ਪੀੜਤਾ ਦੀ ਇਸ ਸਮੇਂ ਉਮਰ 19 ਸਾਲ ਹੈ, ਦੋ ਸਾਲ ਪਹਿਲਾਂ ਉਸੇ ਮੁਲਜ਼ਮ ਨੇ ਉਸ ਦਾ ਬਲਾਤਕਾਰ ਕੀਤਾ ਸੀ, ਜਦੋਂ ਉਹ ਨਾਬਾਲਗ ਸੀ।
ਜਬਲਪੁਰ: ਦੋ ਸਾਲ ਪਹਿਲਾਂ ਬਲਾਤਕਾਰ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਇਕ ਮੁਲਜ਼ਮ ਨੇ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਪੀੜਤਾ ਨਾਲ ਚਾਕੂ ਦੀ ਨੋਕ ’ਤੇ ਬਲਾਤਕਾਰ ਕੀਤਾ ਅਤੇ ਕੇਸ ਵਾਪਸ ਲੈਣ ਦੀ ਧਮਕੀ ਦਿੱਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਔਰਤ ਨੇ ਸ਼ਿਕਾਇਤ ਦਿੱਤੀ ਹੈ ਕਿ ਘਟਨਾ 'ਚ ਦੋਸ਼ੀ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਚਾਕੂ ਦੀ ਨੋਕ 'ਤੇ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਦੀ ਇਸ ਸਮੇਂ ਉਮਰ 19 ਸਾਲ ਹੈ, ਦੋ ਸਾਲ ਪਹਿਲਾਂ ਉਸੇ ਮੁਲਜ਼ਮ ਨੇ ਉਸ ਦਾ ਬਲਾਤਕਾਰ ਕੀਤਾ ਸੀ, ਜਦੋਂ ਉਹ ਨਾਬਾਲਗ ਸੀ।
ਪਾਟਨ ਥਾਣਾ ਇੰਚਾਰਜ ਆਸਿਫ ਇਕਬਾਲ ਨੇ ਦੱਸਿਆ, 'ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਵਿਵੇਕ ਪਟੇਲ ਨੇ ਪਹਿਲਾਂ ਪੀੜਤਾ ਨਾਲ ਬਲਾਤਕਾਰ ਕੀਤਾ, ਬਾਅਦ 'ਚ ਉਸ ਦੇ ਦੋਸਤ ਨੇ ਵੀ ਪੀੜਤਾ ਦਾ ਸ਼ੋਸ਼ਣ ਕੀਤਾ। ਦੋਸ਼ੀ ਨੂੰ ਪੀੜਤਾ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 2020 'ਚ ਗ੍ਰਿਫਤਾਰ ਕੀਤਾ ਗਿਆ ਸੀ। ਲਗਭਗ ਇਕ ਸਾਲ ਬਾਅਦ 2021 ਵਿਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ’।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੇ ਆਪਣੇ ਦੋਸਤ ਨਾਲ ਮਿਲ ਕੇ ਚਾਕੂ ਦੀ ਨੋਕ 'ਤੇ ਉਸ ਦੇ ਘਰ 'ਚ ਦਾਖਲ ਹੋ ਕੇ ਕਰੀਬ ਇਕ ਮਹੀਨਾ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀ ਅਤੇ ਉਸ ਦੇ ਦੋਸਤ ਨੇ ਇਸ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਬਲਾਤਕਾਰ ਦਾ ਮਾਮਲਾ ਵਾਪਸ ਨਾ ਲਿਆ ਗਿਆ ਤਾਂ ਉਹ ਕਲਿੱਪ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਣਗੇ। ਪੁਲਿਸ ਨੇ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਦੋਸ਼ੀਆਂ ਦੀ ਭਾਲ ਜਾਰੀ ਹੈ।