
ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਹਟਾਇਆ
ਪਾਣੀਪਤ: ਨੂਹ ਵਿਚ ਹੋਈ ਹਿੰਸਾ ਦਾ ਸੇਕ ਵੀਰਵਾਰ ਦੇਰ ਰਾਤ ਪਾਣੀਪਤ ਪਹੁੰਚ ਗਿਆ। ਇਥੋਂ ਦੀ ਧਮੀਜਾ ਕਲੋਨੀ ਤੋਂ ਬਜਰੰਗ ਦਲ ਦੇ ਮੈਂਬਰ ਅਭਿਸ਼ੇਕ ਦੀ ਹਤਿਆ ਦੇ ਵਿਰੋਧ 'ਚ ਦੇਰ ਰਾਤ ਨੂਰਵਾਲਾ ਦੀ ਜਸਬੀਰ ਕਾਲੋਨੀ 'ਚ ਲੋਕਾਂ ਨੇ ਦੋ ਕਾਰਾਂ ਦੀ ਭੰਨਤੋੜ ਕੀਤੀ ਅਤੇ ਇਕ ਦੁਕਾਨ 'ਤੇ ਪਥਰਾਅ ਕੀਤਾ। ਅਭਿਸ਼ੇਕ ਦਾ ਘਰ ਘਟਨਾ ਸਥਾਨ ਤੋਂ ਕੁੱਝ ਦੂਰੀ 'ਤੇ ਦਸਿਆ ਜਾ ਰਿਹਾ ਹੈ। ਲੋਕਾਂ ਨੇ ਚੌਕ 'ਤੇ ਹੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿਤਾ।
ਇਹ ਵੀ ਪੜ੍ਹੋ: ਲੁਧਿਆਣਾ: ਰੇਂਜ ਰੋਵਰ 'ਚੋਂ 22 ਲੱਖ ਰੁਪਏ ਚੋਰੀ, ਪੰਕਚਰ ਲਗਵਾਉਣ ਸਮੇਂ ਬਦਮਾਸ਼ਾਂ ਨੇ ਕੱਢਿਆ ਬੈਗ
ਮਾਮਲੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਹਟਾਇਆ। ਇਸ ਦੌਰਾਨ ਦੇਰ ਰਾਤ ਤਕ ਹੰਗਾਮਾ ਜਾਰੀ ਰਿਹਾ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋ ਪੀ.ਸੀ.ਆਰ. ਤੈਨਾਤ ਕਰ ਦਿਤੀਆਂ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਕਰੀਬ 9 ਵਜੇ ਕੁੱਝ ਲੋਕ ਜਸਬੀਰ ਕਲੋਨੀ ਦੇ ਚੌਕ ਵਿਚ ਪੁੱਜੇ। ਗੁੱਸੇ ਵਿਚ ਆਏ ਲੋਕਾਂ ਨੇ ਪਹਿਲਾਂ ਇਕ ਚਿਕਨ ਕਾਰਨਰ 'ਤੇ ਪੱਥਰਬਾਜ਼ੀ ਕੀਤੀ। ਚਿਕਨ ਕਾਰਨਰ ਦਾ ਸੰਚਾਲਕ ਸੱਭ ਕੁੱਝ ਛੱਡ ਕੇ ਚਲਾ ਗਿਆ।
ਇਹ ਵੀ ਪੜ੍ਹੋ: ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਨਾ ਹੋ ਕੇ ਵਿਰੋਧੀ ਧਿਰ ਗਵਾ ਵੱਧ ਰਹੀ ਹੈ ਤੇ ਖੱਟੀ ਘੱਟ ਕਰ ਰਹੀ ਹੈ
ਪਥਰਾਅ ਕਾਰਨ ਦੁਕਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਭੀੜ 'ਚ ਮੌਜੂਦ ਲੋਕਾਂ ਨੇ ਗਲੀ 'ਚ ਖੜ੍ਹੀਆਂ ਦੋ ਕਾਰਾਂ ਦੇ ਸ਼ੀਸ਼ੇ ਤੋੜ ਦਿਤੇ। ਇਨ੍ਹਾਂ ਵਿਚੋਂ ਇਕ ਕਾਰ ਕਿਸੇ ਵਿਸ਼ੇਸ਼ ਭਾਈਚਾਰੇ ਦੀ ਦੱਸੀ ਜਾਂਦੀ ਹੈ। ਡੀ.ਐਸ.ਪੀ. ਸੁਰੇਸ਼ ਸੈਣੀ ਅਤੇ ਤਹਿਸੀਲ ਕੈਂਪ ਥਾਣਾ ਇੰਚਾਰਜ ਫੂਲ ਕੁਮਾਰ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਨੂੰਮਾਨ ਚਾਲੀਸਾ ਦੇ ਪਾਠ 'ਤੇ ਅੜੇ ਰਹੇ।
ਇਹ ਵੀ ਪੜ੍ਹੋ: ਕਈ ਸਮੱਸਿਆਵਾਂ ਵਿਚ ਬਹੁਤ ਫ਼ਾਇਦੇਮੰਦ ਹੈ ਬਕਰੀ ਦਾ ਦੁੱਧ
ਪੁਲਿਸ ਨੇ ਥੋੜੀ ਸਖ਼ਤੀ ਕਰਦੇ ਹੋਏ ਉਨ੍ਹਾਂ ਨੂੰ ਚੌਰਾਹੇ ਤੋਂ ਹਟਾਇਆ। ਇਸ ਤੋਂ ਬਾਅਦ ਲੋਕ ਇਕ ਪਾਸੇ ਖੜ੍ਹੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਦੇਰ ਰਾਤ 11 ਵਜੇ ਤਕ ਪੁਲਿਸ ਅਤੇ ਕਲੋਨੀ ਵਾਸੀ ਚੌਰਾਹੇ ’ਤੇ ਆਹਮੋ-ਸਾਹਮਣੇ ਖੜ੍ਹੇ ਰਹੇ। ਡੀ.ਐਸ.ਪੀ. ਸੁਰੇਸ਼ ਸੈਣੀ ਨੇ ਲੋਕਾਂ ਨੂੰ ਤਾਲਮੇਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪਸੀ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ।