
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਆਂਡੇ ਖਾਣ ਅਤੇ ਸ਼ਰਾਬ ਪੀਣ ਦੀ ਸ਼ਰਤ ਪੂਰੀ ਕਰਨ ਦੇ ਚੱਕਰ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ..
ਜੌਨਪੁਰ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਆਂਡੇ ਖਾਣ ਅਤੇ ਸ਼ਰਾਬ ਪੀਣ ਦੀ ਸ਼ਰਤ ਪੂਰੀ ਕਰਨ ਦੇ ਚੱਕਰ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਇੱਥੇ ਵਿਅਕਤੀ ਨੇ ਦੋਸਤਾਂ ਨਾਲ 50 ਆਂਡੇ ਖਾਣ ਦੀ ਸ਼ਰਤ ਲਗਾਈ ਸੀ। 42 ਆਂਡੇ ਖਾਣ ਤੋਂ ਬਾਅਦ ਉਸਦੀ ਤਬੀਅਤ ਵਿਗੜਨ ਲੱਗੀ। ਬਾਅਦ ਵਿੱਚ ਉਸਨੂੰ ਲਖਨਊ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ਼ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ।
man consumed 42 eggs
50 ਆਂਡੇ ਖਾਣ ਦੀ ਲੱਗੀ ਸੀ ਸ਼ਰਤ
ਮਾਮਲਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਬੀਬੀਗੰਜ ਬਾਜ਼ਾਰ ਦਾ ਹੈ। ਜਾਣਕਾਰੀ ਅਨੁਸਾਰ ਸ਼ਾਹਗੰਜ ਕੋਤਵਾਲੀ ਖੇਤਰ ਦੇ ਅਰਗੁਪੁਰ ਕਲਾ ਧੌਰਹਰਾ ਪਿੰਡ ਵਾਸੀ ਸ਼ੁਭਾਸ਼ ਯਾਦਵ (42) ਸ਼ੁੱਕਰਵਾਰ ਸ਼ਾਮ ਬੀਬੀਗੰਜ ਬਾਜ਼ਾਰ 'ਚ ਇਕ ਸਾਥੀ ਨਾਲ ਆਂਡਾ ਖਾਣ ਲਈ ਗਿਆ ਸੀ। ਉੱਥੇ ਕੌਣ ਕਿੰਨੇ ਆਂਡੇ ਖਾ ਸਕਦਾ ਹੈ, ਇਸ 'ਤੇ ਚਰਚਾ ਛਿੜ ਗਈ ਅਤੇ ਸ਼ਰਤ ਲੱਗ ਗਈ। 50 ਆਂਡੇ ਅਤੇ ਇਕ ਬੋਤਲ ਸ਼ਰਾਬ ਪੀਣ ਦੀ ਸ਼ਰਤ ਪੂਰੀ ਹੋਣ 'ਤੇ 2 ਹਜ਼ਾਰ ਰੁਪਏ ਦੇਣੇ ਤੈਅ ਹੋਇਆ।
man consumed 42 eggs
42ਵਾਂ ਆਂਡਾ ਖਾਣ ਤੋਂ ਬਾਅਦ ਹੋਇਆ ਬੇਹੋਸ਼
ਸੁਭਾਸ਼ ਨੇ ਸ਼ਰਤ ਮਨਜ਼ੂਰ ਕਰ ਲਈ ਅਤੇ ਆਂਡੇ ਖਾਣੇ ਸ਼ੁਰੂ ਕਰ ਦਿੱਤੇ। ਉਹ 41 ਆਂਡੇ ਤੱਕ ਖਾ ਗਿਆ ਪਰ ਜਿਵੇਂ ਹੀ 42ਵਾਂ ਆਂਡਾ ਖਾਧਾ ਡਿੱਗ ਕੇ ਬੇਹੋਸ਼ ਹੋ ਗਿਆ। ਉੱਥੇ ਮੌਜੂਦ ਲੋਕ ਉਸ ਨੂੰ ਲੈ ਕੇ ਜ਼ਿਲਾ ਹਸਪਤਾਲ ਪਹੁੰਚੇ। ਹਾਲਤ ਨਾਜ਼ੁਕ ਦੇਖ ਡਾਕਟਰਾਂ ਨੇ ਲਖਨਊ ਦੇ ਸੰਜੇ ਗਾਂਧੀ ਸਨਾਤਕੋਤਰ ਆਯੂਵਿਗਿਆਨ ਸੰਸਥਾ ਰੈਫਰ ਕਰ ਦਿੱਤਾ। ਜਿੱਥੇ ਦੇਰ ਰਾਤ ਇਲਾਜ ਦੌਰਾਨ ਸੁਭਾਸ਼ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ 'ਚ ਕੋਹਰਾਮ ਮਚ ਗਿਆ।
man consumed 42 eggs
ਬੇਟੇ ਦੇ ਚਾਅ 'ਚ ਕਰਵਾਇਆ ਸੀ ਦੂਜਾ ਵਿਆਹ
ਦੱਸਣਯੋਗ ਹੈ ਕਿ ਮ੍ਰਿਤਕ ਦੀਆਂ 2 ਪਤਨੀਆਂ ਸਨ। ਪਹਿਲੀ ਪਤਨੀ 'ਚੋਂ 4 ਬੇਟੀਆਂ ਹੋਣ 'ਤੇ ਬੇਟੇ ਦੇ ਚਾਅ 'ਚ ਹਾਲੇ 9 ਮਹੀਨੇ ਪਹਿਲਾਂ ਉਸ ਨੇ ਦੂਜਾ ਵਿਆਹ ਕੀਤਾ ਸੀ। ਪਰਿਵਾਰ ਵਾਲਿਆਂ ਅਨੁਸਾਰ ਉਸ ਦੀ ਦੂਜੀ ਪਤਨੀ ਗਰਭਵਤੀ ਹੈ। ਫਿਲਹਾਲ ਇਹ ਘਟਨਾ ਪੂਰੇ ਇਲਾਕੇ 'ਚ ਚਰਚਾ ਬਣੀ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।