ਨਵਦੀਪ ਸੈਣੀ ਨੂੰ ਕਿਉਂ ਪਸੰਦ ਹਨ ਭੇੜੀਏ
Published : Aug 4, 2019, 5:27 pm IST
Updated : Aug 4, 2019, 5:27 pm IST
SHARE ARTICLE
Why Navdeep Saini likes to wolves
Why Navdeep Saini likes to wolves

ਜਾਣੋ ਨਵਦੀਪ ਸੈਣੀ ਦੇ ਟੈਟੂ ਦੀ ਕਹਾਣੀ

ਨਵੀਂ ਦਿੱਲੀ: ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਭਾਰਤ ਲਈ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਕਿਹਾ ਕਿ ਉਹ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੀ -20 ਮੈਚ ਵਿਚ ਜਦੋਂ ਉਸ ਨੂੰ ਭਾਰਤੀ ਟੀਮ ਦੀ ਕੈਪ ਦਿੱਤੀ ਗਈ ਸੀ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਉਸੇ ਸਮੇਂ, ਸੈਣੀ ਦੁਆਰਾ ਬਣਾਇਆ ਇਕ ਵਿਸ਼ੇਸ਼ ਟੈਟੂ ਨੇ ਧਿਆਨ ਖਿੱਚਿਆ। ਸੈਣੀ ਨੇ ਆਪਣੇ ਹੱਥ ਵਿਚ ਭੇੜੀਏ ਦਾ ਟੈਟੂ ਬਣਾਇਆ ਹੈ। ਸੈਣੀ ਨੇ ਦੱਸਿਆ ਕਿ ਇਸ ਦੇ ਪਿੱਛੇ ਅਪਣੇ ਬਚਪਨ ਦਾ ਸੰਬੰਧ ਦਸਿਆ।



 

4 ਅਗਸਤ ਨੂੰ ਹੋਏ ਪਹਿਲੇ ਟੀ-20 ਮੈਚ ਵਿਚ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ 26 ਸਾਲ ਦੇ ਸੈਣੀ ਭਾਰਤ ਦੀ ਜਿੱਤ ਦੇ ਸਟਾਰ ਰਹੇ। ਇਸ ਦੇ ਲਈ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਵੀ ਚੁਣਿਆ ਗਿਆ ਸੀ। ਭਾਰਤ ਨੇ ਵੈਸਟਇੰਡੀਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ ਵਿਚ 1-0 ਨਾਲ ਜਿੱਤ ਹਾਸਲ ਕੀਤੀ। ਬੀਸੀਸੀਆਈ ਦੇ ਟਵਿੱਟਰ ਹੈਂਡਲ 'ਤੇ ਪ੍ਰਕਾਸ਼ਤ ਇਕ ਇੰਟਰਵਿਉ ਵਿਚ ਸੈਣੀ ਨੇ ਆਪਣੇ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਕਿਹਾ, "ਜਦੋਂ ਮੈਨੂੰ ਸ਼ਨੀਵਾਰ ਸਵੇਰੇ ਭਾਰਤ ਦੀ ਕੈਪ ਦਿੱਤੀ ਗਈ, ਮੈਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਅੱਜ ਉਹ ਦਿਨ ਹੈ ਜਿਸ ਦੀ ਮੈਂ ਉਡੀਕ ਕਰ ਰਿਹਾ ਸੀ।"

Navdeep SainiNavdeep Saini

ਸੈਣੀ ਨੇ ਆਪਣੇ ਕੈਰੀਅਰ ਦੇ ਪਹਿਲੇ ਹੀ ਓਵਰ ਵਿਚ (ਵੈਸਟਇੰਡੀਜ਼ ਦੀ ਪਾਰੀ ਦਾ ਪੰਜਵਾਂ ਓਵਰ) ਨਿਕੋਲਸ ਪੂਰਨ ਅਤੇ ਸ਼ਿਮਰੋਨ ਹੇਟਮੇਅਰ ਨੂੰ ਆਊਟ ਕਰ ਕੇ ਹਾਸਲ ਕੀਤੇ ਹਨ। ਹਾਲਾਂਕਿ ਉਹ ਹੈਟ੍ਰਿਕ ਨਹੀਂ ਲੈ ਸਕਿਆ। ਹਰਿਆਣੇ ਵਿਚ ਪੈਦਾ ਹੋਏ ਸੈਣੀ ਘਰੇਲੂ ਸਰਕਿਟ ਵਿਚ ਦਿੱਲੀ ਲਈ ਖੇਡਦੇ ਹਨ, ਉਸ ਨੇ ਕਿਹਾ ਜਦੋਂ ਉਹ ਹੈਟ੍ਰਿਕ ਗੇਂਦ ਸੁੱਟ ਰਿਹਾ ਸੀ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਹ ਦੂਸਰਿਆਂ ਨੂੰ ਅਜਿਹਾ ਕਰਦੇ ਵੇਖਦਾ ਸੀ ਅਤੇ ਹੁਣ ਉਸ ਨਾਲ ਅਜਿਹਾ ਹੋ ਰਿਹਾ ਹੈ।

