 
          	ਸ਼ਰਾਬ ਪੀ ਕੇ ਚਲਾ ਰਿਹਾ ਸੀ ਟਰੈਕਟਰ
ਗੁਰੂਗ੍ਰਾਮ : ਨਵੀਂ ਮੋਟਰ ਵਹੀਕਲ ਕਾਨੂੰਨ ਲਾਗੂ ਹੋ ਚੁੱਕਾ ਹੈ, ਜਿਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਰਾਜਧਾਨੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਇਕ ਟਰੈਕਟਰ ਡਰਾਈਵਰ ਨੂੰ ਨਵੇਂ ਕਾਨੂੰਨ ਦੀ ਮਾਰ ਝੱਲਣੀ ਪਈ। ਵਹੀਕਲ ਐਕਟ ਦੀ ਉਲੰਘਣਾ ਕਰਨ 'ਤੇ ਉਸ ਦਾ 59 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ ਹੈ।
 Gurugram tractor driver heavily fined Rs 59000 for 10 traffic violations
Gurugram tractor driver heavily fined Rs 59000 for 10 traffic violations
ਦਰਅਸਲ ਟਰੈਕਟਰ ਚਾਲਕ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਚ ਕੋਈ ਕਮੀ ਨਹੀਂ ਛੱਡੀ ਸੀ। ਨਾ ਉਸ ਕੋਲ ਲਾਈਸੈਂਸ ਸੀ, ਨਾ ਗੱਡੀ ਦੀ ਆਰ.ਸੀ. ਅਤੇ ਨਾ ਹੀ ਇੰਸ਼ੋਰੈਂਸ। ਨਾਲ ਹੀ ਉਹ ਸ਼ਰਾਬ ਦੇ ਨਸ਼ੇ 'ਚ ਤੇਜ਼ ਰਫ਼ਤਾਰ 'ਚ ਟਰੈਕਟਰ ਚਲਾ ਰਿਹਾ ਸੀ। ਇੰਨਾ ਹੀ ਨਹੀਂ, ਨਸ਼ੇ 'ਚ ਟੱਲੀ ਟਰੈਕਟਰ ਚਾਲਕ ਨੇ ਇਕ ਮੋਟਰਸਾਈਕਲ ਸਵਾਰ ਨੂੰ ਪਹਿਲਾਂ ਟੱਕਰ ਮਾਰੀ ਅਤੇ ਫਿਰ ਉਸ ਨਾਲ ਝਗੜਾ ਕਰਨ ਲੱਗਾ। ਅਜਿਹੇ 'ਚ ਟ੍ਰੈਫ਼ਿਕ ਪੁਲਿਸ ਨੇ ਦਖ਼ਲ ਦਿੱਤਾ ਅਤੇ ਮੁਲਜ਼ਮ ਦੇ ਟਰੈਕਟਰ ਨੂੰ ਜ਼ਬਤ ਕਰਦਿਆਂ ਉਸ ਦਾ ਚਲਾਨ ਕਰ ਦਿੱਤਾ।
 Traffic police
Traffic police 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂਗ੍ਰਾਮ ਪੁਲਿਸ ਨੇ ਇਕ ਸਕੂਟੀ ਚਾਲਕ ਦਾ 23 ਹਜ਼ਾਰ ਰੁਪਏ ਦਾ ਚਲਾਨ ਕੀਤਾ ਸੀ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਹੀ ਇਕ ਆਟੋ ਚਾਲਕ ਦਾ 32,500 ਰੁਪਏ ਦਾ ਚਲਾਨ ਕੀਤਾ ਸੀ। ਉਸ ਨੂੰ ਆਰਸੀ, ਲਾਈਸੈਂਸ, ਪੋਲਿਊਸ਼ਨ ਸਰਟੀਫ਼ਿਕੇਟ, ਇੰਸ਼ੋਰੈਂਸ ਅਤੇ ਨੰਬਰ ਪਲੇਟ ਦਾ ਦੋਸ਼ੀ ਪਾਇਆ ਗਿਆ ਸੀ।
 
                     
                
 
	                     
	                     
	                     
	                     
     
     
     
     
     
                     
                     
                     
                     
                    