
ਅਪਣੇ ਗ੍ਰਾਹਕਾਂ ਨੂੰ ਹਰ ਵਾਰ ਕੁਝ ਨਾ ਕੁਝ ਬੇਹਤਰ ਦੇਣ ਲਈ ਰਿਲਾਇੰਸ ਜੀਓ ਅਪਣੇ ਪੋਰਟਫੋਲੀਓ ਵਿਚ ਹਰ ਰੇਂਜ ਦੇ ਪਲਾਨ ਸ਼ਾਮਲ ਕਰ ਰਿਹਾ ਹੈ।
ਨਵੀਂ ਦਿੱਲੀ: ਅਪਣੇ ਗ੍ਰਾਹਕਾਂ ਨੂੰ ਹਰ ਵਾਰ ਕੁਝ ਨਾ ਕੁਝ ਬੇਹਤਰ ਦੇਣ ਲਈ ਰਿਲਾਇੰਸ ਜੀਓ ਅਪਣੇ ਪੋਰਟਫੋਲੀਓ ਵਿਚ ਹਰ ਰੇਂਜ ਦੇ ਪਲਾਨ ਸ਼ਾਮਲ ਕਰ ਰਿਹਾ ਹੈ। ਇਹਨਾਂ ਪਲਾਨਸ ਵਿਚ ਗ੍ਰਾਹਕਾਂ ਨੂੰ ਕਈ ਫਾਇਦੇ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਇਸ ਸਮੇਂ ਜੀਓ ਦੇ ਇਕ ਬੈਸਟ ਪਲਾਨ ਦੀ ਤਲਾਸ਼ ਵਿਚ ਹੋ ਤਾਂ ਇੱਥੇ ਅਸੀਂ ਤੁਹਾਡੇ ਲਈ ਕੁਝ ਖ਼ਾਸ ਪਲਾਨ ਲੈ ਕੇ ਆਏ ਹਾਂ।
Jio ਦਾ 199 ਰੁਪਏ ਦਾ ਪੈਕ
ਜੀਓ ਦੇ ਇਸ ਪਲਾਨ ਵਿਚ ਰੋਜ਼ਾਨਾ 1.5 ਜੀਬੀ ਡੇਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇੰਨਾ ਹੀ ਨਹੀਂ ਇਸ ਵਿਚ ਰੋਜ਼ਾਨਾ 100 ਐਸਐਮਐਸ ਮੁਫਤ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਜੀਓ ਨੈਟਵਰਕਸ ਲਈ ਮੁਫਤ ਕਾਲਿੰਗ ਮਿਲਦੀ ਹੈ। ਇਸ ਤੋਂ ਇਲਾਵਾ ਦੂਜੇ ਨੈਟਵਰਕ ਲਈ ਇਸ ਪਲਾਨ ਵਿਚ 1000 ਮਿੰਟ ਮਿਲ ਰਹੇ ਹਨ।
Jio ਦਾ 349 ਰੁਪਏ ਦਾ ਪਲਾਨ
ਇਸ ਪਲਾਨ ਦੀ ਮਿਆਦ 28 ਦਿਨ ਹੈ। ਇਸ ਵਿਚ ਰੋਜ਼ਾਨਾ 3 ਜੀਬੀ ਡਾਟਾ ਮਿਲਦਾ ਹੈ। ਸਿਰਫ ਇਹੀ ਨਹੀਂ ਜੀਓ ਨੈਟਵਰਕ ਲਈ ਅਨਲਿਮਟਡ ਮੁਫਤ ਕਾਲਿੰਗ ਦਿੱਤੀ ਜਾ ਰਹੀ ਹੈ, ਜਦਕਿ ਦੂਜੇ ਨੈਟਵਰਕਸ ਤੇ 1000 FUP ਮਿੰਟ ਮਿਲਦੇ ਹਨ। ਇਸ ਪਲਾਨ ਵਿਚ 100 ਐਸਐਮਐਸ ਮੁਫਤ ਹਨ। ਇਹ ਪਲਾਨ ਉਨ੍ਹਾਂ ਲਈ ਬਿਹਤਰ ਹੈ ਜੋ ਜ਼ਿਆਦਾ ਡੇਟਾ ਦੀ ਵਰਤੋਂ ਕਰਦੇ ਹਨ।
Jio ਦਾ 599 ਰੁਪਏ ਦਾ ਪਲਾਨ
84 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ਵਿਚ ਗ੍ਰਾਹਕਾਂ ਨੂੰ ਰੋਜ਼ਾਨਾ 2ਜੀਬੀ ਡੇਟਾ ਅਤੇ 100 ਐਸਐਮਐਸ ਮੁਫਤ ਮਿਲਦੇ ਹਨ। ਇਸ ਤੋਂ ਇਲਾਵਾ ਇਸ ਪਲਾਨ ਵਿਚ ਜੀਓ ਨੈਟਵਰਕਸ ਲਈ ਮੁਫਤ ਕਾਲਿੰਗ ਅਤੇ ਨਾਨ-ਜੀਓ ਨੰਬਰ ਲਈ 3000 ਕਾਲਿੰਗ ਮਿੰਟ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਪਲਾਨਸ ਦੀ ਤਰ੍ਹਾਂ ਇਸ ਵਿਚ ਵੀ ਜੀਓ ਐਪਸ ਦਾ ਮੁਫਤ ਐਕਸੇਸ ਦਿੱਤਾ ਜਾ ਰਿਹਾ ਹੈ।
ਜੀਓ ਦਾ 2020 ਪਲਾਨ
ਇਹ ਪਲਾਨ ਪੂਰੇ ਸਾਲ ਲਈ ਹੈ। 365 ਦਿਨਾਂ ਦੀ ਵੈਲਡਿਟੀ ਦੇ ਨਾਲ ਆਉਣ ਵਾਲੇ ਇਸ ਪਲਾਨ ਵਿਚ ਗ੍ਰਾਹਕਾਂ ਨੂੰ ਰੋਜ਼ਾਨਾ 1.5 ਜੀਬੀ ਡੇਟਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਜੀਓ-ਟੂ-ਜੀਓ ਕਾਲਿੰਗ ਫ੍ਰੀ ਮਿਲਦੀ ਹੈ। ਜਦਕਿ ਦੂਜੇ ਨੈਟਵਰਕ ਕਾਲਿੰਗ ਲਈ ਇਸ ਪਲਾਨ ਵਿਚ 12,000 ਮਿੰਟ ਮਿਲਦੇ ਹਨ। ਇਹ ਪਲਾਨ ਜੀਓ ਐਪਸ ਦਾ ਫ੍ਰੀ ਐਕਸੈਸ ਵੀ ਦਿੰਦਾ ਹੈ।