ਫਿਰ ਉਸ ਨੇ ਸੋਚਿਆ ਕਿਵਿਕਟਾਂ ਕਿਵੇਂ ਲਈਆਂ ਜਾਣ। ਸੈਣੀ ਦਾ ਤੀਜਾ ਵਿਕਟ ਕੀਰਨ ਪੋਲਾਰਡ (ਐਲਬੀਡਬਲਯੂ) ਸੀ ਜੋ ਵੈਸਟਇੰਡੀਜ਼ ਦੀ ਪਾਰੀ ਦੇ ਆਖਰੀ ਓਵਰ ਵਿਚ ਮਿਲਿਆ ਸੀ। ਵਿਕਟਕੀਪਰ ਰਿਸ਼ਭ ਪੰਤ ਦੇ ਜ਼ੋਰ ਦੇ ਬਾਅਦ ਹੀ ਅੰਪਾਇਰ ਨੇ ਇਸ ਨੂੰ 'ਨਾਟ ਆਊਟ' ਕਿਹਾ ਸੀ। ਉਸ ਨੇ ਕਿਹਾ ਉਸ ਨੂੰ ਪੱਕਾ ਯਕੀਨ ਨਹੀਂ ਸੀ ਕਿ ਉਸ ਨੂੰ ਇਹ ਵਿਕਟ ਮਿਲੇਗਾ ਜਾਂ ਨਹੀਂ। ਪਰ ਉਹ ਖੁਸ਼ ਸੀ ਜਦੋਂ ਪੋਲਾਰਡ ਨੂੰ ਰਿਵਊ ਤੋਂ ਬਾਅਦ ਆਊਟ ਕਰਾਰ ਕਰ ਦਿੱਤਾ ਗਿਆ ਸੀ।

ਸੈਣੀ ਨੇ ਆਪਣੇ ਖੱਬੇ ਹੱਥ 'ਤੇ ਭੇੜੀਏ ਦਾ ਟੈਟੂ ਬਣਾਇਆ ਹੈ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਸੈਣੀ ਨੇ ਕਿਹਾ ਬਚਪਨ ਵਿਚ ਉਹ ਅਤੇ ਉਸ ਦਾ ਵੱਡਾ ਭਰਾ ਭੇੜੀਏ ਦੀਆਂ ਫਿਲਮਾਂ ਵੇਖਦੇ ਸਨ। ਇਸ ਲਈ ਉਸ ਨੂੰ ਭੇੜੀਏ ਪਸੰਦ ਹਨ ਅਤੇ ਭੇੜੀਏ ਸਰਕਸ ਵਿਚ ਪ੍ਰਦਰਸ਼ਨ ਵੀ ਨਹੀਂ ਕਰਦੇ। ਇਹੀ ਸੋਚਦਿਆਂ ਕਿ ਉਸ ਨੇ ਟੈਟੂ ਬਣਾਇਆ ਹੈ।

ਭਾਰਤੀ ਟੀਮ ਇਕ ਵਾਰ ਫਿਰ 5 ਅਗਸਤ ਐਤਵਾਰ ਨੂੰ ਫਲੋਰਿਡਾ ਦੇ ਲਾਡਰਹਿਲ ਵਿਚ ਵੈਸਟਇੰਡੀਜ਼ ਦੇ ਸਾਹਮਣੇ ਹੋਵੇਗੀ। ਦੂਜਾ ਮੈਚ ਜਿੱਤ ਕੇ ਭਾਰਤ ਟੀ -20 ਸੀਰੀਜ਼ 'ਤੇ ਆਪਣੀ ਪਕੜ ਸਥਾਪਤ ਕਰਨਾ ਚਾਹੇਗਾ। ਸੀਰੀਜ਼ ਦਾ ਤੀਜਾ ਮੈਚ 6 ਅਗਸਤ ਨੂੰ ਖੇਡਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement