
ਜਾਣੋ, ਕੀ ਹੈ ਵਜ੍ਹਾ?
ਨਵੀਂ ਦਿੱਲੀ: ਆਨਲਾਈਨ ਦਵਾਈ ਖਰੀਦਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ ਹੈ। ਡਰੱਗ ਕੰਟਰੋਲ ਜਨਰਲ ਆਫ ਇੰਡੀਆ ਨੇ ਆਨਲਾਈਨ ਦਵਾਈਆਂ ਵੇਚਣ ਵਾਲੇ ਅਜਿਹੇ ਪਲੇਫਾਰਮ ਜਿਹਨਾਂ ਕੋਲ ਲਾਇਸੈਂਸ ਨਹੀਂ ਹੈ ਉਹਨਾਂ ਦੇ ਦਵਾਈਆਂ ਵੇਚਣ ਤੇ ਰੋਕ ਲਗਾ ਦਿੱਤੀ ਹੈ। ਵਿਕਰੀ ਤੇ ਬੈਨ ਦਾ ਆਦੇਸ਼ ਸਾਰੇ ਰਾਜਾਂ ਵਿਚ ਸਰਕੂਲੇਟ ਕਰ ਦਿੱਤਾ ਗਿਆ ਹੈ।
Medicineਇਕ ਰਿਪੋਰਟ ਮੁਤਾਬਕ ਜਦੋਂ ਇਕ ਰੈਗੂਲੇਟਰੀ ਏਜੰਸੀ ਈ-ਫਾਰਮੇਸੀਆਂ ਨੂੰ ਲੈ ਕੇ ਨਿਯਮ-ਕਾਨੂੰਨ ਦਾ ਡ੍ਰਾਫਟ ਤਿਆਰ ਅਤੇ ਜਾਰੀ ਨਹੀਂ ਹੋ ਜਾਂਦਾ। ਨਿਯਮ ਨੂੰ ਲੈ ਕੇ ਪ੍ਰਸਤਾਵ ਹੈ ਕਿ ਈ-ਫਾਰਮਸੀਜ਼ ਦਾ ਸਰਕਾਰ ਨਾਲ ਰਜਿਸਟ੍ਰੇਸ਼ਨ ਕੀਤਾ ਜਾਵੇ ਅਤੇ ਉਹਨਾਂ ਦੀ ਡਾਕਟਰਾਂ ਅਤੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਪ੍ਰਿਸਕ੍ਰਿਪਸ਼ਨਸ ਦਾ ਰਿਕਾਰਡ ਰੱਖਿਆ ਜਾਵੇ।
Medicineਵੈਬਸਾਈਟ ਨੇ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗਾਈਨੇਸ਼ਨ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਈ-ਫਾਰਮਸੀਜ਼ ਨਾਲ ਜੁੜੇ ਨਿਯਮ-ਕਾਨੂੰਨ ਤੇ ਹੁਣ ਕੰਮ ਚਲ ਰਿਹਾ ਹੈ। ਡੀਸੀਜੀਆਈ ਦੇ ਹੈਡ ਵੀਜੀ ਸੋਮਾਨੀ ਨੇ 28 ਨਵੰਬਰ ਨੂੰ ਇਕ ਖ਼ਤ ਲਿਖ ਕੇ ਇਹ ਆਦੇਸ਼ ਦਿੱਤਾ ਹੈ ਉਹਨਾਂ ਦੇ ਇਸ ਆਦੇਸ਼ ਤੋਂ ਬਾਅਦ ਇਸ ਬਿਜ਼ਨੈਸ ਵਿਚ ਪੈਸਾ ਲਗਾ ਚੁੱਕੇ ਕਈ ਪਲੇਟਫਾਰਮ ਹੁਣ ਮੁਸ਼ਕਿਲ ਵਿਚ ਹਨ।
Medicineਡੀਸੀਜੀਆਈ ਨੇ ਅਪਣੇ ਲੈਟਰ ਵਿਚ 12 ਦਸੰਬਰ 2018 ਵਿਚ ਆਏ ਦਿੱਲੀ ਹਾਈਕੋਰਟ ਦੇ ਇਕ ਆਦੇਸ਼ ਦਾ ਹਵਾਲਾ ਦਿੱਤਾ ਹੈ, ਇਹ ਇਕ ਡਰਮੇਟੋਲਾਜਿਸਟ ਡਾ. ਜ਼ਹੀਰ ਅਹਿਮਦ ਨੇ ਦਾਖਲ ਕੀਤਾ ਸੀ।
Medicineਇਸ ਆਦੇਸ਼ ਵਿਚ ਕਿਹਾ ਗਿਆ ਸੀ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਤੇ ਰੋਕ ਲਗਣੀ ਚਾਹੀਦੀ ਹੈ ਕਿਉਂ ਕਿ ਈ-ਫਾਰਮਸੀਜ਼ ਕੋਲ ਇਸ ਦੇ ਲਈ ਕਈ ਲਾਇਸੈਂਸ ਨਹੀਂ ਹੁੰਦਾ ਜਿਸ ਨਾਲ ਡਰੱਗ ਅਤੇ ਕਾਸਮੈਟਿਕ ਐਕਟ ਦਾ ਉਲੰਘਣ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।