
ਰੀਜਨਲ ਕੰਪ੍ਰੇਹੈਂਸਿਵ ਪਾਰਟਨਰਸ਼ਿਪ (ਆਰਸੀਈਪੀ) ‘ਚ ਭਾਰਤ ਨੇ ਸ਼ਾਮਲ ਹੋਣ...
ਨਵੀਂ ਦਿੱਲੀ: ਰੀਜਨਲ ਕੰਪ੍ਰੇਹੈਂਸਿਵ ਪਾਰਟਨਰਸ਼ਿਪ (ਆਰਸੀਈਪੀ) ‘ਚ ਭਾਰਤ ਨੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀਆਂ ਚਿੰਤਾਵਾਂ ਨੂੰ ਲੈ ਕੇ ਗੰਭੀਰ ਹਨ ਅਤੇ ਘਰੇਲੂ ਉਦਯੋਗਾਂ ਦੇ ਹਿੱਤ ਨੂੰ ਲੈ ਕੇ ਕੋਈ ਵੀ ਸਮਝੌਤਾ ਨਾ ਕਰਨ ਦਾ ਫ਼ੈਸਲਾ ਲਿਆ ਹੈ। ਬੈਂਕਾਕ ਵਿਚ ਆਰਸੀਈਪੀ ਸਮਿਟ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਆਰਸੀਈਪੀ ਦੀ ਕਲਪਨਾ ਕਰਨ ਨਾਲ ਹਜਾਰਾਂ ਸਾਲ ਪਹਿਲਾਂ ਭਾਰਤੀ ਵਪਾਰੀਆਂ, ਉਦਯੋਗਪਤੀਆਂ, ਅਤੇ ਆਮ ਲੋਕਾਂ ਨੇ ਇਸ ਖੇਤਰ ਦੇ ਨਾਲ ਸੰਪਰਕ ਸਥਾਪਿਤ ਕੀਤਾ ਸੀ।
Sources: India decides not to join Regional Comprehensive Economic Partnership (RCEP) agreement. PM stands firm as key concerns not addressed; there will be no compromise on core interests. RCEP agreement does not reflect its original intent. Outcome not fair or balanced. pic.twitter.com/o058sJZnOn
— ANI (@ANI) November 4, 2019
ਸਦੀਆਂ ਤੋਂ ਇਨ੍ਹਾਂ ਸੰਪਰਕਾਂ ਅਤੇ ਸੰਬੰਧਾਂ ਨੇ ਸਾਡੀ ਸਾਂਝ ਸਮ੍ਰਿਤੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਸਾਰੇ ਕਿਸਾਨਾਂ, ਵਪਾਰੀਆਂ ਅਤੇ ਉਦਯੋਗਾਂ ਦਾ ਕਾਫ਼ੀ ਕੁਝ ਦਾਅ ‘ਤੇ ਲੱਗਿਆ ਹੋਇਆ ਹੈ। ਕਰਮਚਾਰੀ ਅਤੇ ਉਪਭੋਗਤਾ ਸਾਰੇ ਲਈ ਬਰਾਬਰ ਹੀ ਮਹੱਤਵਪੂਰਨ ਹਨ। ਪੀਐਮ ਨੇ ਕਿਹਾ ਕਿ ਅੱਜ ਜਦੋਂ ਅਸੀਂ ਆਰਸੀਈਪੀ ਦੇ 7 ਸਾਲਾਂ ਦੀ ਵਾਰਤਾ ਨੂੰ ਦੇਖਦੇ ਹਾਂ ਤਾਂ ਵਾਰਸ਼ਿਕ ਆਰਥਿਕ ਅਤੇ ਵਪਾਰ ਪ੍ਰੀਸ਼ਦ ਸਮੇਤ ਕਈ ਚੀਜਾਂ ਬਦਲ ਗਈਆਂ ਹਨ। ਅਸੀਂ ਇਨ੍ਹਾਂ ਪਰਿਵਰਤਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
Pm Narendra Modi
