ਹੁਣ ਗੱਡੀ 'ਤੇ 'ਪੱਤਰਕਾਰ', 'ਵਕੀਲ', 'ਪੁਲਿਸ' ਲਿਖਵਾਉਣਾ ਪਵੇਗਾ ਮਹਿੰਗਾ
Published : Sep 4, 2019, 5:42 pm IST
Updated : Sep 4, 2019, 5:42 pm IST
SHARE ARTICLE
Traffic fines for car stickers, religious, caste, profession, political party display
Traffic fines for car stickers, religious, caste, profession, political party display

ਧਰਮ-ਪੇਸ਼ੇ ਬਾਰੇ ਲਿਖਵਾਉਣ 'ਤੇ ਲੱਗੇਗਾ ਜੁਰਮਾਨਾ

ਜੈਪੁਰ : ਜਿਹੜੇ ਲੋਕ ਗੱਡੀਆਂ ਦੀਆਂ ਨੰਬਰ ਪਲੇਟਾਂ, ਸ਼ੀਸ਼ਿਆਂ ਅਤੇ ਬਾਡੀ 'ਤੇ ਆਪਣਾ ਧਰਮ, ਜਾਤ ਜਾਂ ਫਿਰ ਸਬੰਧਤ ਸਿਆਸੀ ਪਾਰਟੀ ਦਾ ਵੇਰਵਾ ਲਿਖਵਾਉਣ 'ਚ ਮਾਣ ਮਹਿਸੂਸ ਕਰਦੇ ਹਨ, ਉਹ ਸਾਵਧਾਨ ਹੋ ਜਾਣ। ਹੁਣ ਜਾਟ, ਗੁੱਜਰ, ਮੀਣਾ, ਪੁਲਿਸ, ਪੱਤਰਕਾਰ, ਐਡਵੋਕੇਟ, ਭਾਜਪਾਈ ਅਤੇ ਕਾਂਗਰਸੀ ਜਿਹੇ ਢੇਰ ਸਾਰੇ ਸ਼ਬਦ ਗੱਡੀ ਉਤੇ ਲਿਖਵਾਉਣ 'ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

Traffic fines for car stickers, religious, caste, profession, political party displayTraffic fines for car stickers, religious, caste, profession, political party display

ਦਰਅਸਲ ਰਾਜਸਥਾਨ 'ਚ ਆਵਾਜਾਈ ਵਿਭਾਗ ਨੇ ਧਰਮ ਅਤੇ ਪੇਸ਼ੇ ਨੂੰ ਆਪਣੀ ਗੱਡੀ 'ਤੇ ਲਿਖਵਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਤਹਿਤ ਜ਼ੁਰਮਾਨਾ ਲਗਾਉਣ ਦਾ ਫ਼ੈਸਲਾ ਲਿਆ ਹੈ। 3 ਸਤੰਬਰ ਨੂੰ ਟ੍ਰੈਫ਼ਿਕ ਐਸਪੀ ਵੱਲੋਂ ਜਾਰੀ ਕੀਤੇ ਆਦੇਸ਼ ਮੁਤਾਬਕ ਜੇ ਵਾਹਨ ਚਾਲਕਾਂ ਨੇ ਇਸ ਸਬੰਧ 'ਚ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਕਿ ਗੱਡੀਆਂ 'ਤੇ ਲਿਖੇ ਸਲੋਗਨ ਜਾਂ ਅਜਿਹੇ ਸਟਿੱਕਰ (ਖਾਸ ਕਰ ਕੇ ਵਿੰਡ ਸਕ੍ਰੀਨ 'ਤੇ) ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਡਰਾਈਵਿੰਗ ਦੌਰਾਨ ਹੋਰ ਰਾਹਗੀਰਾਂ ਦਾ ਧਿਆਨ ਸੜਕ, ਰਸਤੇ ਅਤੇ ਹੋਰ ਚੀਜਾਂ ਤੋਂ ਭਟਕਾਉਂਦੇ ਹਨ, ਜਿਸ ਕਾਰਨ ਹਾਦਸੇ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

Traffic fines for car stickers, religious, caste, profession, political party displayTraffic fines for car stickers, religious, caste, profession, political party display

ਸੀਨੀਅਰ ਟ੍ਰੈਫ਼ਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੰਬਰ ਪਲੇਟਾਂ 'ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖਣੀਆਂ ਹਮੇਸ਼ਾ ਤੋਂ ਗ਼ੈਰ-ਕਾਨੂੰਨੀ ਰਹੀਆਂ ਹਨ ਅਤੇ ਅਜਿਹਾ ਕਰਨ 'ਤੇ 5000 ਰੁਪਏ ਦਾ ਜ਼ੁਰਮਾਨਾ ਹੈ। ਹਾਲਾਂਕਿ ਸੂਬੇ 'ਚ ਗੱਡੀਆਂ ਦੀ ਬਾਡੀ ਅਤੇ ਵਿੰਡ ਸਕ੍ਰੀਨ 'ਤੇ ਅਜਿਹੇ ਸ਼ਬਦਾਂ ਨੂੰ ਲਿਖਣ 'ਤੇ ਕਿੰਨਾ ਜੁਰਮਾਨਾ ਲੱਗੇਗਾ, ਫਿਲਹਾਲ ਇਸ ਬਾਰੇ ਸਪਸ਼ਟ ਨਹੀਂ ਹੈ। 

Traffic fines for car stickers, religious, caste, profession, political party displayTraffic fines for car stickers, religious, caste, profession, political party display

ਜ਼ਿਕਰਯੋਗ ਹੈ ਕਿ ਮੋਟਰ ਵਹੀਕਲ ਐਕਟ 1988 ਦੇ ਸੈਕਸ਼ਨ 177 ਮੁਤਾਬਕ ਜੇ ਅਪਰਾਧ 'ਤੇ ਕਿਸੇ ਤਰ੍ਹਾਂ ਦਾ ਜੁਰਮਾਨਾ ਨਾ ਹੋਵੇ ਤਾਂ ਪਹਿਲੀ ਵਾਰ ਗ਼ਲਤੀ ਕਰਨ 'ਤੇ 100 ਰੁਪਏ ਵੱਧ ਤੋਂ ਵੱਧ ਜੁਰਮਾਨਾ ਲਿਆ ਜਾਵੇਗਾ, ਜਦਕਿ ਵਾਰ-ਵਾਰ ਉਸ ਨੂੰ ਦੁਹਰਾਉਣ 'ਤੇ ਇਹ ਰਕਮ 300 ਰੁਪਏ ਤਕ ਵੀ ਜਾ ਸਕਦੀ ਹੈ।

Traffic fines for car stickers, religious, caste, profession, political party displayTraffic fines for car stickers, religious, caste, profession, political party display

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement