
ਸੂਚਨਾ ਮਿਲੀ ਹੈ ਕਿ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ 28 ਸਿਖਿਆਰਥੀ ਬਰਫ਼ ਦੇ ਤੋਦੇ ਡਿੱਗ ਜਾਣ ਕਾਰਨ ਮੁਸ਼ਕਿਲਾਂ 'ਚ ਫ਼ਸ ਗਏ ਹਨ।
ਨਵੀਂ ਦਿੱਲੀ- ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰਾਖੰਡ ਵਿੱਚ ਦਰੋਪਦੀ ਦਾ ਡੰਡਾ-2 ਪਹਾੜੀ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਉੱਥੇ 28 ਤੋਂ ਵੱਧ ਪਰਬਤਾਰੋਹੀ ਸਿਖਿਆਰਥੀ ਫ਼ਸੇ ਹੋਏ ਹਨ, ਜਦ ਕਿ ਅੱਠ ਨੂੰ ਬਚਾਇਆ ਜਾ ਚੁੱਕਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ 28 ਸਿਖਿਆਰਥੀ ਬਰਫ਼ ਦੇ ਤੋਦੇ ਡਿੱਗ ਜਾਣ ਕਾਰਨ ਮੁਸ਼ਕਿਲਾਂ 'ਚ ਫ਼ਸ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ, ਸਟੇਟ ਡਿਜ਼ਾਸਟਰ ਰਿਸਪਾਂਸ ਫ਼ੋਰਸ, ਭਾਰਤੀ ਸੈਨਾ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ ਦੇ ਜਵਾਨਾਂ ਦੁਆਰਾ ਤੇਜ਼ੀ ਨਾਲ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।