ਮੌਜੂਦਾ ਆਰਸੀਈਪੀ ਸਮਝੌਤਾ ਆਰਸੀਈਪੀ ਦੀ ਮੁੱਲ ਭਾਵਨਾ ਨੂੰ ਪੂਰੀ ਤਰ੍ਹਾਂ ਨਾਲ ਪ੍ਰਬੰਧਿਤ ਨਹੀਂ ਕਰਦਾ ਹੈ। ਦਰਅਸਲ ਆਰਸੀਈਪੀ ਇਕ ਟ੍ਰੇਡ ਐਗ੍ਰੀਮੈਂਟ ਹੈ ਜੋ ਇਕ ਮੈਂਬਰ ਦੇਸ਼ਾਂ ਨੂੰ ਇਕ ਦੂਜੇ ਨਾਲ ਵਪਾਰ ਵਿਚ ਕਈਂ ਸਹੂਲਤਾਂ ਦੇਵੇਗਾ। ਇਸਦੇ ਤਹਿਤ ਨਿਰਯਾਤ ਉਤੇ ਲੱਗਣ ਵਾਲਾ ਟੈਕਸ ਨਹੀਂ ਦੇਣਾ ਪਵੇਗਾ ਜਾਂ ਤਾ ਬਹੁਤ ਘੱਟ ਦੇਣਾ ਹੋਵੇਗਾ। ਇਸ ਵਿਚ ਏਸੀਆ ਦੇ 10 ਦੇਸ਼ਾਂ ਦੇ ਨਾਲ ਹੋਰ 6 ਦੇਸ਼ ਹਨ।
ਕਿਸਾਨ ਕਰ ਰਹੇ ਸੀ ਸਮਝੌਤੇ ਦਾ ਵਿਰੋਧ
ਆਰਸੀਈਪੀ ਵਿਚ ਭਾਰਤ ਦੇ ਸ਼ਾਮਲ ਹੋਣ ਦੇ ਖ਼ਿਲਾਫ਼ ਕਿਸਾਨ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਖ਼ਾਸਕਰ ਕਿਸਾਨ ਸੰਗਠਨ ਸਖ਼ਤ ਇਤਰਾਜ਼ ਪ੍ਰਗਟ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸੰਧੀ ਹੁੰਦੀ ਹੈ ਕਿ ਦੇਸ਼ ਦੇ ਇਕ ਤਿਹਾਈ ਬਾਜਾਰ ਉਤੇ ਨਿਊਜ਼ੀਲੈਂਡ, ਅਮਰੀਕਾ, ਅਤੇ ਯੂਰਪੀ ਦੇਸ਼ਾਂ ਦਾ ਕਬਜਾ ਹੋ ਜਾਵੇਗਾ ਅਤੇ ਭਾਰਤ ਦੇ ਕਿਸਨਾਂ ਨੂੰ ਇਨ੍ਹਾਂ ਦੇ ਉਤਪਾਦ ਦਾ ਜੋ ਮੁੱਲ ਮਿਲ ਰਿਹਾ ਹੈ। ਉਸ ਵਿਚ ਗਿਰਾਵਟ ਆ ਜਾਵੇਗੀ।
ਡੇਅਰੀ ਉਦਯੋਗ ਪ੍ਰਭਾਵਿਤ ਹੋਣ ਦਾ ਡਰ
ਅਖਿਲ ਭਾਰਤੀ ਕਿਸਾਨ ਸੰਘਰਸ਼ ਸਮਾਨ ਸੰਮਤੀ ਨੇ ਚਿੰਦਾ ਜਾਹਰ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਆਰਸੀਈਪੀ ਦੀ ਸੰਧੀ ਵਿਚ ਸ਼ਾਮਲ ਹੁੰਦਾ ਹੈ ਤਾਂ ਦੇਸ਼ ਦੇ ਖੇਤੀਬਾੜੀ ਖੇਤਰ ਉਤੇ ਬਹੁਤ ਬੁਰਾ ਅਸਰ ਪਵੇਗਾ। ਇਨਾਂ ਹੀ ਨਹੀਂ ਭਾਰਤ ਦਾ ਡੇਅਰੀ ਉਦਯੋਗ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।
ਚੀਨੀ ਸਮਾਨ ਨਾਲ ਪਟ ਜਾਂਦਾ ਭਾਰਤੀ ਬਾਜਾਰ
ਜਾਣਕਾਰ ਕਹਿੰਦੇ ਹਨ ਕਿ ਆਰਸੀਈਪੀ ਸਮਝੌਤਾ ਹੋਣ ਨਾਲ ਭਾਰਤੀ ਬਾਜਾਰ ਵਿਚ ਚੀਨੀ ਸਮਾਨ ਦਾ ਹੜ ਆ ਜਾਂਦਾ ਹੈ। ਚੀਨ ਦਾ ਅਮਰੀਕਾ ਦੇ ਨਾਲ ਟ੍ਰੇਡ ਵਾਰ ਚੱਲ ਰਿਹਾ ਹੈ ਜਿਸ ਵਿਚ ਨੁਕਸਾਨ ਚੁੱਕਣਾ ਪੈ ਰਿਹਾ ਹੈ। ਚੀਨ ਅਮਰੀਕਾ ਵਿਚ ਟ੍ਰੇਡ ਵਾਰ ਨਾਲ ਹੋ ਰਹੇ ਨੁਕਸਾਨ ਦੀ ਭਰਪਾਈ ਭਾਰਤ ਅਤੇ ਹੋਰ ਦੇਸ਼ਾਂ ਦੇ ਬਾਜਰ ਵਿਚ ਅਪਣਾ ਸਮਾਨ ਵੇਚਕੇ ਕਰਨਾ ਚਾਹੁੰਦਾ ਹੈ। ਅਜਿਹੇ ‘ਚ ਆਰਸੀਈਪੀ ਸਮਝੌਤੇ ਨੂੰ ਲੈ ਕੇ ਚੀਨ ਸਭ ਤੋਂ ਜ਼ਿਆਦਾ ਉਤਾਵਲਾ ਹੈ।