸ਼ੁੱਕਰਵਾਰ ਰਾਤ ਦੋਸ਼ੀ ਨੇ ਆਪਣੇ ਖੁਦ ਆਪਣੀ ਪਤਨੀ ਦੀ ਹੱਤਿਆ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।

murderMurder ਪੁਲਿਸ ਨੇ ਦੋਸ਼ੀ ਸਮੇਤ ਉਸ ਦੇ ਪਰਿਵਾਰ ਦੇ ਲੋਕਾਂ 'ਤੇ ਦਹੇਜ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੂੰ ਪੁਲਿਸ ਨੇ ਗਿਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਦੇ ਅਨੁਸਾਰ ਪਿੰਡ ਅਹਰਵਾ (ਪਲਵਾਨ) ਨਿਵਾਸੀ ਜੈਪਾਲ ਨੇ ਰਿਪੋਰਟ ਵਿਚ ਕਿਹਾ ਕਿ ਉਸ ਨੇ ਆਪਣੀ ਧੀ ਸੁਸ਼ਮਾ ਦਾ ਵਿਆਹ ਦਸੰਬਰ 2017 ਵਿਚ ਭਿਵਾਨੀ ਨਿਵਾਸੀ ਮਨਜੀਤ ਨਾਲ ਕੀਤਾ ਸੀ। ਮਨਜੀਤ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਗੁਰੁਗਰਾਮ ਦੇ ਸਰਸਵਤੀ ਇਨਕਲੇਵ ਸਥਿਤ ਅਜੰਤਾ ਕਲੋਨੀ ਵਿਚ ਰਹਿੰਦਾ ਸੀ ਅਤੇ ਸੈਕਟਰ - 37 ਵਿਚ ਨੌਕਰੀ ਕਰਦਾ ਸੀ। ਜਦੋਂ ਕਿ ਉਸ ਦੇ ਪਰਿਵਾਰ ਦੇ ਮੈਂਬਰ ਭਿਵਾਨੀ ਵਿਚ ਰਹਿੰਦੇ ਸਨ। 

murderMurderਇਲਜ਼ਾਮ ਹੈ ਕਿ ਮੰਜੀਤ ਦਾ ਪਿਤਾ ਧਰਮਬੀਰ, ਮਾਂ ਬੀਰਮਤੀ, ਭਰਾ ਕਾਮਦੇਵ ਅਤੇ ਵਿੱਕੀ ਸੁਸ਼ਮਾ ਨੂੰ ਦਹੇਜ ਲਈ ਪਰੇਸ਼ਾਨ ਕਰਦੇ ਸਨ ਅਤੇ ਮਾਰ ਕੁੱਟ ਵੀ ਕਰਦੇ ਸਨ। 25 ਜੁਲਾਈ ਨੂੰ ਮਨਜੀਤ ਅਤੇ ਸੁਸ਼ਮਾ ਵਿਚ ਦਹੇਜ ਨੂੰ ਲੈ ਕੇ ਥੋੜੀ ਬਹਿਸ ਹੋਈ ਅਤੇ ਮਨਜੀਤ ਨੇ ਅਪਣੀ ਪਤਨੀ ਨੂੰ ਮਾਰਿਆ ਕੁੱਟਿਆ ਵੀ। ਇਸ ਦੌਰਾਨ ਮਨਜੀਤ ਨੇ ਗ਼ੁੱਸੇ ਵਿਚ ਆਕੇ ਸੁਸ਼ਮਾ ਦਾ ਚੁੰਨੀ ਨਾਲ ਗਲਾ ਘੁੱਟ ਦਿੱਤਾ, ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। 

MurderMurderਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਮਨਜੀਤ ਦਰਵਾਜ਼ੇ ਨੂੰ ਅੰਦਰੋਂ ਬੰਦ ਕਰਕੇ ਦੋ ਦਿਨ ਲਾਸ਼ ਦੇ ਕੋਲ ਹੀ ਬੈਠਾ ਰਿਹਾ। ਸ਼ੁੱਕਰਵਾਰ ਰਾਤ ਉਸ ਨੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ ਦੋਸ਼ੀ ਦੇ ਮਾਨਸਿਕ ਰੋਗੀ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement