
ਸਮਾਜਕ ਭਲਾਈ ਲਈ ਕੰਮ ਕਰਕੇ ਰੌਸ਼ਨ ਕਰਨਗੇ ਕੌਮ ਦਾ ਨਾਮ
ਚੰਡੀਗੜ੍ਹ: ਸੀਨੀਅਰ ਵਕੀਲ ਅਮਰਜੀਤ ਸਿੰਘ ਚੰਡੋਕ ਨੂੰ ਬਾਰ ਐਸੋਸੀਏਸ਼ਨ ਆਫ ਇੰਡੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹੁਣ ਉਹ ਡਾਕਟਰ ਲਲਿਤ ਭਸੀਨ ਦੀ ਥਾਂ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਅਮਰਜੀਤ ਸਿੰਘ ਹੁਣ ਤੱਕ ਛੇ ਵਾਰ ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ, ਜੋ ਕਿ ਇਕ ਰਿਕਾਰਡ ਹੈ।
Amarjit Singh Chandiok
ਭਾਰਤ ਦੇ ਸਾਬਕਾ ਵਧੀਕ ਸਾਲਿਸਿਟਰ ਜਨਰਲ, ਅਮਰਜੀਤ ਸਿੰਘ ਅਗਸਤ 2013 ਤੋਂ ਮਾਰਚ 2016 ਤੱਕ ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰਿੰਸੀਪਲ ਸਲਾਹਕਾਰ ਵੀ ਰਹਿ ਚੁੱਕੇ ਹਨ। ਉਹ ਇਕਲੌਤੇ ਭਾਰਤੀ ਵਕੀਲ ਸਨ ਜੋ ਹੁਣ ਤਕ ਇਸ ਅਹੁਦੇ 'ਤੇ ਰਹੇ ਹਨ। ਅਮਰਜੀਤ ਸਿੰਘ ਮਧਿਅਮ, ਕੋਂਸਲ ਫਾਰ ਕਨਫਲਿਕਟ ਰੈਜ਼ੋਲੂਸ਼ਨ ਦੇ ਪ੍ਰਧਾਨ ਵੀ ਹਨ, ਜੋ ਇਕ ਪੇਸ਼ੇਵਰ ਸੰਸਥਾ ਹੈ ਜੋ ਕਾਨੂੰਨ ਅਤੇ ਵਿਵਾਦ ਦੇ ਹੱਲ ਲਈ ਉੱਤਮ ਉਦੇਸ਼ ਰੱਖਦੀ ਹੈ।
Amarjit Singh Chandiok
ਉਹ ਸੁਸਾਇਟੀ ਆਫ ਇੰਸੋਲਵੈਂਸੀ ਪ੍ਰੈਕਟਿਸ਼ਨਰਜ਼ ਇੰਡੀਆ ਦੇ ਉਪ-ਚੇਅਰਮੈਨ ਅਤੇ ਇੰਸੋਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ਼ ਇੰਡੀਆ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ। ਅਮਰਜੀਤ ਇੰਸੋਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ਼ ਇੰਡੀਆ ਦੇ ਕਾਰਜਕਾਰੀ ਸਮੂਹ ਦੇ ਚੇਅਰਮੈਨ ਵੀ ਹਨ।
Amarjit Singh Chandiok
ਉਹਨਾਂ ਦੀ ਨਿਯੁਕਤੀ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਅਗਵਾਈ ਹੇਠ “ਬਾਰ ਐਸੋਸੀਏਸ਼ਨ ਆਫ ਇੰਡੀਆ” ਕਾਨੂੰਨੀ ਭਾਈਚਾਰੇ ਦੀ ਭਲਾਈ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗੀ।“ ਦੱਸ ਦਈਏ ਕਿ ਅਮਰਜੀਤ ਸਿੰਘ ਦੀ ਨਿਯੁਕਤੀ ਤੋਂ ਬਾਅਦ ਸਮੂਹ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਹਨਾਂ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ।