
ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ਵਿਚ ਸ਼ੁੱਕਰਵਾਰ ਨੂੰ ਤੇਲੁਗੂ ਟਾਇੰਟਸ ਅਤੇ ਯੂਪੀ ਯੋਧਾ ਦਾ ਮੈਚ ਬਰਾਬਰੀ ‘ਤੇ ਸਮਾਪਤ ਹੋਇਆ।
ਮੁੰਬਈ: ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ਵਿਚ ਸ਼ੁੱਕਰਵਾਰ ਨੂੰ ਤੇਲੁਗੂ ਟਾਇੰਟਸ ਅਤੇ ਯੂਪੀ ਯੋਧਾ ਦਾ ਮੈਚ ਬਰਾਬਰੀ ‘ਤੇ ਸਮਾਪਤ ਹੋਇਆ। ਐਨਐਸਸੀਆਈ ਸੀਏਵੀਪੀ ਸਟੇਡਿਅਮ ਵਿਚ ਖੇਡੇ ਗਏ ਇਸ ਮੈਚ ਦਾ ਸਕੋਰ 20-20 ਰਿਹਾ। ਟਾਇੰਟਸ ਲਈ ਸਿਧਾਰਥ ਦੇਸਾਈ ਨੇ ਪੰਜ ਅੰਕ ਲਏ ਜਦਕਿ ਫ਼ਰਹਾਦ ਮਿਲਾਤਘਾਰਦਾਨ ਅਤੇ ਅਬੋਜ਼ਰ ਮਿਘਾਨੀ ਨੇ ਚਾਰ-ਚਾਰ ਅੰਕ ਅਪਣੇ ਖਾਤੇ ਵਿਚ ਲਏ।
Telugu Titans vs UP Yoddha
ਯੂਪੀ ਲਈ ਅਮਿਤ, ਸ੍ਰੀਕਾਂਤ ਜਾਧਵ ਅਤੇ ਨਿਤੇਸ਼ ਕੁਮਾਰ ਨੇ ਚਾਰ-ਚਾਰ ਅੰਕ ਅਪਣੇ ਖਾਤੇ ਵਿਚ ਲਏ। ਮੈਚ ਸ਼ੁਰੂ ਤੋਂ ਹੀ ਰੋਮਾਂਚਕ ਰਿਹਾ ਅਤੇ ਦੋਵੇਂ ਟੀਮਾਂ ਇਕ ਦੂਜੇ ਨੂੰ ਪਿੱਛੇ ਕਰਨ ਦੀ ਹੋੜ ਵਿਚ ਜ਼ਿਆਦਾਤਰ ਸਮਾਂ ਬਰਬਾਦ ਕੀਤਾ। ਪਹਿਲੀ ਪਾਰੀ ਵਿਚ ਅੱਠਵੇਂ ਮਿੰਟ ਤੱਕ ਟਾਇੰਟਸ ਦੀ ਟੀਮ 7-3 ਨਾਲ ਅੱਗੇ ਸੀ ਪਰ 12ਵੇਂ ਮਿੰਟ ਤੱਕ ਯੋਧਾ ਨੇ ਸਕੋਰ 7-7 ਨਾਲ ਬਰਾਬਰ ਕਰ ਦਿੱਤਾ। ਟਾਇੰਟਸ ਫਿਰ 11-7 ਨਾਲ ਅੱਗੇ ਹੋਈ ਪਰ ਯੋਧਾ ਨੇ ਚਾਰ ਮਿੰਟ ਵਿਚ ਚਾਰ ਅੰਕ ਲੈ ਕੇ ਪਹਿਲੀ ਪਾਰੀ ਦਾ ਅੰਤ 11-11 ਦੇ ਸਕੋਰ ਨਾਲ ਕੀਤਾ।
Telugu Titans vs UP Yoddha
ਦੂਜੀ ਪਾਰੀ ਵਿਚ ਮੁਕਾਬਲਾ ਹੋਰ ਰੋਮਾਂਚਕ ਹੋ ਗਿਆ। ਸਕੋਰ 14-14 ਨਾਲ ਬਰਾਬਰ ਸੀ। ਇੱਥੋਂ ਫਿਰ 35ਵੇਂ ਮਿੰਟ ਤੱਕ ਟਾਇੰਟਸ ਨੇ 18-15 ਦੀ ਬੜਤ ਲੈ ਲਈ ਸੀ। ਕੁਝ ਹੀ ਮਿੰਟਾਂ ਵਿਚ ਯੋਧਾ ਨੇ ਫਿਰ ਸਕੋਰ 18-18 ਨਾਲ ਬਰਾਬਰ ਕਰ ਲਏ ਅਤੇ ਇਸ ਮੁਕਾਬਲੇ ਦਾ ਅੰਤ ਵੀ ਬਰਾਬਰੀ ‘ਤੇ ਹੀ ਸਮਾਪਤ ਹੋਇਆ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