68 ਹਜ਼ਾਰ ਦੀ ਸ਼ੈਂਪੇਨ ਪੀ ਕੇ ਹੋਟਲ ਨੂੰ ਦਿਖਾਇਆ ਠੂਠਾ, ਕੀਤਾ ਗ੍ਰਿਫ਼ਤਾਰ
Published : Aug 4, 2019, 4:50 pm IST
Updated : Apr 10, 2020, 8:11 am IST
SHARE ARTICLE
Sa Punta Hotel
Sa Punta Hotel

ਇਕ ਵਿਅਕਤੀ ਨੂੰ ਗਲਤੀ ਨਾਲ 54 ਹਜ਼ਾਰ ਰੁਪਏ ਦੀ ਸ਼ਰਾਬ ਆਡਰ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨਵੀਂ ਦਿੱਲੀ: ਇਕ ਵਿਅਕਤੀ ਨੂੰ ਗਲਤੀ ਨਾਲ 54 ਹਜ਼ਾਰ ਰੁਪਏ ਦੀ ਸ਼ਰਾਬ ਆਡਰ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸਲ ਵਿਚ ਬ੍ਰਿਟਿਸ਼ ਟੂਰਿਸਟ ਨੇ ਨਸ਼ੇ ਦੀ ਹਾਲਤ ਵਿਚ ਮਹਿੰਗੀ ਸ਼ੈਂਪੇਨ ਦੀ ਬੋਤਲ ਆਡਰ ਕਰ ਦਿੱਤੀ ਸੀ। ਇਸ ਤੋਂ ਬਾਅਦ ਹੋਟਲ ਨੇ ਉਹਨਾਂ ਨੂੰ ਪੈਸੇ ਦੇਣ ਲਈ ਕਿਹਾ ਪਰ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਰੈਸਟੋਰੈਂਟ ਵਿਚ 42 ਸਾਲ ਦੇ ਵਿਅਕਤੀ ਦਾ ਬਿਲ ਕਰੀਬ 68 ਹਜ਼ਾਰ ਰੁਪਏ ਆਇਆ। ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਇਹ ਮਾਮਲਾ ਸਪੇਨ ਦੇ ਇਬਿਜ਼ਾ ਆਈਲੈਂਡ ਦਾ ਹੈ। ਰੈਸਟੋਰੈਂਟ ਦੀ ਸ਼ਿਕਾਇਤ ਤੋਂ ਬਾਅਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਅਕਤੀ ਨੇ Louis Roederer Cristal Rose 2008 ਸ਼ੈਂਪੇਨ ਆਡਰ ਕੀਤਾ ਸੀ। ਕੋਰਟ ਵਿਚ ਵਿਅਕਤੀ ਨੇ ਕਿਹਾ ਕਿ ਬਿਨਾਂ ਕੀਮਤ ਜਾਣੇ ਉਹਨਾਂ ਨੇ ਗਲਤੀ ਨਾਲ ਆਡਰ ਕਰ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਅਕਤੀ ਨੂੰ ਕੋਰਟ ਨੇ 4 ਮਹੀਨੇ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਕਿ ਜੇਕਰ ਹੁਣ ਵੀ ਉਹ ਪੈਸੇ ਚੁਕਾ ਦੇਣ ਤਾਂ ਉਹ ਮੁਸ਼ਕਿਲ ਤੋਂ ਬਚ ਸਕਦੇ ਹਨ। 2 ਅਗਸਤ ਨੂੰ ਸਬੰਧਤ ਵਿਅਕਤੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੂੰ 2 ਦਿਨ ਲਈ ਪੁਲਿਸ ਸੈੱਲ ਵਿਚ ਰੱਖਿਆ ਗਿਆ। ਇਬਿਜ਼ਾ ਦੇ ਜਿਸ ਰੈਸਟੋਰੈਂਟ ਵਿਚ ਉਹਨਾਂ ਨੇ ਖਾਣਾ ਖਾਧਾ, ਉਸ ਦਾ ਨਾਂਅ Sa Punta ਹੈ।

ਬੀਤੇ ਮਹੀਨੇ ਇਕ ਇਟਾਲੀਅਨ ਟੂਰਿਸਟ ਨੂੰ ਵੀ ਫਾਰਮੈਟਰ ਆਈਲੈਂਡਜ਼ ‘ਤੇ ਸੀ ਫੂਡ (Sea Food) ਖਾਣ ਤੋਂ ਬਾਅਦ ਬਿਲ ਨਾ ਭੁਗਤਾਉਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਦਾ ਬਿਲ 32 ਹਜ਼ਾਰ ਰੁਪਏ ਆਇਆ ਸੀ। 46 ਸਾਲਾ ਵਿਅਕਤੀ ਨੇ ਕਿਹਾ ਸੀ ਕਿ ਉਸ ਦੇ ਕੋਲ ਪੈਸੇ ਨਹੀਂ ਹਨ। ਰੈਸਟੋਰੈਂਟ ਮੁਤਾਬਕ ਉਸ ਨੇ ਪੈਸੇ ਨਾ ਚੁਕਾਉਣ ‘ਤੇ ਬਿਲ ਦੇ ਬਦਲੇ ਅਪਣੇ ਕੱਪੜੇ ਆਫ਼ਰ ਕੀਤੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement