ਲੁੱਟਣ 'ਚ ਨਾਕਾਮ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਔਰਤ ਦੇ ਸਿਰ 'ਚ ਮਾਰੀ ਗੋਲੀ, ਮੁਲਜ਼ਮ ਫ਼ਰਾਰ
Published : Nov 4, 2020, 10:51 pm IST
Updated : Nov 4, 2020, 10:51 pm IST
SHARE ARTICLE
image
image

ਔਰਤ ਗੰਭੀਰ ਹਾਲਤ ਵਿਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ

ਗੁਰੂਗ੍ਰਾਮ, 4 ਨਵੰਬਰ: ਹਰਿਆਣਾ ਦੇ ਗੁਰੂਗ੍ਰਾਮ 'ਚ ਬੁੱਧਵਾਰ ਨੂੰ ਇਕ ਸਨਸਨੀਖੇਜ ਵਾਰਦਾਤ ਵਾਪਰੀ। ਇਥੇ ਬੇਖੌਫ਼ ਬਦਮਾਸ਼ਾਂ ਨੇ ਔਰਤ ਦੇ ਸਿਰ 'ਚ ਗੋਲੀ ਮਾਰ ਦਿਤੀ। ਔਰਤ ਨੂੰ ਗੰਭੀਰ ਹਾਲਤ ਵਿਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ  ਹੈ।
ਜਾਣਕਾਰੀ ਮੁਤਾਬਕ ਸੈਕਟਰ-65 ਏਰੀਆ 'ਚ ਮੋਟਰਸਾਈਕਲ ਸਵਾਰ 3 ਹਥਿਆਰਬੰਦ ਬਦਮਾਸ਼ਾਂ ਨੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿਤਾ। ਦਸਿਆ ਜਾ ਰਿਹਾ ਹੈ ਕਿ 26 ਸਾਲਾ ਪੂਜਾ ਸ਼ਰਮਾ ਬੁਧਵਾਰ ਦੁਪਹਿਰ ਨੂੰ ਕਾਰ ਦੀ ਡਰਾਈਵਿੰਗ ਸੀਟ 'ਤੇ ਬੈਠੀ ਸੀ। ਉਹ ਅਪਣੇ ਦੋਸਤ ਸਾਗਰ ਮਨਚੰਦਾ ਨਾਲ ਰੋਟੀ ਖਾਣ ਲਈ ਕਿਤੇ ਜਾ ਰਹੀ ਸੀ। ਔਰਤ ਦੇ ਸਿਰ 'ਚ ਬਦਮਾਸ਼ਾਂ ਨੇ ਗੋਲੀ ਮਾਰ ਦਿਤੀ।

imageimage


ਪੁਲਿਸ ਸੂਤਰਾਂ ਦੀ ਮੰਨੀਏ ਤਾਂ ਕਾਰ ਨੂੰ ਲੁੱਟਣ 'ਚ ਅਸਫ਼ਲ ਹੋਣ 'ਤੇ ਅਣਪਛਾਤੇ ਬਦਮਾਸ਼ਾਂ ਨੇ ਗੱਡੀ 'ਚ ਬੈਠੇ ਪੁਰਸ਼ ਅਤੇ ਔਰਤ 'ਤੇ ਗੋਲੀਆਂ ਚਲਾਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧ 'ਚ ਗੁਰੂਗ੍ਰਾਮ ਪੁਲਿਸ ਨੇ ਦਸਿਆ ਹੈ ਕਿ ਸੈਕਟਰ-65 ਗੁਰੂਗ੍ਰਾਮ ਦੀ ਪੁਲਿਸ ਟੀਮ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲਿਸ ਟੀਮ ਘਟਨਾ ਵਾਲੀ ਥਾਂ 'ਤੇ ਪੁੱਜੀ। ਪੁਲਿਸ ਮੁਤਾਬਕ ਜਦੋਂ ਇਨ੍ਹਾਂ ਲੋਕਾਂ ਨੇ ਕਾਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਸਾਗਰ ਤਾਂ ਗੋਲੀ ਤੋਂ ਬਚ ਗਿਆ ਪਰ ਪੂਜਾ ਦੇ ਸਿਰ 'ਚ ਗੋਲੀ ਲੱਗੀ।


ਗੋਲੀ ਮਾਰ ਕੇ ਤਿੰਨੋਂ ਮੋਟਰਸਾਈਕਲ ਸਵਾਰ ਉੱਥੋਂ ਭਜ ਗਏ। ਸਾਗਰ ਨੇ ਜ਼ਖ਼ਮੀ ਪੂਜਾ ਨੂੰ ਇਲਾਜ ਲਈ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਵਾਇਆ। ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਸੂਚਨਾ ਦਿਤੀ। ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।


ਦਸਣਯੋਗ ਹੈ ਕਿ ਬੀਤੀ 26 ਅਕਤੂਬਰ ਨੂੰ ਫਰੀਦਾਬਾਦ ਦੇ ਬਲੱਭਗੜ੍ਹ 'ਚ ਨਿਕਿਤਾ ਤੋਮਰ ਨਾਂ ਦੀ ਕੁੜੀ ਦਾ ਸਿਰ ਫਿਰੇ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਨਿਕਿਤਾ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ।  
(ਏਜੰਸੀ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement