ਸੌਤੇਲੇ ਭਰਾ ਦੀ ਮਦਦ ਨਾਲ ਹਾਂਗਕਾਂਗ ਦੇ ਹੀਰਿਆਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ ਨੀਰਵ ਮੋਦੀ
Published : Oct 2, 2018, 4:45 pm IST
Updated : Oct 2, 2018, 4:45 pm IST
SHARE ARTICLE
Nirav Modi
Nirav Modi

ਭਗੌੜੇ ਹੀਰਿਆ ਦੇ ਕਾਰੋਬਾਰੀ ਨੀਰਵ ਮੋਦੀ ਨੇ ਦੇਸ਼-ਵਿਦੇਸ਼ ਵਿਚ ਫੈਲੀ ਆਪਣੀ ਜਾਇਦਾਦ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਦੀਆਂ...

ਮੁੰਬਈ : ਭਗੌੜੇ ਹੀਰਿਆ ਦੇ ਕਾਰੋਬਾਰੀ ਨੀਰਵ ਮੋਦੀ ਨੇ ਦੇਸ਼-ਵਿਦੇਸ਼ ਵਿਚ ਫੈਲੀ ਆਪਣੀ ਜਾਇਦਾਦ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ। ਉਸ ਦੀ ਅਜਿਹੀ ਹੀ ਇਕ ਕੋਸ਼ਿਸ਼ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨਾਕਾਮ ਕਰ ਦਿੱਤਾ ਹੈ। ਉਹ ਹਾਂਗਕਾਂਗ ਵਿਚ ਆਪਣੇ ਸੌਤੇਲੇ ਭਰਾ ਦੀ ਮਦਦ ਨਾਲ 22.7 ਕਰੋੜ ਦੇ ਹੀਰੇ ਵੇਚਣ ਦੀ ਤਿਆਰੀ ਵਿਚ ਸੀ। ਹਾਲਾਂਕਿ ਈ.ਡੀ. ਨੇ ਨੀਰਵ ਮੋਦੀ ਦੀ ਇਸ ਕੋਸ਼ਿਸ਼ ਨੂੰ ਰੋਕ ਲਗਾਉਂਦੇ ਹੋਏ ਇਸ ਹੀਰੇ ਨੂੰ ਜ਼ਬਤ ਕਰ ਲਿਆ ਹੈ।

Diamond BusinessmenDiamond Businessmenਮੀਡੀਆ ਦੀ ਰਿਪੋਰਟ ਦੇ ਮੁਤਾਬਕ, ਨੀਰਵ ਮੋਦੀ ਨੇ ਹਾਂਗਕਾਂਗ ਤੋਂ ਆਪਣੇ ਹੀਰੇ ਲੈਣ ਲਈ ਅਮਰੀਕਾ ਵਿਚ ਰਹਿ ਰਹੇ ਸੌਤੇਲੇ ਭਰਾ ਨੇਹਲ ਮੋਦੀ ਨੂੰ ਭੇਜਿਆ ਸੀ। ਪਰ ਜਿਸ ਏਜੰਟ ਦੇ ਕੋਲ ਹੀਰੇ ਰੱਖੇ ਸਨ ਉਸ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਮਦਦ ਕੀਤੀ ਅਤੇ ਹੀਰੇ ਭਾਰਤ ਭੇਜ ਦਿੱਤੇ। ਈ.ਡੀ. ਨੇ ਸੋਮਵਾਰ ਨੂੰ ਦੱਸਿਆ ਕਿ ਪੰਜ ਦੇਸ਼ਾਂ ਵਿਚ ਨੀਰਵ ਅਤੇ ਉਸਦੇ ਪਰਿਵਾਰ ਦੇ ਮੈਬਰਾਂ ਦੀ ਜਾਇਦਾਦ ਅਤੇ ਬੈਂਕ ਖਾਤੇ ਅਟੈਚ ਕਰ ਦਿੱਤੇ ਗਏ ਹਨ। ਹਾਂਗਕਾਂਗ ‘ਚੋਂ 22 ਕਰੋੜ ਤੋਂ ਜ਼ਿਆਦਾ ਕੀਮਤ ਦੇ ਹੀਰੇ ਭਾਰਤ ਲਿਆਂਦੇ ਗਏ ਹਨ।

Nirav Modi Nirav Modiਈ.ਡੀ. ਨੇ ਦੇਸ਼ ਵਿਚ ਨੀਰਵ ਮੋਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਹੁਣ ਤੱਕ ਲੱਗਭਗ 700 ਕਰੋੜ ਦੀ ਜਾਇਦਾਦ ਜਬਤ ਕਰ ਲਈ ਹੈ। ਨੀਰਵ ਦੇ ਖ਼ਿਲਾਫ਼ ਚਾਰਜ ਸ਼ੀਟ ਵੀ ਫਾਇਲ ਕੀਤੀ ਗਈ ਹੈ ਜਿਸ ਵਿਚ ਇਲਜ਼ਾਮ ਲਗਾਇਆ ਗਿਆ ਹੈ ਕਿ ਨੀਰਵ ਨੇ ਵੱਖ-ਵੱਖ ਡਮੀ ਕੰਪਨੀਆਂ ਨੂੰ ਵਿਦੇਸ਼ ਵਿੱਚ 6400 ਕਰੋੜ ਰੁਪਏ ਹਵਾਲੇ ਦੇ ਮਾਧਿਅਮ ਨਾਲ ਭੇਜਿਆ। ਇਹ ਕੰਪਨੀਆਂ ਨੀਰਵ ਅਤੇ ਉਸਦੇ ਪਰਿਵਾਰ ਦੀਆਂ ਸਨ। ਦਰਅਸਲ, ਨੀਰਵ ਮੋਦੀ ਪੀ.ਐਨ.ਬੀ. ਬੈਂਕ ਫਰੌਡ ਦੇ ਬਾਅਦ ਤੋਂ ਫਰਾਰ ਹੈ। ਉਸ ਦੇ ਖ਼ਿਲਾਫ਼ ਇੰਟਰਪੋਲ ਨੇ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement