
ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਪੂਰੀ ਹੋਣ ਤੱਕ MCD ਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ।
ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਵੱਲੋਂ ਕਰੀਬ 300 ਆਵਾਰਾ ਕੁੱਤਿਆਂ ਦੀ ਦੇਖਭਾਲ ਕਰ ਰਹੀ 80 ਸਾਲਾ ਔਰਤ ਦੀ ਝੁੱਗੀ ਨੂੰ ਢਾਹੁਣ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋਈ। ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਪੂਰੀ ਹੋਣ ਤੱਕ MCD ਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ।
ਇਹ ਵੀ ਪੜ੍ਹੋ: ਅਸਾਮ ਰੈਜੀਮੈਂਟ ਨੇ ਮਨਾਇਆ ਬ੍ਰਿਗੇਡੀਅਰ ਐਸ.ਐਸ. ਚੌਧਰੀ (ਸੇਵਾਮੁਕਤ) ਦਾ 100ਵਾਂ ਜਨਮ ਦਿਨ
ਦਰਅਸਲ MCD ਨੇ ਸੋਮਵਾਰ ਨੂੰ ਇਕ ਬਜ਼ੁਰਗ ਔਰਤ ਪ੍ਰਤਿਮਾ ਦੇਵੀ ਦੀ ਝੁੱਗੀ ਅਤੇ ਦੁਕਾਨ ਨੂੰ ਢਾਹ ਦਿੱਤਾ ਸੀ। ਔਰਤ ਉਸ ਝੁੱਗੀ ਵਿਚ 300 ਆਵਾਰਾ ਕੁੱਤਿਆਂ ਦੀ ਦੇਖਭਾਲ ਕਰਦੀ ਸੀ। 80 ਸਾਲਾ ਪ੍ਰਤਿਮਾ ਦੇਵੀ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਐਮਸੀਡੀ ਵਾਲੇ ਉਸ ਦਾ ਸਮਾਨ ਵੀ ਲੈ ਗਏ ਹਨ। ਇਸ ਦੇ ਨਾਲ ਹੀ ਕੁੱਤਿਆਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ। ਝੁੱਗੀ ਢਾਹੇ ਜਾਣ ਤੋਂ ਬਾਅਦ ਹੁਣ ਉਸ ਨੂੰ ਕੜਾਕੇ ਦੀ ਠੰਢ ਵਿਚ ਦਰੱਖਤ ਦਾ ਸਹਾਰਾ ਲੈਣਾ ਪੈਂਦਾ ਹੈ।
ਇਹ ਵੀ ਪੜ੍ਹੋ: ਹਲਦਵਾਨੀ 'ਚ ਨਹੀਂ ਚੱਲੇਗਾ ਬੁਲਡੋਜ਼ਰ, ਸੁਪਰੀਮ ਕੋਰਟ ਨੇ ਫੈਸਲੇ ’ਤੇ ਲਗਾਈ ਰੋਕ
ਇਸ ਦੌਰਾਨ ਬਜ਼ੁਰਗ ਔਰਤ ਦੀ ਮਦਦ ਲਈ ਕਈ ਲੋਕ ਅੱਗੇ ਆਏ। ਕੋਈ ਕੁੱਤਿਆਂ ਲਈ ਖਾਣਾ ਲਿਆ ਰਿਹਾ ਹੈ ਤਾਂ ਕੋਈ ਬਜ਼ੁਰਗ ਔਰਤ ਲਈ ਗਰਮ ਕੱਪੜੇ ਲਿਆ ਰਿਹਾ ਹੈ। ਪਸ਼ੂ ਪ੍ਰੇਮੀ ਸੂਰਜ ਵੀ ਮਦਦ ਲਈ ਪ੍ਰਤਿਮਾ ਦੇਵੀ ਕੋਲ ਪਹੁੰਚੇ। ਉਹਨਾਂ ਕਿਹਾ ਕਿ ਇਸ ਕੜਾਕੇ ਦੀ ਠੰਢ ਵਿਚ ਜਿੱਥੇ ਲੋਕਾਂ ਨੂੰ ਘਰੋਂ ਨਿਕਲਣਾ ਔਖਾ ਹੋ ਰਿਹਾ ਹੈ, ਉੱਥੇ ਹੀ ਇਹ ਔਰਤ ਕਈ ਆਵਾਰਾ ਕੁੱਤਿਆਂ ਨੂੰ ਪਨਾਹ ਦੇ ਕੇ ਮਦਦ ਕਰ ਰਹੀ ਹੈ। ਲੋਕਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਭਾਰਤ ਵਿਚ ਸ਼ਿਫਟ ਹੋਵੇਗਾ PhonePe! Walmart ਨੂੰ ਭਰਨਾ ਪਵੇਗਾ 83 ਅਰਬ ਰੁਪਏ ਦਾ ਟੈਕਸ
ਉਹਨਾਂ ਕਿਹਾ ਕਿ ਐਮਸੀਡੀ ਵੱਲੋਂ ਕੀਤੀ ਗਈ ਕਾਰਵਾਈ ਗਲਤ ਹੈ। ਉਹਨਾਂ ਨੂੰ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ। ਇੰਨੇ ਕੁੱਤਿਆਂ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਪਰ ਉਹ ਨਾ ਸਿਰਫ ਇੰਨੇ ਕੁੱਤਿਆਂ ਨੂੰ ਘਰ ਮੁਹੱਈਆ ਕਰਵਾ ਰਹੀ ਹੈ ਸਗੋਂ ਉਹਨਾਂ ਨੂੰ ਖਾਣਾ ਅਤੇ ਪਾਣੀ ਵੀ ਮੁਹੱਈਆ ਕਰਵਾ ਰਹੀ ਹੈ। ਲੋਕਾਂ ਨੂੰ ਉਹਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।