
13 ਹਜ਼ਾਰ ਕਰੋੜ ਰੁਪਏ ਦੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਧੋਖਾਧੜੀ ਕਰ ਦੇਸ਼ ਛੱਡ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਵਾਪਿਸ ਆਉਣ ਤੋਂ ਇਨਕਾਰ ਕਰ...
ਨਵੀਂ ਦਿੱਲੀ: 13 ਹਜ਼ਾਰ ਕਰੋੜ ਰੁਪਏ ਦੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਧੋਖਾਧੜੀ ਕਰ ਦੇਸ਼ ਛੱਡ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਵਾਪਿਸ ਆਉਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਨਾਲ ਹੀ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਕੋਰਟ ਨੂੰ ਦਿਤੇ ਗਏ ਜਵਾਬ 'ਚ ਨੀਰਵ ਮੋਦੀ ਨੇ ਸਾਫ਼ ਕਿਹਾ ਹੈ ਕਿ ਪੀਐਨਬੀ ਸਕੈਮ ਇਕ ਸਿਵਲ ਟ੍ਰਾਂਜੈਕਸ਼ਨ ਸੀ ਅਤੇ ਇਸ ਮਾਮਲੇ ਨੂੰ ਗਲਤ ਤੂਲ ਦਿਤਾ ਜਾ ਰਿਹਾ ਹੈ।
Nirav Modi
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੀਰਵ ਮੋਦੀ ਨੂੰ ਨਵੇਂ ਭਗੌੜਾ ਆਰਥਕ ਮੁਲਜ਼ਮ ਐਕਟ ਦੇ ਤਹਿਤ ਭਗੌੜਾ ਐਲਾਨ ਕਰਨ ਲਈ ਇਕ ਐਪਲੀਕੇਸ਼ਨ ਲਿਖੀ ਸੀ। ਇਸ ਦੇ ਜਵਾਬ ਵਿਚ ਨੀਰਵ ਮੋਦੀ ਨੇ ਸਪੈਸ਼ਲ ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਕੋਰਟ ਨੂੰ ਇਹ ਗੱਲ ਕਹੀ। ਨੀਰਵ ਮੋਦੀ ਨੇ ਅਪਣੇ ਜਵਾਬ 'ਚ ਕਿਹਾ ਹੈ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਅਤੇ ਇਸ ਮਾਮਲੇ ਨੂੰ ਬੇਵਜ੍ਹਾ ਤੂਲ ਦਿਤਾ ਗਿਆ।
Nirav Modi in reply to special PMLA court on ED's application to declare him fugitive offender under new Fugitive Economic Offenders Act: I've done nothing wrong.PNB scam was a civil transaction,blown out of proportion&can't come back to country due to security reasons.(file pic) pic.twitter.com/LScxyh6YSO
— ANI (@ANI) January 5, 2019
ਸੁਰੱਖਿਆ ਕਾਰਨ ਦਾ ਹਵਾਲਾ ਦਿੰਦੇ ਹੋਏ ਨੀਰਵ ਮੋਦੀ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿਤਾ ਹੈ। ਦੂਜੀ ਪਾਸੇ, ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨੀਰਵ ਮੋਦੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ED ਨੇ ਥਾਈਲੈਂਡ ਵਿਚ ਨੀਰਵ ਮੋਦੀ ਦੀ 13.14 ਕਰੋਡ਼ ਦੀ ਜਾਇਦਾਦ ਸੀਲ ਕਰ ਦਿਤੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿਛਲੇ ਸਾਲ ਨਵੰਬਰ 'ਚ ਨੀਰਵ ਮੋਦੀ ਦੀ ਦੁਬਈ ਵਿਚ 56 ਕਰੋੜ ਰੁਪਏ ਤੋਂ ਜਿਆਦਾ ਦੀਆਂ 11ਜਾਇਦਾਦ ਕੁਰਕ ਕੀਤੀ ਗਈ ਸੀ।
Nirav Modi
ਪਿਛਲੇ ਸਾਲ ਅਕਤੂਬਰ 'ਚ ਜਾਂਚ ਏਜੰਸੀ ਨੇ ਮੋਦੀ ਅਤੇ ਉਸ ਦੇ ਪਰਵਾਰ ਦੇ ਮੈਬਰਾਂ ਦੀ 637 ਕਰੋੜ ਦੀ ਜਾਇਦਾਦ ਵੀ ਕੁਰਕ ਕੀਤੀ ਸੀ। ਇਸ ਵਿਚ ਨਿਊਯਾਰਕ ਦੇ ਸੈਂਟਰਲ ਪਾਰਕ ਸਥਿਤ ਉਨ੍ਹਾਂ ਦੇ ਦੋ ਅਪਾਰਟਮੈਂਟਸ ਵੀ ਸ਼ਾਮਿਲ ਸਨ।